55.27 F
New York, US
April 19, 2025
PreetNama
ਖਾਸ-ਖਬਰਾਂ/Important News

ਮਿਆਂਮਾਰ ‘ਚ ਹੁਣ ਫੌਜ ਸਰਕਾਰ ਦੇ ਨਿਸ਼ਾਨੇ ‘ਤੇ ਕਲਾਕਾਰ, ਵਿਰੋਧ-ਪ੍ਰਦਰਸ਼ਨ ਦਾ ਸਮਰਥਨ ਕਰਨ ਵਾਲਿਆਂ ਖ਼ਿਲਾਫ਼ ਮੁਕਦਮਾ ਦਰਜ

ਮਿਆਂਮਾਰ ‘ਚ ਸੱਤਾ ਜੁੰਟਾ ਖ਼ਿਲਾਫ਼ ਜਾਰੀ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਵਾਲੀਆਂ ਹਸਤੀਆਂ ਖ਼ਿਲਾਫ਼ ਕਾਰਵਾਈ ਤੇਜ਼ ਹੋ ਗਈ ਹੈ। ਇੱਥੇ ਤਖਤਾਪਲਟ ਖ਼ਿਲਾਫ਼ ਚੱਲ ਰਹੇ ਵਿਰੋਧ ਪ੍ਰਦਰਸ਼ਨ ਦਾ ਸਰਮਥਨ ‘ਚ ਇਨ੍ਹਾਂ ਕਲਾਕਾਰਾਂ ਨੇ ਆਪਣਾ ਸਮਰਥਨ ਦਿੱਤਾ ਹੈ। ਇਸ ਸੰਦਰਭ ‘ਚ ਜੁੰਟਾ ਸ਼ਾਸਨ ਨੇ ਸਰਕਾਰੀ ਪ੍ਰਦਰਸ਼ਨ ਨੇ ਸਰਕਾਰੀ ਪ੍ਰੈਸ ‘ਚ ਲੋੜੀਂਦਾ ਸੂਚੀ ਪ੍ਰਕਾਸ਼ਿਤ ਕੀਤੀ ਹੈ ਤੇ ਉਨ੍ਹਾਂ ਦੇ ਕੰਮ ਨੂੰ ਲੈ ਕੇ ਚਿਤਾਵਨੀ ਵੀ ਦਿੱਤੀ ਗਈ ਹੈ।

ਫਰਜ਼ੀ ਖਬਰਾਂ ਫੈਲਾਉਣ ਦਾ ਲੱਗਾ ਦੋਸ਼

ਮਿਆਂਮਾਰ ਦੇ ਅਖਬਾਰ ਗਲੋਬਲ ਨਿਊ ਲਾਈਟ ‘ਚ ਐਤਵਾਰ ਤੇ ਸੋਮਵਾਰ ਨੂੰ ਪ੍ਰਕਾਸ਼ਿਤ ਸੂਚੀ ‘ਚ ਅਦਾਕਾਰਾਵਾਂ, ਅਦਾਕਾਰ, ਸੰਗੀਤਕਾਰਾਂ ਨਾਂ ਦਰਜ ਕੀਤਾ ਗਿਆ ਹੈ। ਸੋਸ਼ਲ ਮੀਡੀਆ ਨੂੰ ਪ੍ਰਭਾਵਿਤ ਕਰਨ ਵਾਲਿਆਂ ਦੇ ਨਾਂ ਹਨ ਜਿਨ੍ਹਾਂ ‘ਤੇ ਪੈਨਲ ਕੋਰਡ ਦੀ ਧਾਰਾ 505 ਏ ਦਾ ਉਲੰਘਣ ਕਰਦੇ ਹੋਏ ਸੂਬੇ ਦੀ ਸਥਿਰਤਾ ਪ੍ਰਭਾਵਿਤ ਕਰਨ ਵਾਲੀਆਂ ਫਰਜ਼ੀ ਖਬਰਾਂ ਨੂੰ ਫੈਲਾਉਣ ਦਾ ਦੋਸ਼ ਲਾਇਆ ਗਿਆ ਹੈ।

ਤਿੰਨ ਸਾਲ ਹੋ ਸਕਦੀ ਹੈ ਕੈਦ

ਮੀਡੀਆ ਰਿਪੋਰਟ ਦੀ ਮੰਨੀਏ ਤਾਂ ਇਸ ਧਾਰਾ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੇ ਤਿੰਨ ਸਾਲ ਤਕ ਕੈਦ ਦੀ ਸਜ਼ਾ ਹੋ ਸਕਦੀ ਹੈ। ਅਖਬਾਰ ਦੇ ਪੰਨੇ ਤੇ 20 ਲੋਕਾਂ ਦੀ ਸੂਚੀ ਉਨ੍ਹਾਂ ਦੀ ਤਸਵੀਰ, ਗ੍ਰਹਿਨਗਰ ਤੇ ਫੇਸਬੁੱਕ ਪਤੇ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਸੂਚੀ ‘ਚ ਕਈ ਅਦਾਕਾਰਾਵਾਂ ਤੇ ਨਿਰਦੇਸ਼ਕਾਂ ਖਿਲਾਫ਼ ਫਰਵਰੀ ਚ ਵੀ ਮਾਮਲਾ ਦਰਜ ਕੀਤਾ ਗਿਆ ਸੀ।

Related posts

Marriage Equality: ਅਮਰੀਕਾ ‘ਚ ਸਮਲਿੰਗੀ ਵਿਆਹ ਨੂੰ ਹੇਠਲੇ ਸਦਨ ‘ਚ ਮਨਜ਼ੂਰੀ, ਵੱਡੇ ਸਦਨ ਦੀ ਉਡੀਕ

On Punjab

ਪਾਕਿਸਤਾਨ ‘ਚ ਅਜਿਹਾ ਕੀ ਹੋਇਆ ਕਿ ਟ੍ਰੈਂਡ ਕਰਨ ਲੱਗਾ Pineapple ,ਹਜ਼ਾਰਾਂ ਲੋਕ ਕਰ ਚੁੱਕੇ ਟਵੀਟ

On Punjab

ਆਰਥਿਕ ਮੰਦੀ ਵੱਲ ਵਧ ਰਿਹਾ ਕੈਨੇਡਾ ?

On Punjab