51.94 F
New York, US
November 8, 2024
PreetNama
ਸਮਾਜ/Social

ਮਿਲਿਆ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਹੀਰਾ, ਬੋਤਸਵਾਨਾ ਨੇ ਕੀਤਾ ਦਾਅਵਾ

ਬੋਤਸਵਾਨਾ ਨੇ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਹਾਰੀ ਮਿਲਣ ਦਾ ਦਾਅਵਾ ਕੀਤਾ ਹੈ। CNN ਦੇ ਅਨੁਸਾਰ, ਇਹ ਹੀਰਾ 1,098 ਕੈਰੇਟ (Carat) ਦਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਹੁਣ ਤਕ ਮਿਲੇ ਹੀਰਿਆਂ ‘ਚੋਂ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਹੀਰਾ ਹੈ। ਬੁੱਧਵਾਰ ਨੂੰ ਇਸ ਨੂੰ ਦੇਸ਼ ਦੇ ਰਾਸ਼ਟਰਪਤੀ ਮੀਕਗਵਿਤਸੀ ਮਾਸਿਸੀ (President Mokgweetsi Masisi) ਸਾਹਮਣੇ ਪੇਸ਼ ਕੀਤਾ ਗਿਆ। ਇਸ ਮਹੀਨੇ ਦੀ ਸ਼ੁਰੂਆਤ ‘ਚ ਵਾਨੇਂਗ ਖਾਨ ‘ਚ ਇਹ ਹੀਰਾ ਮਿਲਿਆ ਸੀ ਜੋ ਦੇਸ਼ ਦੀ ਰਾਜਧਾਨੀ ਗੈਬੋਰੋਨ (Gaborone) ਤੋਂ 75 ਮੀਲ ਦੀ ਦੂਰੀ ‘ਤੇ ਹੈ। ਇਸ ਖਾਨ ਦਾ ਸੰਚਾਲਨ ਬੋਤਸਵਾਨਾ ਸਰਕਾਰ ਦੇ ਨਾਲ ਮਿਲ ਕੇ ਹੀਰਾ ਕੰਪਨੀ ਦੇਬਸਵਾਨਾ (Debswana) ਤੇ ਡੀ ਬੀਅਰਸ ਗਰੁੱਪ (De Beers Group) ਕਰਦੀ ਹੈ। ਇਸ ਦੀ ਜਾਣਕਾਰੀ ਦੇਸ਼ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਹੈ।

ਹੁਣ ਤਕ ਦਾ ਸਭ ਤੋਂ ਵੱਡਾ ਹੀਰਾ ਦੱਖਣੀ ਅਫਰੀਕਾ ‘ਚ 1905 ‘ਚ ਮਿਲਿਆ ਸੀ ਜਿਸ ਦਾ ਵਜ਼ਨ 3,106 ਕੈਰੇਟ ਸੀ। ਉੱਥੇ ਹੀ 2015 ‘ਚ 1,109 ਕੈਰੇਟ ਦਾ ਦੂਸਰਾ ਸਭ ਤੋਂ ਵੱਡਾ ਹੀਰਾ ਮਿਲਣ ਦਾ ਸਿਹਰਾ ਅਫਰੀਕਾ ਦੇ ਹੀ ਸਭ ਤੋਂ ਵੱਡੇ ਹੀਰਾ ਉਤਪਾਦਕ ਬੋਤਸਵਾਨਾ ਨੂੰ ਜਾਂਦਾ ਹੈ।

Related posts

ਮਾਪਿਆਂ ਦੇ ਬੱਚਿਆਂ ਪ੍ਰਤੀ ਫਰਜ਼…

Pritpal Kaur

ਕੋਰੋਨਾ ਵਾਇਰਸ ਕਾਰਨ ਹੁਣ ਤੱਕ 910 ਲੋਕਾਂ ਦੀ ਮੌਤ, 40,000 ਤੋਂ ਵੱਧ ਵਾਇਰਸ ਦੀ ਲਪੇਟ ‘ਚ

On Punjab

ਵਿਗਿਆਨੀਆਂ ਦਾ ਦਾਅਵਾ, ਓਜ਼ੋਨ ਪਰਤ ਦਾ ਸਭ ਤੋਂ ਵੱਡਾ ਛੇਦ ਹੋਇਆ ਠੀਕ

On Punjab