32.88 F
New York, US
February 6, 2025
PreetNama
ਫਿਲਮ-ਸੰਸਾਰ/Filmy

ਮਾਂ ਬਣਨਾ ਚਾਹੁੰਦੀ ਹੈ ਬਾਲੀਵੁਡ ਦੀ ਕਾਮੇਡੀਅਨ ਕੁਈਨ ਭਾਰਤੀ ਸਿੰਘ !

ਕਾਮੇਡੀਅਨ ਭਾਰਤੀ ਸਿੰਘ ਆਪਣੇ ਪਤੀ ਹਰਸ਼ ਲਿੰਬਾਚਿਆ ਨਾਲ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੀ ਹੈ। ਦੋਨੋਂ ਕਲਰਸ ਦੇ ਸ਼ੋਅ ਖ਼ਤਰਾ – ਖ਼ਤਰਾ – ਖ਼ਤਰਾ ਨੂੰ ਹੋਸਟ ਕਰ ਰਹੇ ਹਨ। ਇਸ ਕਪਲ ਦੀ ਕੈਮਿਸਟਰੀ ਜ਼ਬਰਦਸਤ ਹੈ। ਹੁਣ ਭਾਰਤੀ ਨੇ ਦੱਸਿਆ ਹੈ ਕਿ ਉਹ ਬੇਬੀ ਪਲਾਨ ਕਰਨਾ ਚਾਹੁੰਦੀ ਹੈ। ਗੱਲਬਾਤ ਵਿੱਚ ਭਾਰਤੀ ਨੇ ਕਿਹਾ – ਹਰਸ਼ ਅਤੇ ਮੈਂ ਜਲਦ ਹੀ ਇੱਕ ਪਰਿਵਾਰ ਸ਼ੁਰੂ ਕਰਨਾ ਚਾਹੁੰਦੇ ਹਨ।ਅਸੀ ਅਗਲੇ ਸਾਲ (2020) ਤੱਕ ਬੱਚਾ ਪੈਦਾ ਕਰਨਾ ਚਾਹੁੰਦੇ ਹਾਂ ਪਰ ਅਸੀ ਦੋਨੋਂ ਅਜੇ ਵਿਅਸਤ ਜੀਵਨ ਜੀ ਰਹੇ ਹਾਂ। ਇਹ ਇੱਕ ਪਿਆਰਾ ਫੇਜ ਹੈ ਅਤੇ ਮੈਂ ਇਸ ਨੂੰ ਅਨੁਭਵ ਕਰਨਾ ਚਾਹੁੰਦੀ ਹਾਂ। ਮੈਂ ਜਦੋਂ ਵੀ ਕੰਸੀਵ ਕਰਾਂਗੀ ਤਾਂ ਸਾਰਿਆਂ ਨੂੰ ਇਸ ਦੇ ਬਾਰੇ ਵਿੱਚ ਦੱਸਾਂਗੀ। ਮੈਂ ਆਪਣੀ ਪ੍ਰੈਂਗਨੈਂਸੀ ਦੇ ਆਖਰੀ ਦਿਨ ਤੱਕ ਕੰਮ ਕਰਨਾ ਚਾਹੁੰਦੀ ਹਾਂ। ਮੈਂ ਹਰਸ਼ ਨੂੰ ਵੀ ਇਹੀ ਗੱਲ ਦੱਸਦੀ ਹਾਂ। ਇਸ ਤੋਂ ਇਲਾਵਾ ਨੇ ਭਾਰਤੀ ਨੇ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਦੇ ਬਾਰੇ ਵਿੱਚ ਗੱਲ ਕੀਤੀ।ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਜਦੋਂ ਉਹ ਸਟੇਜ ਉੱਤੇ ਜਾਂਦੀ ਹੈ ਤਾਂ ਨਰਵਸ ਹੋ ਜਾਂਦੀ ਹੈ। ਹਾਲਾਂਕਿ, ਥੋੜ੍ਹੀ ਦੇਰ ਬਾਅਦ ਸਭ ਨਾਰਮਲ ਹੋ ਜਾਂਦਾ ਹੈ। ਭਾਰਤੀ ਅਤੇ ਹਰਸ਼ ਦੇ ਬਾਰੇ ਵਿੱਚ ਗੱਲ ਕਰੀਏ ਤਾਂ ਕਪਲ ਨੇ 3 ਦਸੰਬਰ 2017 ਨੂੰ ਵਿਆਹ ਕੀਤਾ ਸੀ। ਦੋਨੋਂ ਸਪੈਸ਼ਲ ਬਾਂਡ ਸ਼ੇਅਰ ਕਰਦੇ ਹਨ। ਦੱਸ ਦੇਈਏ ਕਿ ਭਾਰਤੀ ਅਤੇ ਹਰਸ਼ ਨੇ ਖਤਰ‌ੋ ਕੇ ਖਿਲਾੜੀ ਸੀਜਨ 8 ਵਿੱਚ ਹਿੱਸਾ ਲਿਆ ਸੀ। ਸ਼ੋਅ ਵਿੱਚ ਦੋਨਾਂ ਨੇ ਕਾਫ਼ੀ ਐਂਟਰਟੇਨ ਕੀਤਾ ਸੀ। ਦੋਨਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਭਾਰਤੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਹਾਲ ਹੀ ‘ਚ ਭਾਰਤੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਭਾਰਤੀ ਨੇ ਹਾਲ ਹੀ ‘ਚ ਬੱਪਾ ਦੀ ਪੂਜਾ ਕੀਤੀ ਤੇ ਉਸ ਦੌਰਾਨ ਉਹਨਾਂ ਤੋਂ ਜੋ ਗਲਤੀ ਹੋਈ ਉਹ ਕੈਮਰਿਆਂ ‘ਚ ਕੈਦ ਹੋ ਗਈ। ਉਹਨਾਂ ਨੇ ਜਿੱਥੇ ਬੱਪਾ ਦਾ ਦਰਬਾਰ ਸਜਾਇਆ ਸੀ ਉਸ ਦੇ ਬਿਲਕੁਲ ਸਾਹਮਣੇ ਬਾਰ ਸੀ, ਜਿਸ ਕਾਰਨ ਫੈਨਜ਼ ਨੇ ਉਹਨਾਂ ਨੂੰ ਕਾਫੀ ਖਰੀਆਂ – ਖੋਟੀਆਂ ਵੀ ਸੁਣਾਈਆਂ।

Related posts

ਕੰਗਨਾ ਰਨੌਤ ਚੁੱਕੀ ਬੰਦੂਕ, ਫ਼ਿਲਮ ਦਾ ‘ਧਾਕੜ’ ਦਾ ਟੀਜ਼ਰ ਰਿਲੀਜ਼

On Punjab

ਵਿੱਕੀ ਕੌਸ਼ਲ ਤੇ ਕਟਰੀਨਾ ਕੈਫ ਦੀ ਕਾਰ ਦੀ ਨੰਬਰ ਪਲੇਟ ਦੇਖ ਹੈਰਾਨ ਹੋਏ ਪ੍ਰਸ਼ੰਸਕ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਸਵੀਰ

On Punjab

ਸਿੱਧੂ ਮੁਸੇਵਾਲਾ ਦੇ ਗੀਤ ‘ਧੱਕਾ’ ਦੀ ਵੀਡੀਓ ਪਾ ਰਹੀ ਹੈ ਦਰਸ਼ਕਾਂ ਦੇ ਦਿਲ ‘ਚ ਧੱਕ

On Punjab