50.83 F
New York, US
November 21, 2024
PreetNama
ਸਮਾਜ/Social

ਮਿਆਂਮਾਰ ਦੇ ਫ਼ੌਜ ਕੈਂਪ ਤਬਾਹ, ਕੈਰਨ ਵਿਰੋਧੀਆਂ ਨੇ ਕੀਤਾ ਸੀ ਹਮਲਾ

 ਥਾਈਲੈਂਡ ਸਰਹੱਦ ਦੇ ਲਗਪਗ ਪੂਰਵੀ ਮਿਆਂਮਾਰ ‘ਚ ਮੰਗਲਵਾਰ ਸਵੇਰ ਫੌਜ ਦੀਆਂ ਚੌਕੀਆਂ ‘ਤੇ ਹਮਲਾ ਕੀਤੀ ਗਿਆ। ਇਸ ਖੇਤਰ ‘ਚ ਘੱਟ ਗਿਣਤੀਆਂ ਕੈਰਨ ਭਾਈਚਾਰੇ ਦੇ ਲੜਾਕਿਆਂ ਦਾ ਕੰਟਰੋਲ ਹੈ। ਜ਼ਿਕਰਯੋਗ ਹੈ ਕਿ ਮਿਆਂਮਾਰ ‘ਚ ਫੌਜ ਦੇ ਤਖ਼ਤਾਪਲਟ ਤੋਂ ਬਾਅਦ ਹਾਲਾਤ ਵਿਗੜਦੇ ਹੀ ਜਾ ਰਹੇ ਹਨ। ਜੁੰਟਾ ਨੇ ਮਿਆਂਮਾਰ ਦੇ ਸੰਕਟ ਨੂੰ ਸੁਲਝਾਉਣ ਲਈ ਏਸ਼ੀਅਨ ਦੇਸ਼ਾਂ ਦੇ ਦਿੱਤੇ ਗਏ ਸੁਝਾਆਂ ‘ਤੇ ਵਿਚਾਰ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਜਿਸ ਤੋਂ ਬਾਅਦ ਇਨ੍ਹਾਂ ਲੜਾਈਆਂ ਦੀ ਸ਼ੁਰੂਆਤ ਹੋਈ। ਮਿਆਂਮਾਰ ਦੀ ਸਭ ਤੋਂ ਪੁਰਾਣੀ ਵਿਰੋਧੀ ਫੌਜ ਨੇ ਕਿਹਾ ਹੈ ਕਿ ਉਸ ਨੇ ਸਲਵੀਨ ਨਦੀ ਦੇ ਪੱਛਮੀ ਤਟ ‘ਤੇ ਲੱਗੇ ਫੌਜੀਆਂ ਦੇ ਕੈਪਾਂ ਨੂੰ ਆਪਣ ਕਬਜ਼ੇ ‘ਚ ਲੈ ਲਿਆ ਹੈ। ਇਹ ਖੇਤਰ ਥਾਈਲੈਂਡ ਦੀ ਸਰਹੱਦ ਨਾਲ ਲੱਗਾ ਹੋਇਆ ਹੈ।
ਨਦੀ ਦੇ ਪਾਰ ਥਾਈਲੈਂਡ ਦੀ ਤਰ੍ਹਾਂ ਗ੍ਰਾਮੀਣਾਂ ਦਾ ਕਹਿਣਾ ਹੈ ਕਿ ਸੂਰਜ ਚੜ੍ਹਣ ਤੋਂ ਪਹਿਲਾਂ ਹੀ ਭਾਰੀ ਗੋਲ਼ੀਬਾਰੀ ਸ਼ੁਰੂ ਹੋ ਚੁੱਕੀ ਹੈ। ਇੰਟਰਨੈੱਟ ਮੀਡੀਆ ‘ਚ ਜਾਰੀ ਕੀਤੇ ਗਏ ਵੀਡੀਓ ‘ਚ ਅੱਗ ਦੀਆਂ ਲਪਟਾਂ ਤੇ ਪਹਾੜੀ ਸਥਿਤ ਜੰਗਲ ‘ਚੋਂ ਧੂੰਆਂ ਉਠਦਾ ਦਿਖਾਈ ਦੇ ਰਿਹਾ ਹੈ। ਵਿਰੋਧੀ ਸਮੂਹ ਦੇ ਵਿਦੇਸ਼ੀ ਮਾਮਲਿਆਂ ਦੇ ਮੁੱਖ ਸਾ ਟਾ ਨੀ ਨੇ ਦੱਸਿਆ ਕਿ ਵਿਰੋਧੀ ਫੌਜ ਨੇ ਸਵੇਰ ਪੰਜ ਤੋਂ ਛੇ ਵਜੇ ਤੋਂ ਹੀ ਫੌਜ ਦੇ ਕੈਂਪਾਂ ‘ਤੇ ਕਬਜ਼ਾ ਕਰ ਕੇ ਉਸ ਨੂੰ ਸਾੜ ਦਿੱਤਾ ਸੀ।

Related posts

ਫ਼ਿਰੋਜ਼ਪੁਰ ’ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ, ਲੜਕੀ ਸਣੇ ਤਿੰਨ ਹਲਾਕ ਦੋ ਜਣੇ ਗੰਭੀਰ ਜ਼ਖ਼ਮੀ; ਮਾਰੀ ਗਈ ਕੁੜੀ ਦਾ 27 ਅਕਤੂਬਰ ਨੂੰ ਰੱਖਿਆ ਹੋਇਆ ਸੀ ਵਿਆਹ; ਤਿੰਨ ਸ਼ੱਕੀ ਹੋਏ ਸੀਸੀਟੀਵੀ ਕੈਮਰੇ ’ਚ ਕੈਦ

On Punjab

ਸ਼ਹੀਦਾਂ ਦੇ ਸਿਰਤਾਜ ਤੇ ਸ਼ਾਂਤੀ ਪੁੰਜ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ ਤੇ ਅਾਪਣਾ ਮੀਡਿਅਾ ਪ੍ਰੀਤਨਾਮਾ ਅਤੇ ਪ੍ਰਿਤਪਾਲ ਕੋਰ ਪ੍ਰੀਤ ਵੱਲੋਂ ਗੁਰੂ ਸਾਹਿਬ ਦੇ ਚਰਨਾ ਵਿੱਚ ਪ੍ਰਣਾਮ ।

Pritpal Kaur

ਭਾਰਤੀ ਕਪਾਹ ‘ਤੇ ਰੋਕ, ਪਾਕਿ ਦੀ ਟੈਕਸਟਾਈਲ ਸਨਅਤ ਸੰਕਟ ‘ਚ, ਸਰਕਾਰ ਨੂੰ ਰੋਕ ਹਟਾਉਣ ਲਈ ਕਿਹਾ

On Punjab