19.08 F
New York, US
December 23, 2024
PreetNama
ਫਿਲਮ-ਸੰਸਾਰ/Filmy

ਮਾਂ ਬਣਨ ਤੋਂ ਬਾਅਦ ਨੁਸਰਤ ਜਹਾਂ ਨੇ ਫਿਰ ਦਿਖਾਇਆ ਆਪਣਾ ਗਲੈਮਰਸ ਅੰਦਾਜ਼, ਯੂਜ਼ਰਜ਼ ਨੇ ਕਿਹਾ- ਤੁਹਾਡੇ ਬੱਚੇ ਨੂੰ ਦੇਖਣਾ ਹੈ…

ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਤੇ ਹਰਮਨ ਪਿਆਰੀ ਅਦਾਕਾਰਾ ਨੁਸਰਤ ਜਹਾਂ ਅੱਜ ਕਲ੍ਹ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਨੁਸਰਤ ਹਾਲ ਹੀ ‘ਚ ਮਾਂ ਬਣੀ ਹੈ ਤੇ ਰਿਪੋਰਟਸ ਮੁਤਾਬਕ ਸੋਮਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗੀ ਸੀ। ਹਸਪਤਾਲ ਤੋਂ ਵਾਪਸ ਆਉਂਦੇ ਹੋਏ ਨੁਸਰਤ ਦਾ ਵੀਡੀਓ ਸੋਸ਼ਲ ਮੀਡੀਆ ‘ਚ ਵਾਇਰਲ ਵੀ ਹੋਇਆ ਜਿਸ ‘ਚ ਉਨ੍ਹਾਂ ਨਾਲ ਸਾਥੀ ਕਲਾਕਾਰ ਯਸ਼ ਦਾਸ ਗੁਪਤਾ ਬੱਚੇ ਨੂੰ ਫੜੇ ਹੋਏ ਦਿਖਾਈ ਦਿੱਤੇ। ਨੁਸਰਤ ਤੇ ਯਸ਼ ਦੇ ਰਿਲੇਸ਼ਨਸ਼ਿਪ ‘ਚ ਹੋਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਹਸਪਤਾਲ ਤੋਂ ਛੁੱਟੀ ਤੋਂ ਬਾਅਦ ਮੰਗਲਵਾਰ ਨੂੰ ਨੁਸਰਤ ਆਪਣੇ ਪੁਰਾਣੇ ਅੰਦਾਜ਼ ‘ਚ ਵਾਪਸ ਨਜ਼ਰ ਆਈ ਤੇ ਸ਼ੋਸਲ ਮੀਡੀਆ ‘ਚ ਆਪਣੀ ਇਕ ਗਲੈਮਰਸ ਫੋਟੋ ਪੋਸਟ ਕੀਤੀ।

ਇਸ ਤਸਵੀਰ ਨਾਲ ਨੁਸਰਤ ਨੇ ਕੁਝ ਨਹੀਂ ਲਿਖਿਆ ਹੈ। ਦਰਅਸਲ ਕੈਪਸ਼ਨ ਤੋਂ ਲੱਗਦਾ ਹੈ ਕਿ ਕਿਸੇ ਫੋਟੋਸ਼ੂਟ ਦੀ ਹੈ। ਨੁਸਰਤ ਨੇ ਇਸ ਫੋਟੋ ਨਾਲ ਬਸ ਇੰਨਾ ਲਿਖਿਆ-ਬਿਹਾਈਂਡ ਦਿ ਕੈਮਰਾ। ਨੁਸਰਤ ਦੀ ਇਸ ਤਸਵੀਰ ਨੂੰ ਉਨ੍ਹਾਂ ਦੇ ਫੈਨਜ਼ ਕਾਈ ਪਸੰਦ ਕਰ ਰਹੇ ਹਨ ਪਰ ਜ਼ਿਆਦਾ ਯੂਜ਼ਰਜ਼ ਅਜਿਹੇ ਵੀ ਹਨ ਜੋ ਨੁਸਰਤ ਦੀ ਜ਼ਿੰਦਗੀ ‘ਚ ਹੋਏ ਤਾਜ਼ਾ ਡਿਵੈੱਲਪਮੈਂਟ ‘ਤੇ ਕੁਮੈਂਟ ਕਰ ਰਹੇ ਹਨ। ਇਨ੍ਹਾਂ ‘ਚੋਂ ਕੁਝ ਯੂਜ਼ਰਜ਼ ਅਜਿਹੇ ਹਨ ਜੋ ਨੁਸਰਤ ਤੋਂ ਬੱਚੇ ਬਾਰੇ ਪੁੱਛ ਰਹੇ ਹਨ ਤੇ ਨਵਜਾਤ ਦੀ ਸੂਰਤ ਦਿਖਾਉਣ ਦੀ ਮੰਗ ਕਰ ਰਹੇ ਹਨ।

Related posts

Sapna Choudhary ਦੀ ਮੌਤ ਦੀ ਖ਼ਬਰ ਦੌਰਾਨ ਵਾਇਰਲ ਹੋਈ ਇਹ ਵੀਡੀਓ, ਦੇਖੀ ਜਾ ਰਹੀ ਵਾਰ-ਵਾਰ

On Punjab

ਨਵ ਵਿਆਹੀ ਸੰਸਦ ਮੈਂਬਰ ਪਹਿਲੀ ਵਾਰ ਪਹੁੰਚੀ ਲੋਕ ਸਭਾ

On Punjab

ਕਰੀਨਾ ਕਪੂਰ ਖਾਨ ਦੇ ਰਗ-ਰਗ ਵੱਸੀ ਹੈ ਪੰਜਾਬੀਅਤ

On Punjab