ਐਤਵਾਰ ਰਾਤ ਪਲਾਸਟਿਕ ਦੀ ਫੈਕਟਰੀ ’ਚ ਅੱਗ ਦੀਆਂ ਲਪਟਾਂ ਦੇ ਕਾਰਨ ਇਕ 20 ਮੰਜ਼ਿਲਾ ਟਾਵਰ ਮਿੰਟਾਂ ’ਚ ਅੱਗ ਦੀ ਲਪੇਟ ’ਚ ਆ ਗਿਆ। ਇਮਾਰਤ ਨੂੰ ਕਾਲੇ ਧੂਏ ਦਾ ਵਿਸ਼ਾਲ ਢੇਰ ਉਠਦਾ ਹੋਇਆ ਦੂਰ-ਦੂਰ ਤਕ ਦਿਖਾਈ ਦੇ ਰਿਹਾ ਹੈ। ਹੁਣ ਤਕ ਕਿਸੇ ਜ਼ਖ਼ਮੀ ਜਾ ਮਨ ਦੀ ਖਬਰ ਨਹੀਂ ਆਈ ਹੈ।
ਬਚਾਅ ਕਰਮੀਆਂ ਦੁਆਰਾ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ’ਚ ਲਗਪਗ 70 ਪਰਿਵਾਰ ਰਹਿੰਦੇ ਸਨ ਜਿਨ੍ਹਾਂ ਦੇ ਘਰ ਦੇ ਹਰੇਕ ਦਰਵਾਜੇ ਨੂੰ ਖੜਕਾ ਤੇ ਬਚਾਅ ਕਰਮੀਆਂ ਨੇ ਇਹ ਨਿਸ਼ਚਿਤ ਕੀਤਾ ਕਿ ਕੋਈ ਵੀ ਅੰਦਰ ਨਾ ਰਹਿ ਜਾਵੇ।
ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮੇਅਰ ਗਯੂਸੇਪ ਸਾਲਾ ਨੇ ਕਿਹਾ ਕਿ ਕਿਸੇ ਦੇ ਜ਼ਖ਼ਮੀ ਹੋਣ ਜਾਂ ਮਰਨ ਦੀ ਕੋਈ ਖ਼ਬਰ ਨਹੀਂ ਹੈ ਪਰ ਇਹ ਨਿਸ਼ਚਿਤ ਕਰਨ ਲਈ ਕਿ ਕੋਈ ਅੱਗੇ ਪੀੜਤ ਨਾ ਹੋਵੇ, ਬਚਾਅ ਕਰਮੀ ਅਪਾਰਟਮੈਂਟ ਦੇ ਦਰਵਾਜੇ ਨੂੰ ਲਾਤ ਮਾਰ ਰਹੇ ਸਨ। ਜਿਸ ਨਾਲ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।