ਜਦੋਂ ਮੈਂ ਮਾਂ ਦੇ ਲਈ ਕੁਝ ਲਿਖਣ
ਲੱਗਾ ਤਾਂ ਸ਼ਬਦ ਮੁੱਕ ਜਾਂਦੇ ਨੇ
ਜਦੋਂ ਮੈਂ ਉਹਨੂੰ ਮਹਿਸੂਸ ਕਰਾਂ
ਮੇਰੇ ਉਹ ਅੰਦਰ ਵਸ ਪੈਂਦੀ ਏ
ਮਾਂ ਨੇ ਮੈਨੂੰ ਜੱਗ ਵਿਖਾਇਆ
ਰੋਂਦੀ ਨੂੰ ਚੁੱਪ ਕਰਾਇਆ
ਉਸ ਮਾਂ ਨੂੰ ਕਿੰਝ ਮੈਂ ਭੁੱਲ ਸਕਦੀ
ਜਿਸ ਮਾਂ ਨੇ ਮੈਨੂੰ ਖੁਦ ਬਣਾਇਆ
ਅੱਖਾਂ ਬੰਦ ਕਰਾਂ ਤਾਂ ਉਹੀ ਦਿਸਦੀ
ਮਹਿਸੂਸ ਕਰਾਂ ਤਾਂ ਉਹੀ ਦਿਸਦੀ
ਕਿਸ ਨੂੰ ਆਖਾਂ ਇਸ ਜੰਨਤ ਨਹੀਂ
ਇਹ ਤਾਂ ਉਹ ਰੋਸ਼ਨੀ ਹੈ
ਜਿਸ ਨੇ ਮੈਨੂੰ ਚਾਨਣ ਵਿਖਾਇਆ
ਮਾਂ ਮੇਰੀ ਨੂੰ ਉਮਰ ਮੇਰੀ ਲੱਗ ਜੇ
ਜਿਸ ਨੇ ਮੈਨੂੰ ਜੱਗ ਵਿਖਾਇਆ।
ਰਮਿੰਦਰ ਕੌਰ ਮੁਲਤਾਨੀ