ਵਰਜੀਨੀਆ: ਭੰਗੜਾ ਪੰਜਾਬੀਆਂ ਦੀ ਸ਼ਾਨ ਹੈ, ਪਰ ਹੁਣ ਗ਼ੈਰ ਪੰਜਾਬੀ ਵੀ ਇਸ ਨਾਚ ਨੂੰ ਨੱਚਣ ਵਿੱਚ ਆਪਣੀ ਸ਼ਾਨ ਸਮਝਦੇ ਹਨ।
2
ਇਹ ਹੈ ਐਰਿਕ ਮਕੌਰਡ ਸਨੂਕ ਜੋ ਭੰਗੜੇ ਵਿੱਚ ਕਿਸੇ ਪੰਜਾਬੀ ਨਾਲੋਂ ਘੱਟ ਨਹੀਂ।
3
ਗ਼ੈਰ ਪੰਜਾਬੀ ਹੋ ਕੇ ਵੀ ਐਰਿਕ ਬਹੁਤ ਸੁਹਣਾ ਭੰਗੜਾ ਪਾਉਂਦਾ ਹੈ।
4
ਤਸਵੀਰਾਂ ਪਿਛਲੇ ਸ਼ਨੀਵਾਰ ਅਮਰੀਕਾ ਦੀ ਯੂਨੀਵਰਸਿਟੀ ਆਫ ਵਰਜੀਨੀਆ ‘ਚ ਹੋਏ ਸਮਾਗਮ ਦੀਆਂ ਹਨ, ਜਿੱਥੇ ਭੰਗੜੇ ਦੀ ਪੇਸ਼ਕਾਰੀ ਹੋਈ।
5
ਐਰਿਕ ਨੇ ਵੀ ਇਸ ਵਿੱਚ ਸ਼ਮੂਲੀਅਤ ਕੀਤੀ ਤੇ ਸਮਾਗਮ ‘ਚ ਪਹੁੰਚੇ ਸਾਰੇ ਸਰੋਤੇ ਕੀਲ ਲਏ।
6
ਕੀ ਝੂਮਰ ਤੇ ਕੀ ਧਮਾਲ, ਐਰਿਕ ਭੰਗੜੇ ਦਾ ਹਰ ਦਾਅ-ਪੇਚ ਪੂਰੀ ਰੀਝ ਨਾਲ ਕਰਦਾ ਦਿਖਾਈ ਦੇ ਰਿਹਾ ਹੈ।
7
ਐਰਿਕ ਦੇ ਦੋਸਤਾਂ ਵਿੱਚ ਕਈ ਪੰਜਾਬੀ ਵੀ ਸ਼ਾਮਲ ਹਨ ਤੇ ਉਹ ਫੇਸਬੁੱਕ ‘ਤੇ ਉਨ੍ਹਾਂ ਨਾਲ ਤਸਵੀਰਾਂ ਵੀ ਸਾਂਝੀਆਂ ਕਰਦਾ ਰਹਿੰਦਾ ਹੈ।