PreetNama
ਫਿਲਮ-ਸੰਸਾਰ/Filmy

ਮਾਧੁਰੀ ਨੇ ਲਾਂਚ ਕੀਤਾ ਆਪਣਾ ਯੂਟਿਊਬ ਚੈਨਲ, ਸ਼ੇਅਰ ਕੀਤੀ ਵੀਡੀਓ

Madhuri Launch YOU TUbe Channel : ਧਕ ਧਕ ਗਰਲ ਮਾਧੁਰੀ ਦੀਕਸ਼ਿਤ ਨੇਨੇ ਨੇ ਵੀ ਵੀਰਵਾਰ ਨੂੰ ਆਪਣਾ ਯੂਟਿਊਬ ਚੈਨਲ ਲਾਂਚ ਕਰ ਦਿੱਤਾ ਹੈ। ਚੈਨਲ ਦੀ ਲਾਂਚਿੰਗ ਦੇ ਮੌਕੇ ਉੱਤੇ ਮਾਧੁਰੀ ਨੇ ਇੰਟਰਨੈਸ਼ਨਲ ਇੰਡੀਅਨ ਫਿਲਮ ਫੈਸਟਿਵਲ ਵਿੱਚ ਪ੍ਰਫਾਰਮੈਂਸ ਦਾ ਇੱਕ ਵੀਡੀਓ ਅਪਲੋਡ ਕੀਤਾ ਹੈ। ਇਸ ਮੌਕੇ ਉੱਤੇ ਮਾਧੁਰੀ ਦੀਕਸ਼ਿਤ ਨੇਨੇ ਨੇ ਕਿਹਾ ਕਿ ਮੈਨੂੰ ਫੈਨਜ਼ ਦੇ ਨਾਲ ਸੰਪਰਕ ਵਿੱਚ ਰਹਿਣਾ ਪਸੰਦ ਹੈ ਅਤੇ ਮੈਂ ਯੂਟਿਊਬ ਪਲੇਟਫਾਰਮ ਦੇ ਬਾਰੇ ਕਾਫ਼ੀ ਸਮੇਂ ਤੋਂ ਸੋਚ ਰਹੀ ਸੀ। ਇਸ ਚੈਨਲ ਉੱਤੇ ਫੈਨਜ਼ ਨੂੰ ਮਾਧੁਰੀ ਦੇ ਜੀਵਨ ਅਤੇ ਕੰਮ ਨਾਲ ਜੁੜੀ ਜਾਣਕਾਰੀ ਮਿਲਦੀ ਰਹੇਗੀ।

ਮਾਧੁਰੀ ਨੇ ਟਵਿੱਟਰ ਉੱਤੇ ਲਿਖਿਆ ਕਿ ਮੈਂ ਯੂਟਿਊਬ ਉੱਤੇ ਆਪਣੇ ਪਹਿਲੇ ਵੀਡੀਓ ਨੂੰ ਲੈ ਕੇ ਕਾਫ਼ੀ ਜ਼ਿਆਦਾ ਉਤਸ਼ਾਹਿਤ ਹਾਂ। ਬੀ ਟਾਊਨ ਦੀ ਮੰਨੀ – ਪ੍ਰਮੰਨੀ ਅਦਾਕਾਰਾ ਮਾਧੁਰੀ ਦੀਕਸ਼ਿਤ ਆਪਣੇ ਬੋਲਡ ਅਤੇ ਸੈਕਸੀ ਲੁਕ ਲਈ ਜਾਣੀ ਜਾਂਦੀ ਹੈ। ਅਕਸਰ ਇੰਟਰਨੈੱਟ ਉੱਤੇ ਮਾਧੁਰੀ ਦਾ ਬੋਲਡ ਲੁਕ ਵਾਇਰਲ ਹੁੰਦਾ ਰਹਿੰਦਾ ਹੈ। ਇੱਕ ਵਾਰ ਫਿਰ ਮਾਧੁਰੀ ਦਾ ਬੋਲਡ ਅਤੇ ਹੌਟ ਲੁਕ ਇੰਟਰਨੈੱਟ ਉੱਤੇ ਕਾਫ਼ੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਵਿੱਚ ਮਾਧੁਰੀ ਰੈੱਡ ਕਲਰ ਦੇ ਗਾਊਨ ਵਿੱਚ ਨਜ਼ਰ ਆ ਰਹੀ ਹੈ।

ਉਨ੍ਹਾਂ ਦੇ ਸੈਕਸੀ ਅਤੇ ਬੋਲਡ ਲੁਕ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ। ਮਾਧੁਰੀ ਦੇ ਕਰੀਆਰ ਦੀ ਗੱਲ ਕਰੀਏ ਤਾਂ ਮਾਧੁਰੀ 90 ਦੇ ਦਹਾਕੇ ਦੀ ਸੁਪਰਹਿਟ ਅਦਾਕਾਰਾ ਦੀ ਲਿਸਟ ਵਿੱਚ ਟਾਪ ਨੰਬਰ ਉੱਤੇ ਆਉਂਦੀ ਹੈ। ਮਾਧੁਰੀ ਕਈ ਸੁਪਰਹਿੱਟ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਮਾਧੁਰੀ ਆਪਣੀਆਂ ਫਿਲਮਾਂ ਦੇ ਨਾਲ ਨਾਲ ਆਪਣੇ ਡਾਂਸ ਲਈ ਵੀ ਜਾਣੀ ਜਾਂਦੀ ਹੈ। ਮਾਧੁਰੀ ਨੂੰ ਬਾਲੀਵੁਡ ਧਕ ਧਕ ਗਰਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮਾਧੁਰੀ ਦਾ ਕਰਨ ਜੌਹਰ ਦੀ ਕਲੰਕ ਫਿਲਮ ਵਿੱਚ ਲੀਡ ਰੋਲ ਸੀ,

ਜਿਸ ਵਿੱਚ ਉਹ ਜਬਰਦਸਤ ਡਾਂਸ ਪ੍ਰਫਾਰਮ ਕਰਦੀ ਵੀ ਦਿਖੀ ਸੀ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਮਾਧੁਰੀ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਮਾਧੁਰੀ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ, ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ। ਮਾਧੁਰੀ ਇੱਕ ਬਹੁਤ ਹੀ ਵਧੀਆ ਅਦਾਕਾਰਾ ਹੋਣ ਦੇ ਨਾਲ – ਨਾਲ ਬਹੁਤ ਹੀ ਵਧੀਆ ਡਾਂਸਰ ਵੀ ਹੈ।

Related posts

ਸ਼ਵੇਤਾ ਤਿਵਾਰੀ ਨੇ ਖੋਲ੍ਹੀ ਬੇਟੀ ਪਲਕ ਤਿਵਾਰੀ ਦੀ ਪੋਲ, ਬਰਥਡੇ ਦੇ ਦਿਨ ਕੀਤੀ ਸੀ ਅਜਿਹੀ ਹਰਕਤ

On Punjab

DDLJ ਨੂੰ 18 ਦੇਸ਼ਾਂ ‘ਚ ਰੀ-ਰੀਲੀਜ਼ ਕਰਨ ਦੀ ਤਿਆਰੀ, 25 ਸਾਲ ਬਾਅਦ ਵੀ ਜਲਵਾ ਬਰਕਰਾਰ

On Punjab

ਗੈਰੀ ਸੰਧੂ ਅਤੇ ਜ਼ੀ ਖ਼ਾਨ ਨੇ ਵਿਦੇਸ਼ੀ ਧਰਤੀ ਤੇ ਮਸਤੀ ਕਰਦੇ ਹੋਏ ਸਾਂਝੀ ਕੀਤੀ ਤਸਵੀਰ

On Punjab