Monsoon Skin Problems Treatment : ਨਵੀਂ ਦਿੱਲੀ : ਮਾਨਸੂਨ ਦੇ ਮੌਸਮ ‘ਚ ਸਾਡੇ ਸਰੀਰ ‘ਚ ਕਈ ਤਰ੍ਹਾਂ ਦੇ ਇਨਫੈਕਸ਼ਨ ਹੋ ਜਾਂਦੇ। ਜਿਸਦਾ ਸਭ ਤੋਂ ਜ਼ਿਆਦਾ ਅਸਰ ਸਾਡੇ ਪੈਰਾਂ ‘ਤੇ ਪੈਂਦਾ ਹੈ। ਪੈਰਾਂ ‘ਤੇ ਖਾਰਿਸ਼ ਅਤੇ ਫੰਗਸ ਇਨਫੈਕਸ਼ਨ ਦੇ ਕਾਰਨ ਹੁੰਦੇ ਹਨ। ਇਹ ਟਿਨਿਆ ਨਾਮ ਦੇ ਫੰਗਸ ਦੀ ਵਜ੍ਹਾ ਨਾਲ ਹੁੰਦਾ ਹੈ।ਇਹ ਸਾਡੀ ਚਮੜੀ ਨੂੰ ਪ੍ਰਭਾਵਿਤ ਕਰਦਾ ਹੈ। ਖਾਰਿਸ਼ ਨਾਲ ਚਮੜੀ ‘ਤੇ ਜਲਨ, ਚਮੜੀ ਦੇ ਫਟਣ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਅਸੀਂ ਤੁਹਾਨੂੰ ਕਈ ਘਰੇਲੂ ਨੁਸਖਿਆਂ ਬਾਰੇ ਦੱਸਣਜਾ ਰਹੇ ਹਾਂ।
ਨਮਕ : ਨਮਕ ‘ਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ। ਜੋ ਸਾਡੇ ਪੈਰਾਂ ਦੀ ਫੰਗਸ ਨੂੰ ਮਾਰਦਾ ਹੈ ਅਤੇ ਖਾਰਿਸ਼ ਨੂੰ ਖਤਮ ਕਰਦਾ ਹੈ। ਇੱਕ ਟੱਬ ‘ਚ ਹਲਕਾ ਗਰਮ ਪਾਣੀ ਪਾਓ.. ਉਸ ‘ਚ ਥੋੜ੍ਹਾ ਜਿਹਾ ਨਮਕ ਮਿਲਾਓ, ਹੁਣ ਇਸ ‘ਚ ਆਪਣੇ ਪੈਰਾਂ ਨੂੰ 15 ਮਿੰਟ ਤੱਕ ਰੱਖੋ। ਫਿਰ ਕੱਪੜੇ ਨਾਲ ਸਾਫ਼ ਕਰ ਲਓ। ਅਜਿਹਾ ਹਫ਼ਤੇ ‘ਚ ਦੋ ਤਿੰਨ ਵਾਰ ਕਰੋ। ਤੁਹਾਨੂੰ ਕਾਫੀ ਫਾਇਦਾ ਮਿਲੇਗਾ ।
ਦਹੀਂ : ਦਹੀਂ ‘ਚ ਮੌਜੂਦ ਬੈਕਟੀਰੀਆ ਸਾਡੇ ਸਰੀਰ ਦੇ ਕਈ ਤਰ੍ਹਾਂ ਦੇ ਇਨਫੈਕਸ਼ਨ ਖ਼ਤਮ ਕਰਦਾ ਹੈ।ਇਸ ਨਾਲ ਸਾਨੂੰ ਕਈ ਤਰ੍ਹਾਂ ਫ਼ਾਇਦੇ ਮਿਲਦੇ ਹਨ ।ਦਹੀਂ ਨੂੰ ਖਰਾਬ ਚਮੜੀ ‘ਤੇ 20 ਮਿੰਟਾ ਤੱਕ ਲਗਾਓ ਫਿਰ ਧੋ ਲਓ। ਅਜਿਹਾ ਦਿਨ ‘ਚ ਦੋ ਵਾਰ ਕਰੋ । ਇਸ ਨਾਲ ਸਾਡੇ ਪੈਰ ਅਤੇ ਹੋਰ ਖਰਾਬ ਚਮੜੀ ਮੁਲਾਇਮ ਅਤੇ ਠੀਕ ਹੋ ਜਾਂਦੀ ਹੈ।
ਲਸਣ : ਲਸਣ ‘ਚ ਐਂਟੀ- ਇੰਫਲੈਮੇਟਰੀ ਗਨ ਹੁੰਦੇ ਹਨ। ਜੋ ਸਾਡੇ ਪੈਰਾਂ ਦੀ ਸੋਜ ਅਤੇ ਇਨਫੈਕਸ਼ਨ ਨੂੰ ਠੀਕ ਕਰਦੇ ਹਨ। ਲਸਣ ਦਾ ਪੇਸਟ ਬਣਾ ਲਓ ਅਤੇ ਉਸ ਨੂੰ ਜੈਤੂਨ ਦੇ ਤੇਲ ‘ਚ ਮਿਲਾ ਕੇ ਆਪਣੇ ਪੈਰਾਂ ਅਤੇ ਪ੍ਰਭਾਵਿਤ ਚਮੜੀ ‘ਤੇ ਲਗਾਓ ..ਇਸ ਨੂੰ ਕੁੱਝ ਸਮੇਂ ਬਾਅਦ ਧੋ ਲਓ। ਅਜਿਹਾ ਰੋਜਾਨਾ ਕਰਨ ਨਾਲ ਚਮੜੀ ‘ਤੇ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਨਹੀਂ ਹੁੰਦਾ ।