ਭਾਰਤੀ ਮਹਿਲਾ ਕ੍ਰਿਕਟ ਟੀਮ ਕਪਤਾਨ ਮਿਤਾਲੀ ਰਾਜ ਤੇ ਹਰਮਨਪ੍ਰੀਤ ਕੌਰ ਨੇ ਸਾਂਝੇਦਾਰੀ ਦਾ ਅਨੋਖਾ ਰਿਕਾਰਡ ਬਣਾਇਆ ਹੈ। ਇਹ ਦੋਵੇਂ ਸਾਰਿਆਂ ਨੂੰ ਪਿੱਛੇ ਛਡਦਿਆਂ ਟਾਪ ’ਤੇ ਪਹੁੰਚ ਗਏ ਹਨ। ਮਹਿਲਾ ਵਨਡੇ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਸਾਂਝੇਦਾਰੀ ਦਾ ਰਿਕਾਰਡ ਹੁਣ ਮਿਤਾਲੀ ਤੇ ਹਰਮਨਪ੍ਰੀਤ ਦੇ ਨਾਂ ਹੋ ਗਿਆ ਹੈ।
ਮਿਤਾਲੀ ਤੇ ਹਰਮਨਪ੍ਰੀਤ ਦੀ ਰਿਕਾਰਡ ਪਾਰੀ ਵੀ ਟੀਮ ਇੰਡੀਆ ਨੂੰ ਨਹੀਂ ਬਚਾ ਸਕੀ
ਦੱਖਣੀ ਅਫਰੀਕੀ ਮਹਿਲਾਵਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੰਜ ਮੈਚਾਂ ਦੀ ਵਨ ਡੇ ਸੀਰੀਜ਼ 4-1 ਨਾਲ ਆਪਣੇ ਨਾਂ ਕਰ ਲਈ। ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ਵਿਚ ਬੁੱਧਵਾਰ ਨੂੰ ਹੋਏ ਪੰਜਵੇਂ ਤੇ ਆਖ਼ਰੀ ਵਨ ਡੇ ਵਿਚ ਭਾਰਤੀ ਕੁੜੀਆਂ ਦਾ ਹਾਰ ਦਾ ਸਿਲਸਿਲਾ ਜਾਰੀ ਰਿਹਾ। ਮਿਤਾਲੀ ਐਂਡ ਕੰਪਨੀ ਦੀ ਖ਼ਰਾਬ ਬੱਲੇਬਾਜ਼ੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਹ ਤੈਅ 50 ਓਵਰ ਵੀ ਨਹੀਂ ਖੇਡ ਸਕੀਆਂ ਤੇ ਪੂਰੀ ਟੀਮ 49.3 ਓਵਰਾਂ ਵਿਚ ਸਿਰਫ਼ 188 ਦੌੜਾਂ ‘ਤੇ ਸਿਮਟ ਗਈ। ਦੱਖਣੀ ਅਫਰੀਕਾ ਦੀ ਇਹ ਕਿਸੇ ਵੀ ਦੁਵੱਲੀ ਸੀਰੀਜ਼ ਵਿਚ ਭਾਰਤ ਖ਼ਿਲਾਫ਼ ਸਭ ਤੋਂ ਵੱਡੀ ਜਿੱਤ ਹੈ। 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕੀ ਟੀਮ ਨੂੰ ਸ਼ੁਰੂਆਤੀ ਝਟਕੇ ਲੱਗੇ।