PreetNama
ਸਮਾਜ/Social

ਮਿਆਂਮਾਰ ਆਰਥਿਕ ਤਬਾਹੀ ਦੇ ਕੰਢੇ, ਫ਼ੌਜੀ ਬਗਾਵਤ ਤੇ ਕੋਰੋਨਾ ਬਣਿਆ ਸਭ ਤੋਂ ਵੱਡਾ ਕਾਰਨ

ਸੰਯੁਕਤ ਰਾਸ਼ਟਰ ਨੇ ਮਿਆਂਮਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਫ਼ੌਜ ਵੱਲੋਂ ਤਖ਼ਤਾ ਪਲਟ ਅਤੇ ਕੌਮਾਂਤਰੀ ਮਹਾਮਾਰੀ ਦੀ ਦੋਹਰੀ ਮਾਰ ਨਾਲ ਮਿਆਂਮਾਰ ਆਰਥਿਕ ਆਫ਼ਤ ਕੰਢੇ ਹੈ।

ਸੰਯੁਕਤ ਰਾਸ਼ਟਰ ਦੇ ਵਿਕਾਸ ਪ੍ਰਰੋਗਰਾਮ (ਯੂਐੱਨਡੀਪੀ) ਦੀ ਰਿਪੋਰਟ ਮੁਤਾਬਕ ਮਿਆਂਮਾਰ ਦੀ ਲਗਪਗ ਅੱਧੀ ਆਬਾਦੀ ਇਸ ਸਾਲ ਦੇ ਅੰਤ ਤਕ ਗ਼ਰੀਬੀ ਦੀ ਗਿ੍ਫ਼ਤ ‘ਚ ਆ ਜਾਵੇਗੀ। ਰਿਪੋਰਟ ਮੁਤਾਬਕ ਜੇ ਮਿਆਂਮਾਰ ਦੀ ਸੁਰੱਖਿਆ ਅਤੇ ਆਰਥਿਕ ਹਾਲਾਤ ਜੇ ਸਥਿਰ ਨਾ ਹੋਣ ਤਾਂ 2.5 ਕਰੋੜ ਲੋਕ 2022 ਤਕ ਗ਼ਰੀਬ ਹੋ ਜਾਣਗੇ। ਇਹ ਗਿਣਤੀ ਮਿਆਂਮਾਰ ਦੀ ਕੁੱਲ ਆਬਾਦੀ ਦਾ 48 ਫ਼ੀਸਦੀ ਹੈ।

ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ, ਆਮਦਨ ਅਤੇ ਤਨਖ਼ਾਹ ਸਬੰਧੀ ਭੱਤਿਆਂ ‘ਚ ਭਾਰੀ ਕਮੀ, ਬੈਕਿੰਗ ਅਤੇ ਸਿਹਤ ਸਬੰਧੀ ਬੁਨਿਆਦੀ ਸੇਵਾਵਾਂ ‘ਚ ਗਿਰਾਵਟ ਅਤੇ ਸਮਾਜਿਕ ਸੁਰੱਖਿਆ ‘ਚ ਕਮੀ ਨਾਲ ਲੱਖਾਂ ਲੋਕ ਗ਼ਰੀਬੀ ਰੇਖਾ (ਰੋਜ਼ਾਨਾ 1.10 ਅਮਰੀਕੀ ਡਾਲਰ ਜਾਂ 81.51 ਰੁਪਏ ਦੀ ਆਮਦਨ) ਤੋਂ ਹੇਠਾਂ ਆਉਣ ਵਾਲੇ ਹਨ। ਇਹ ਆਰਥਿਕ ਸੰਕਟ ਅੌਰਤਾਂ ਅਤੇ ਬੱਚਿਆਂ ਦੀ ਸਥਿਤੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰੇਗਾ।

 

ਮਿਆਂਮਾਰ ‘ਚ ਇਸ ਤਰ੍ਹਾਂ ਦੀ ਗ਼ਰੀਬੀ 2005 ਤੋਂ ਨਹੀਂ ਦੇਖੀ ਗਈ। ਉਦੋਂ ਇਹ ਦੇਸ਼ ਪਿਛਲੇ ਫ਼ੌਜੀ ਸ਼ਾਸਨ ‘ਚ ਪੂਰੀ ਤਰ੍ਹਾਂ ਨਾਲ ਦੁਨੀਆ ਤੋਂ ਇਕੱਲਾ ਸੀ ਜਦੋਂਕਿ 15 ਸਾਲ ਪਹਿਲਾਂ 2005 ‘ਚ ਮਿਆਂਮਾਰ ਦੀ ਗ਼ਰੀਬੀ ਦਰ 48.2 ਫ਼ੀਸਦੀ ਸੀ ਜਦੋਂ ਕਿ 2017 ‘ਚ 24.8 ਫ਼ੀਸਦੀ ਗ਼ਰੀਬੀ ਦਰ ਸੀ। ਯੂਐੱਨਡੀਪੀ ਪ੍ਰਸ਼ਾਸਕ ਆਸ਼ਿਮ ਸਟੇਨਰ ਨੇ ਕਿਹਾ ਅਸੀਂ ਇਕ ਤ੍ਰਾਸਦੀ ਵੱਲ ਵੱਧ ਰਹੇ ਹਾਂ।

ਇਸ ਦੌਰਾਨ, ਮਿਆਂਮਾਰ ‘ਚ ਹਜ਼ਾਰਾਂ ਲੋਕਾਂ ਨੇ ਫ਼ੌਜੀ ਸ਼ਾਸਨ ਖ਼ਿਲਾਫ਼ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤਾ। ਯੰਗੂਨ ਅੇਤ ਮੇਨਡਲੇਯ ਸ਼ਹਿਰਾਂ ‘ਚ ਕਈ ਥਾਵਾਂ ‘ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਬੌਧ ਭਿਕਸ਼ੂਆਂ ਨੇ ਕੀਤੀ। ਸਿਪਾਵ ਨਾਂ ਦੇ ਕਸਬੇ ‘ਚ ਪ੍ਰਦਰਸ਼ਨ ਦੌਰਾਨ ਇਕ ਵਿਅਕਤੀ ਨੂੰ ਗੋਲ਼ੀ ਮਾਰ ਦਿੱਤੀ ਗਈ।

Related posts

* ਲੋਕਤੰਤਰ *

Pritpal Kaur

ਅਾਪਣੀ ਗਲਤੀ ਲੲੀ ਦੂਜੇ ਨੂੰ ਦੋਸ਼ੀ ਠਹਿਰਾਓ, ੲਿਸੇ ਕਾਰਨ ਅਸੀ ਪਛੜੇ ਹੋੲੇ ਹਾਂ!

Pritpal Kaur

ਜੱਲ੍ਹਿਆਂਵਾਲਾ ਬਾਗ ਨੂੰ ਮਿਲੇਗੀ ਨਵੀਂ ਦਿੱਖ, ਕੇਂਦਰ ਸਰਕਾਰ ਨੇ ਸ਼ੁਰੂ ਕਰਵਾਇਆ ਪੁਨਰ ਨਿਰਮਾਣ

On Punjab