Irrfan Passes away 53:ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦਾ ਅੱਜ ਦੇਹਾਂਤ ਹੋ ਗਿਆ ਹੈ। ਅਦਾਕਾਰ ਇਰਫਾਨ ਖਾਨ ਨੂੰ ਮੰਗਲਵਾਰ ਵਿੱਚ ਢਿੱਡ ਦੀ ਪ੍ਰਾਬਲਮ ਤੋਂ ਬਾਅਦ ਸ਼ਹਿਰ ਦੇ ਇੱਕ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੇ ਕਰੀਬੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ 53 ਸਾਲ ਦੇ ਅਦਾਕਾਰ ਨੂੰ ਕੋਕਿਲਾ ਬੇਨ ਧੀਰੂਬਾਈ ਅੰਬਾਨੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਰਫਾਨ ਖ਼ਾਨ ਦੀ 2018 ਵਿੱਚ ਕੈਂਸਰ ਦੀ ਬੀਮਾਰੀ ਦਾ ਇਲਾਜ ਹੋਇਆ ਸੀ।
ਇਰਫਾਨ ਖਾਨ ਦੀ 95 ਸਾਲ ਦੀ ਮਾਂ ਸਈਦਾ ਬੇਗ਼ਮ ਦਾਬਵੀ ਚਾਰ ਦਿਨ ਪਹਿਲਾਂ ਜੈਪੁਰ ਵਿੱਚ ਦੇਹਾਂਤ ਹੋ ਗਿਆ ਸੀ। ਅਦਾਕਾਰ ਕੋਰੋਨਾ ਵਾਇਰਸ ਨਾਲ ਨਿਪਟਣ ਦੇ ਲਈ ਲਗਾਏ ਗਏ ਲਾਕਡਾਊਨ ਦੇ ਕਾਰਨ ਆਪਣੀ ਮਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਨਹੀ ਹੋ ਸਕੇ। ਕੈਂਸਰ ਦੀ ਬੀਮਾਰੀ ਤੋਂ ਨਿਜ਼ਾਤ ਪਾਉਣ ਤੋਂ ਬਾਅਦ 2019 ਵਿੱਚ ਵਾਪਸੀ ਕਰਦੇ ਹੋਏ ਅਦਾਕਾਰ ਨੇ ਅੰਗਰੇਜ਼ੀ ਮੀਡੀਅਮ ਫਿਲਮ ਦੀ ਸ਼ੂਟਿੰਗ ਕੀਤੀ ਸੀ।
ਡਾਇਰੈਕਟਰ ਸ਼ੁਜੀਤ ਸਰਕਾਰ ਨੇ ਇਰਫਾਨ ਖਾਨ ਦੇ ਦਿਹਾਂਤ ਦੀ ਖਬਰ ਦਿੱਤੀ। ਉਨ੍ਹਾਂ ਟਵੀਟ ਕਰ ਲਿਖਿਆ ਮੇਰਾ ਪਿਆਰਾ ਦੋਸਤ ਇਰਫਾਨ ਤੁਸੀਂ ਲੜੇ ਅਤੇ ਲੜੇ ਅਤੇ ਲੜੇ, ਮੈਨੂੰ ਤੁਹਾਡੇ ‘ਤੇ ਹਮੇਸ਼ਾ ਗਰਵ ਰਹੇਗਾ। ਆਪਾਂ ਦੁਬਾਰਾ ਮਿਲਾਂਗੇ। ਸੁਤਾਪਾ ਅਤੇ ਬਾਬਿਲ ਨੂੰ ਮੇਰੀਆਂ ਸੰਵੇਦਨਾਵਾਂ। ਤੁਸੀਂ ਵੀ ਲੜਾਈ ਲੜੀ। ਸੁਤਾਪਾ ਇਸ ਲੜਾਈ ਵਿੱਚ ਜੋ ਤੁਸੀਂ ਦੇਖ ਸਕਦੇ ਸੀ ਤੁਸੀਂ ਸਭ ਦਿੱਤਾ ਓਮ ਸ਼ਾਂਤੀ ਇਰਫ਼ਾਨ ਖ਼ਾਨ ਨੂੰ ਸਲਾਮ।
ਬਾਲੀਵੁੱਡ ਦੇ ਟੈਲੇਂਟਿਡ ਸਿਤਾਰਿਆਂ ਵਿੱਚ ਸ਼ਾਮਿਲ ਇਰਫਾਨ ਖਾਨ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ‘ਤੇ ਫੈਨਜ਼ ਅਤੇ ਬਾਲੀਵੁੱਡ ਸਿਤਾਰੇ ਸਦਮੇ ਵਿੱਚ ਹਨ। ਦੋ ਸਾਲ ਪਹਿਲਾਂ ਮਾਰਚ 2018 ਵਿੱਚ ਇਰਫਾਨ ਨੂੰ ਕੈਂਸਰ ਵਰਗੀ ਬੀਮਾਰੀ ਦਾ ਪਤਾ ਲੱਗਿਆ ਸੀ। ਵਿਦੇਸ਼ ਵਿੱਚ ਇਸ ਬੀਮਾਰੀ ਦਾ ਇਲਾਜ ਕਰਾ ਕੇ ਇਰਫਾਨ ਖਾਨ ਠੀਕ ਹੋ ਗਏ ਸਨ।