ਜਾਗਰੂਕਤਾ ਦੀ ਘਾਟ ਕਾਰਨ ਮਿਰਗੀ ਦੇ ਦੌਰੇ ਸੰਬੰਧੀ ਕਈ ਗਲਤ ਧਾਰਨਾਵਾਂ ਵੀ ਪ੍ਰਸਿੱਧ ਹਨ ਜਿਸ ਦੇ ਚਲਦਿਆਂ ਕਈ ਵਾਰ ਮਰੀਜ਼ ਨੂੰ ਬਹੁਤ ਜ਼ੋਖਮ ਉਠਾਉਣਾ ਪੈਂਦਾ ਹੈ। ਇਸ ਲਈ ਜੇ ਕਿਸੇ ਨੂੰ ਮਿਰਗੀ ਦੀ ਸਮੱਸਿਆ ਹੈ ਤਾਂ ਉਸ ਦੇ ਕਰੀਬੀ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਮਰੀਜ਼ ਨੂੰ ਉਸ ਸਮੇਂ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
1 ਜੇਕਰ ਤੁਹਾਡੇ ਸਾਹਮਣੇ ਕੋਈ ਵਿਅਕਤੀ ਬੇਹੋਸ਼ ਹੋ ਕੇ ਡਿੱਗ ਪਵੇ ਤਾਂ ਆਪਣਾ ਹੌਂਸਲਾ ਬਣਾਈ ਰੱਖੋ ਤੇ ਉਸ ਦੇ ਆਲੇ-ਦੁਆਲੇ ਭੀਡ਼ ਨਾ ਇਕੱਠੀ ਹੋਣ ਦਿਓ। ਡੇਜ਼ੀ ਨਾਲ ਉਹ ਸਾਰੀਆਂ ਚੀਜ਼ਾਂ ਹਟਾ ਦਿਓ ਜਿਸ ਨਾਲ ਮਰੀਜ਼ ਦੇ ਸੱਟ ਲੱਗ ਸਕਦੀ ਹੈ।
2. ਇਸ ਦੌਰੇ ‘ਚ ਮਰੀਜ਼ ਦਾ ਜ਼ਬਰਦਸਤੀ ਮੂੰਹ ਖੋਲ੍ਹ ਕੇ ਉਸ ‘ਚ ਪਾਣੀ ਜਾਂ ਚਮਚ ਪਾਉਣ ਦੀ ਕੋਸ਼ਿਸ਼ ਨਾ ਕਰੋ।
3.ਇਹ ਧਾਰਨਾ ਬਿਲਕੁਲ ਗਲਤ ਹੈ ਕਿ ਮਰੀਜ਼ ਨੂੰ ਪਿਆਜ, ਬੂਟ ਜਾਂ ਫਿਰ ਤੇਜ਼ ਸੁਗੰਧ ਵਾਲੀ ਚੀਜ਼ ਸੁੰਘਾਉਣ ਨਾਲ ਮਰੀਜ਼ ਨੂੰ ਹੋਸ਼ ਆ ਜਾਂਦੀ ਹੈ ਇਸ ਲਈ ਅਜਿਹਾ ਕੁਝ ਨਾ ਕਰੋ।
4. ਇਸ ਗੱਲ ਦਾ ਧਿਆਨ ਰੱਖੋ ਕਿ ਕਿਸੇ ਵੀ ਅਜਿਹੇ ਮੁੱਢਲੇ ਇਲਾਜ਼ ਨਾਲ ਇਸ ਦੌਰੇ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਲਈ ਮਰੀਜ਼ ਨੂੰ ਇਕ ਜਗ੍ਹਾਂ ਤੋਂ ਚੁੱਕ ਕੇ ਦੂਸਰੀ ਜਗ੍ਹਾਂ ਲਿਜਾਣ,ਉਸ ਉੱਤੇ ਪਾਣੀ ਪਾਉਣ ਜਾਂ ਜ਼ੋਰ ਨਾਲ ਉਸ ਦੇ ਸਰੀਰ ਨੂੰ ਹਿਲਾਉਣ ਨਾਲ ਉਸ ਨੂੰ ਹੋਸ਼ ‘ਚ ਲਿਆਉਣ ਦੀ ਕੋਸ਼ਿਸ਼ ਨਾ ਕਰੋ।
5. ਸਭ ਤੋਂ ਸੁਰੱਖਿਅਤ ਤਰੀਕਾ ਇਹ ਹੈ ਕਿ ਬੇਹੋਸ਼ ਵਿਅਕਤੀ ਨੂੰ ਹਲਕਾ ਜਿਹਾ ਸਹਾਰਾ ਦਿੰਦੇ ਹੋਏ ਕਰਵਟ ਦੇਕੇ ਲਿਟਾ ਦਿਓ, ਤਾਕਿ ਉਸ ਦੇ ਮੂੰਹ ‘ਚ ਜਮ੍ਹਾਂ ਹੋਣ ਵਾਲਾ ਝੱਗ ਉਸ ਦੇ ਫੇਫਡ਼ਿਆਂ ‘ਚ ਨਾ ਜਾ ਕੇ ਬਾਹਰ ਨਿਕਲ ਜਾਵੇ।
6. ਉਸਦੀ ਗਰਦਨ ਦੁਆਲੇ ਕੱਪੜੇ ਢਿੱਲੇ ਕਰੋ।
7. ਜੇਕਰ ਮਰੀਜ਼ ਨੂੰ 10-15 ਮਿੰਟਾਂ ਦੇ ਅੰਦਰ ਹੋਸ਼ ਆ ਜਾਵੇ ਤਾਂ ਮਰੀਜ਼ ਨੂੰ ਤੁਰੰਤ ਡਾਕਟਰ ਕੋਲ ਲਿਜਾਣ ਦੀ ਲੋੜ ਨਹੀਂ ਹੈ, ਪਰ ਜੇਕਰ ਬੇਹੋਸ਼ੀ ਇਸ ਤੋਂ ਵੱਧ ਸਮੇਂ ਤੱਕ ਰਹਿੰਦੀ ਹੈ ਤਾਂ ਉਸ ਨੂੰ ਨੇੜੇ ਦੇ ਹਸਪਤਾਲ ਲੈ ਜਾਓ, ਜਿੱਥੇ ਇਲਾਜ ਦੀ ਸਹੂਲਤ ਹੈ | ਨਿਊਰੋਲੋਜੀ ਦੀ। ਉਪਲਬਧ ਹੋਵੇ।