ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੀ ਇਕ ਭਰਵੀਂ ਮੀਟਿੰਗ ਸੂਬਾਈ ਜਨਰਲ ਸਕੱਤਰ ਮਮਤਾ ਸ਼ਰਮਾ ਦੀ ਪ੍ਰਧਾਨਗੀ ਹੇਠ ਰਈਆ ਵਿਖੇ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਮਮਤਾ ਸ਼ਰਮਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀ ਯੂਨੀਅਨ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ ਪਰ ਨਿਕੰਮੀ ਸਰਕਾਰ ਦੇ ਕੰਨ ‘ਤੇ ਜੂੰ ਤਕ ਨਹੀਂ ਸਰਕ ਰਹੀ। ਜਦੋਂ ਦੀ ਕੈਪਟਨ ਸਰਕਾਰ ਸੱਤਾ ਵਿਚ ਆਈ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਵਿਚ ਇੱਕ ਪੈਸੇ ਦਾ ਵੀ ਵਾਧਾ ਨਹੀਂ ਕੀਤਾ ਪਰ ਆਪਣੇ ਮੰਤਰੀਆਂ ਦੀਆਂ ਪੈਨਸ਼ਨਾਂ ਤੇ ਤਨਖਾਹਾਂ ਵਿਚ ਦੁੱਗਣਾ ਵਾਧਾ ਕਰ ਦਿੱਤਾ। ਮਿਡ ਡੇ ਮੀਲ ਗਰੀਬ ਨੂੰ 56 ਰੁਪਏ ਦਿਹਾੜੀ ਦੇ ਕੇ ਉਨ੍ਹਾਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ ਵਰਕਰਾਂ ਲਈ ਖਜ਼ਾਨਾ ਖਾਲੀ ਹੈ। 12 ਮਹੀਨੇ ਦੀ ਥਾਂ ਵਰਕਰਾਂ ਨੂੰ 10 ਮਹੀਨੇ ਤਨਖਾਹ ਦਿੱਤੀ ਜਾ ਰਹੀ ਹੈ। ਦਸੰਬਰ ਮਹੀਨੇ ਇਕ ਹਫਤੇ ਦੀਆਂ ਛੁੱਟੀਆਂ ਕਰਕੇ ਤਨਖਾਹ ਪੂਰੇ ਮਹੀਨੇ ਦੀ ਹੜੱਪ ਕੀਤੀ ਜਾਂਦੀ ਹੈ, ਜੋ ਕਿ ਅਤਿ ਨਿੰਦਣਯੋਗ ਹੈ। ਮੰਗਾਂ ਘੱਟੋ ਘੱਟ ਉਜਰਤ 8034 ਰੁਪਏ ਦਿਹਾੜੀ ਲਾਗੂ ਕੀਤੀ ਜਾਵੇ, ਸਾਲ ਵਿਚ 12 ਮਹੀਨੇ ਤਨਖਾਹ ਦਿੱਤੀ ਜਾਵੇ। ਉਨ੍ਹਾਂ ਨੇ ਸਮੂਹ ਵਰਕਰਾਂ ਨੂੰ ਬੇਨਤੀ ਕੀਤੀ ਕਿ 20 ਜਨਵਰੀ ਨੂੰ ਅੰਮਿ੫ਤਸਰ ਵਿਖੇ ਹੋਣ ਵਾਲੀ ਰੈਲੀ ਵਿਚ ਹੁੰਮ ਹੁੰਮਾ ਕੇ ਪੁੱਜੋ। ਇਸ ਮੌਕੇ ਹਰਜਿੰਦਰ ਕੌਰ, ਸਰਬਜੀਤ ਕੌਰ ਭੋਰਸ਼ੀ, ਬਾਲਜੀਤ ਕੌਰ ਖਾਨਪੁਰ, ਗੁਰਜੀਤ ਕੌਰ, ਜਸਬੀਰ ਕੌਰ ਮਹਿਤਾ, ਮਨਜੀਤ ਕੌਰ ਮਾਨਾਵਾਲ, ਕੁਲੰਵੰਤ ਕੌਰ ਬੰਡਾਲਾ, ਕੰਵਲਜੀਤ , ਸਰਬਜੀਤ ਜੰਡਿਆਲਾ, ਸੀਤਾ, ਨਿੰਦਰ ਕੌਰ ਰਈਆ, ਆਰਤੀ ਠੱਠੀਆਂ, ਦਲਬੀਰ ਕੌਰ, ਕੰਵਲਜੀਤ, ਰਾਣੀ ਜੱਲੂਪੁਰ, ਗੁਰਪਾਲ ਕੌਰ ਧਿਆਨਪੁਰ ਆਦਿ ਹਾਜ਼ਰ ਸਨ।
next post