18.93 F
New York, US
January 23, 2025
PreetNama
ਸਮਾਜ/Social

ਮਾਂ-ਬੋਲੀ ਤੇ ਮਿੱਟੀ ਦਾ ਮੋਹ : ਨਿਊਜ਼ੀਲੈਂਡ ‘ਚ ਸਾਹਿਤਕ ਸੱਥ ਨੇ ਮਨਾਇਆ ਪੰਜਾਬ ਦਿਹਾੜਾ

ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਤੇ ਸਾਹਿਤਕ ਸਰਗਰਮੀਆਂ ਪ੍ਰਤੀ ਸਮਰਪਿਤ ਰਹਿਣ ਵਾਲੀ ਸਾਹਿਤਕ ਸੱਥ ਨਿਊਜ਼ੀਲੈਂਡ ਨੇ ਹੈਮਿਲਟਨ ਸ਼ਹਿਰ ‘ਚ ਪੰਜਾਬ ਦਿਹਾੜਾ ਮਨਾਇਆ। ਇਸ ਦੌਰਾਨ ਮਾਂ-ਬੋਲੀ ਤੇ ਆਪਣੀ ਮਿੱਟੀ ਦਾ ਮੋਹ ਰੱਖਣ ਵਾਲੇ ਪੰਜਾਬੀ ਪਿਆਰਿਆਂ ਨੇ ਆਪਣੀਆਂ ਰਚਨਾਵਾਂ ਨਾਲ ਪੰਜਾਬ ਅਤੇ ਸਮਾਜ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਅਹਿਸਾਸ ਸਾਂਝੇ ਕੀਤੇ। ਇਸ ਮੌਕੇ ਆਸਟਰੇਲੀਆ-ਨਿਊਜ਼ੀਲੈਂਡ ਨੂੰ ਕਰਮ-ਭੂਮੀ ਬਣਾਉਣ ਵਾਲੇ ਦੋ ਸ਼ਾਇਰਾਂ ਦੀਆਂ ਕਿਤਾਬਾਂ ਵੀ ਲੋਕ ਅਰਪਿਤ ਕੀਤੀਆਂ ਗਈਆਂ।

ਗੁਲਮੋਹਰ ਰੈਸਟੋਰੈਂਟ ‘ਚ ਸਮਾਗਮ ਦੀ ਸ਼ੁਰੂਆਤ ਸਾਹਿਤਕ ਸੱਥ ਦੇ ਪ੍ਰਧਾਨ ਜੱਗੀ ਜੌਹਲ ਨੇ ਹਾਜ਼ਰੀਨ ਸਰੋਤਿਆਂ ਦੇ ਸਵਾਗਤ ਨਾਲ ਕੀਤੀ। ਜਿਸ ਪਿੱਛੋਂ ਪ੍ਰੀਤ ਸੈਣੀ, ਮੁਖਤਿਆਰ ਸਿੰਘ, ਜਲਾਵਰ ਸਿੰਘ ਕਰਮਜੀਤ ਅਕਲੀਆ, ਤਰਨਦੀਪ ਬਿਲਾਸਪੁਰ ਨੇ ਕਵਿਤਾਵਾਂ ਤੇ ਗ਼ਜ਼ਲਾਂ ਨਾਲ ਭਰਵੀਂ ਹਾਜ਼ਰੀ ਲਵਾਈ। ਜੱਗੀ ਜੌਹਲ ਨੇ ਵੀ ਆਪਣੀ ਰਚਨਾ ਸਾਂਝੀ ਕੀਤੀ। ਆਜ਼ਾਦ ਰੰਗ ਮੰਚ ਦੇ ਸੰਚਾਲਕ ਨੌਜਵਾਨ ਮਨਦੀਪ ਨੇ ਲਘੂ ਨਾਟਕ ਖੇਡਿਆ ਅਤੇ ਪੁਸਤਕ ਪ੍ਰਦਰਸ਼ਨੀ ਵੀ ਲਾਈ। ਨੌਜਵਾਨ ਗਾਇਕ ਸੱਤੇ ਵੈਰੋਵਾਲੀਆ, ਜੋਤੀ ਵਿਰਕ ਤੇ ਦਵਿੰਦਰ ਢਿੱਲੋਂ ਨੇ ਤੁਰੰਨਮ ‘ਚ ਆਪਣੇ ਗੀਤਾਂ ਨਾਲ ਸਾਂਝ ਪਾਈ।ਇਸੇ ਦੌਰਾਨ ਪ੍ਰਬੰਧਕਾਂ ਨੇ ਨੌਜਵਾਨ ਸ਼ਾਇਰ ਤਰਨਦੀਪ ਬਿਲਾਸਪੁਰ ਦੀ ਕਿਤਾਬ ਸੁਪਨ ਸਕੀਰੀ’ ਲੋਕ ਅਰਪਣ ਕੀਤੀ ਜਿਸ ਦੇ ਬਾਬਤ ਸੱਥ ਦੇ ਸਕੱਤਰ ਕਰਮਜੀਤ ਅਕਲੀਆ ਨੇ ਆਪਣੇ ਵਿਚਾਰ ਰੱਖੇ। ਇਸ ਦੇ ਨਾਲ ਹੀ ਗੁਆਂਢੀ ਮੁਲਕ ਆਸਟ੍ਰੇਲੀਆ ‘ਚ ਪਿਛਲੇ ਸਮੇਂ ਦੌਰਾਨ ਨਸਲੀ ਹਿੰਸਾ ਦੇ ਸ਼ਿਕਾਰ ਹੋਏ ਨੌਜਵਾਨ ਮਨਮੀਤ ਅਲੀਸ਼ੇਰ ਨੂੰ ਸਮਰਪਿਤ ਸਤਪਾਲ ਭੀਖੀ ਤੇ ਡਾਕਟਰ ਸੁਮੀਤ ਸ਼ੰਮੀ ਦੁਆਰਾ ਸੰਪਾਦਿਤ ਕਿਤਾਬ ‘ਅਧਵਾਟੇ ਸਫ਼ਰ ਦੀ ਸਿਰਜਣਾ ਮਨਮੀਤ ਅਲੀਸ਼ੇਰ’ ਨੂੰ ਵੀ ਲੋਕਾਂ ਦੀ ਝੋਲੀ ਪਾਇਆ ਗਿਆ। ਤਰਨਦੀਪ ਬਿਲਾਸਪੁਰ ਨੇ ਇਸ ਮੌਕੇ ਮਨਮੀਤ ਅਲੀਸ਼ੇਰ ਦੀ ਸ਼ਖਸੀਅਤ ਬਾਬਤ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ ਜਿਸ ਨਾਲ ਸਮੁੱਚਾ ਮਾਹੌਲ ਭਾਵੁਕ ਬਣ ਗਿਆ।

Related posts

ਜਰਮਨ ਵਿਦਿਆਰਥੀ ਨੂੰ CAA ਦਾ ਵਿਰੋਧ ਕਰਨਾ ਪਿਆ ਮਹਿੰਗਾ, ਮਿਲਿਆ ਭਾਰਤ ਛੱਡਣ ਦਾ ਫਰਮਾਨ !

On Punjab

ਇਸ ਬੈਗ ‘ਚ ਹਨ ਇਹ Features, ਚੋਰੀ ਹੋਣ ‘ਤੇ ਸਮਾਰਟਫੋਨ ਨਾਲ ਕਰੋ ਟਰੈਕ

On Punjab

ਉਨਾਵ ਗੈਂਗਰੇਪ ‘ਤੇ ਸੁਪਰੀਮ ਕੋਰਟ ਦਾ ਤਾਜ਼ਾ ਫੈਸਲਾ, ਅਜੇ ਲਖਨਊ ‘ਚ ਹੋਏਗਾ ਪੀੜਤਾ ਦਾ ਇਲਾਜ

On Punjab