ਪਕਿਸਤਾਨ ’ਚ ਜਦ ਮਿਆ ਖਲੀਫ਼ਾ ਦੇ ਫੈਨਜ਼ ਨੂੰ ਉਨ੍ਹਾਂ ਦਾ ਕੰਟੈਂਟ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਟਵਿੱਟਰ ’ਤੇ ਇਸ ਮੁੱਦੇ ਨੂੰ ਉਠਾਇਆ। ਮਿਆ ਖਲੀਫ਼ਾ ਨੂੰ ਆਪਣੇ ਅਕਾਊਂਟ ਨੂੰ ਬੈਨ ਕੀਤੇ ਜਾਣ ਦੀ ਜਾਣਕਾਰੀ ਮਿਲੀ ਤਾਂ ਉਹ ਖੁਦ ਹੈਰਾਨ ਹੋ ਗਈ।ਮਿਆ ਖਲੀਫ਼ਾ ਨੇ ਟਵਿੱਟਰ ’ਤੇ ਕਿਹਾ ਕਿ ਮੈਂ ਹੁਣ ਆਪਣੀਆਂ ਸਾਰੀਆਂ ਟਿਕਟਾਕ ਪੋਸਟਾਂ ਟਵਿੱਟਰ ’ਤੇ ਦੁਬਾਰਾ ਪੋਸਟ ਕਰ ਰਹੀ ਹਾਂ। ਪਾਕਿਸਤਾਨ ’ਚ ਕਈ ਸੋਸ਼ਲ ਮੀਡੀਆ ਯੂਜ਼ਰਜ਼ ਨੇ ਮਿਆ ਕਲੀਫ਼ਾ ਦਾ ਸਮਰਥਨ ਕੀਤਾ ਤੇ PTA ਦੇ ਇਸ ਕਦਮ ਦੀ ਅਲੋਚਨਾ ਕੀਤੀ। ਉਨ੍ਹਾਂ ਨੇ ਸਵਾਲ ਕੀਤਾ ਕਿ PTA ਦਾ ਅਸਲੀ ਕੰਮ ਕੀ ਹੈ, ਉਹ ਉਸ ’ਤੇ ਹੀ ਫੋਕਸ ਰੱਖੇ।
ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਇਮਰਾਨ ਸਰਕਾਰ ਵੱਲੋ ਟਿਕਟਾਕ ਐਪ ’ਤੇ 2 ਵਾਰ ਬੈਨ ਲਗਾ ਕੇ ਹਟਾਈ ਜਾ ਚੁੱਕੀ ਹੈ। ਹੁਣ ਪਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਿਟੀ ਨੇ ਇਸ ਸੋਸ਼ਲ ਮੀਡੀਆ ਐਪ ’ਤੇ ਕੰਟੈਂਟ ਨੂੰ ਸੈਂਸਰ ਕਰ ਲਈ ਨਵਾਂ ਤਰੀਕਾ ਕੱਢਿਆ ਹੈ, ਹੁਣ PTA ਵੱਲੋ ਸਪੋਰਟਸ ਕਮੈਂਟੇਟਰ ਮਿਆ ਖਲੀਫ਼ਾ ਦੇ ਅਕਾਊਂਟ ਨੂੰ ਬੈਨ ਕੀਤਾ ਗਿਆ ਹੈ। ਇਸ ਤਰ੍ਹਾਂ ਕਿਉਂ ਹੋਇਆ ਇਸ ਦੀ ਕੋਈ ਸੂਚਨਾ ਨਹੀਂ।