PreetNama
ਖਬਰਾਂ/News

ਮਿਸ਼ਨ ਸ਼ਤ-ਪ੍ਤੀਸ਼ਤ ਅਤੇ ਨਵੇਂ ਦਾਖਲਿਅਾਂ ਸਬੰਧੀ ਮੀਟਿੰਗ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਸਿੱਖਿਆ ਪ੍ਦਾਨ ਕੀਤੀ ਜਾ ਰਹੀ ਹੈ ਅਤੇ ਸਾਲਾਨਾ ਨਤੀਜਿਆਂ ਵਿੱਚ ਪੰਜਵੀਂ ਦਾ ਬੋਰਡ ਦਾ ਨਤੀਜਾ ਬਿਹਤਰੀਨ ਲਿਅਾੳੁਣ ਲਈ ਮਿਸ਼ਨ ਸ਼ਤ-ਪ੍ਤੀਸ਼ਤ ਤਹਿਤ ਸਕੂਲ ਮੁਖੀਆਂ ਦੀ ਅਗਵਾਈ ਵਿੱਚ ਅਧਿਆਪਕਾਂ ਵੱਲੋਂ ਵਾਧੂ ਜਮਾਤਾਂ ਲਗਾਈਅਾਂ ਜਾ ਰਹੀਆਂ ਹਨ| ਸਕੂਲ ਮੁਖੀਆਂ ਵੱਲੋਂ ਅੰਕੜਾ ਵਿਸ਼ਲੇਸ਼ਣ ਦੇ ਅਨੁਸਾਰ ਸੁਖਮ ਯੋਜਨਾਬੰਦੀ ਤਿਅਾਰ ਕਰਕੇ ਅਤੇ ਵਿਦਿਆਰਥੀ ਕੇਂਦਰਿਤ ਪਹੁੰਚ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ| ਮਿਹਨਤੀ ਅਧਿਅਾਪਕਾਂ ਵੱਲੋਂ ਤਨਦੇਹੀ ਨਾਲ ਕਾਰਜ ਕੀਤਾ ਜਾ ਰਿਹਾ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ੳੁੱਪ ਜ਼ਿਲ੍ਹਾ ਸਿੱਖਿਅਾ ਅਫਸਰ(ਅੈ.ਸਿੱ) ਸ.ਸੁਖਵਿੰਦਰ ਸਿੰਘ, ਸ਼੍ਰੀਮਤੀ ਰੁਪਿੰਦਰ ਕੌਰ ਨੇ ਜ਼ਿਲ੍ਹੇ ਦੇ ਬਲਾਕ ਪ੍ਰਾੲਿਮਰੀ ਸਿੱਖਿਅਾ ਅਫਸਰ ਸਾਹਿਬਾਨ ਨਾਲ ਮੀਟਿੰਗ ਕਰਦਿਅਾਂ ਕਿਹਾ।ੳੁਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਛੁੱਟੀ ਵਾਲੇ ਦਿਨ ਵੀ ਲਗਾਈਆਂ ਜਾ ਰਹੀਆਂ ਵਾਧੂ ਜਮਾਤਾਂ ਨਾਲ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਵਿੱਚ ਸੁਧਾਰ ਹੋਵੇਗਾ| ਇਸ ਦੇ ਨਾਲ ਹੀ ਸਕੂਲ ਮੁਖੀਆਂ ਵੱਲੋਂ ਮਾਪਿਆਂ ਨਾਲ ਵੀ ਵਿਦਿਆਰਥੀਆਂ ਦੇ ਘਰੇਲੂ ਸਮਾਂ ਸਾਰਣੀ ਤੇ ਧਿਆਨ ਦਿੱਤਾ ਜਾ ਰਿਹਾ ਹੈ| ਸਰਕਾਰੀ ਸਕੂਲਾਂ ਵਿੱਚ ਈ-ਕੰਟੈਂਟ ਨਾਲ ਵਿਦਿਆਰਥੀਆਂ ਦੀ ਦੁਹਰਾਈ ਵਧੀਆ ਢੰਗ ਨਾਲ ਕਰਵਾਈ ਜਾ ਰਹੀ ਹੈ| ਇਸਦੇ ਨਾਲ ਹੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਾਡਲ ਟੈਸਟ ਪੇਪਰਾਂ ਨਾਲ ਤਿਅਾਰੀ ਕਰਵਾਈ ਜਾ ਰਹੀ ਹੈ| ਸਕੂਲ ਮੁਖੀਆਂ ਦੁਅਾਰਾ ਕੀਤੇ ਜਾਣ ਵਾਲੇ ਅੰਕੜਾ ਵਿਸ਼ਲੇਸ਼ਣ ਨਾਲ ਵਿਦਿਆਰਥੀਆਂ ਦੇ ਮਜਬੂਤ ਪੱਖਾਂ ਬਾਰੇ ਜਾਣਕਾਰੀ ਮਿਲਣ ਨਾਲ ਵਧੀਆ ਤਿਅਾਰੀ ਕਰਵਾਈ ਜਾ ਰਹੀ ਹੈ।ੳੁਹਨਾਂ ਕਿਹਾ ਕਿ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਦਾਖ਼ਲਾ ਮੁਹਿੰਮ ਲਈ ਵਿਸ਼ੇਸ਼ ਉਪਰਾਲੇ ਕਰਨ, ਦਾਖਾਲ ਰੈਲੀ ,ਡੋਰ ਟੂ ਡੋਰ ਸੰਪਰਕ ,ਸਕੂਲਾਂ ਵਿੱਚ ਬੁੱਕ ਬੈਂਕ ਨੂੰ ਸੁਚਾਰੂ ਢੰਗ ਨਾਲ ਚਲਾਉਣ, ਵਿਦਿਆਰਥੀਅਾਂ ਅਤੇ ਅਧਿਆਪਕਾਂ ਦੇ ਸੁੰਦਰ ਲਿਖਤ ਵੱਲ ੳੁਚੇਚਾ ਧਿਆਨ ਦੇਣ, ਨੈਤਿਕ ਕਦਰਾਂ-ਕੀਮਤਾਂ ੳੁਜਾਗਰ ਕਰਕੇ ਚੰਗੇ ਨਾਗਰਿਕ ਬਨਾੳੁਣ ਅਤੇ ਸਮਾਰਟ ਕਲਾਸਰੂਮ ਤਕਨਾਲੋਜੀ ਨੂੰ ਵਰਤ ਕੇ ਵਿਦਿਆਰਥੀਆਂ ਦੇ ਸਿੱਖਣ ਪਰਿਣਾਮਾਂ ਵਿੱਚ ਸੁਧਾਰ ਲਿਅਾੳੁਣ ਤੇ ਜੋਰ ਦਿੱਤਾ|ਇਸ ਮੌਕੇ ਬੀ.ਪੀ.ੲੀ.ਓ ਅਜੀਤ ਸਿੰਘ,ਸ਼੍ਰੀ ਹਰਬੰਸ ਲਾਲ,ਰਣਜੀਤ ਸਿੰਘ,ੲਿੰਦਰਜੀਤ ਸਿੰਘ, ਸ਼੍ਰੀ ਪਾਰਸ ਖੁੱਲਰ ਸਮਾਰਟ ਸਕੂਲ ਜ਼ਿਲ੍ਹਾ ਕੋਅਰਡੀਨੇਟਰ ,ਜਸਪਾਲ ਸਿੰਘ ਅਾਦਿ ਹਾਜਰ ਸਨ।

Related posts

ਭਾਰਤ ਬੰਦ ਦੇ ਸੱਦੇ ‘ਤੇ ਵੱਖ-ਵੱਖ ਜੰਥੇਬੰਦੀਆਂ ਨੇ ਜਲਾਲਾਬਾਦ ‘ਚ ਕੀਤਾ ਚੱਕਾ ਜਾਮ

Pritpal Kaur

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਅਮਨਦੀਪ ਸਿੰਘ ਨੇ ਪ੍ਰਿੰਸੀਪਲ ਵਜੋਂ ਸੰਭਾਲਿਆ ਅਹੁਦਾ

Pritpal Kaur

ਕੋਲਕਾਤਾ ਮਾਮਲਾ: ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੀਟਿੰਗ ਕਰਨ ਪੁੱਜੇ ਸੰਘਰਸ਼ਕਾਰੀ ਡਾਕਟਰ

On Punjab