PreetNama
ਖਾਸ-ਖਬਰਾਂ/Important News

ਮਿਸ਼ੇਲ ਓਬਾਮਾ ਨੇ ਟਰੰਪ ਨੂੰ ਦੱਸਿਆ ‘ਨਸਲਵਾਦੀ’, ਕਿਹਾ ਰਾਸ਼ਟਰਪਤੀ ਬਣਨ ਦੇ ਨਹੀਂ ਯੋਗ

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਮੰਗਲਵਾਰ ਰਾਸ਼ਟਰਪਤੀ ਡੌਨਾਲਡ ਟਰੰਪ ‘ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ‘ਤੇ ਨਸਲਵਾਦੀ ਹੋਣ ਦੇ ਇਲਜ਼ਾਮ ਲਾਏ।

ਰਾਸ਼ਟਰਪਤੀ ਚੋਣ ‘ਚ ਸੋਚ ਸਮਝ ਕੇ ਕਰੋ ਮਤਦਾਨ – ਮਿਸ਼ੇਲ

ਮਿਸ਼ੇਲ ਨੇ ਅਮਰੀਕੀਆਂ ਨੂੰ ਅਪੀਲ ਕੀਤੀ ਕਿ ਦੇਸ਼ ‘ਚ ਸਥਿਰਤਾ ਲਈ ਸਾਰੇ ਰਾਸ਼ਟਰਪਤੀ ਚੋਣ ‘ਚ ਸੋਚ ਸਮਝ ਕੇ ਮਤਦਾਨ ਕਰੋ। ਡੈਮੋਕ੍ਰੇਟਿਕ ਪਾਰਟੀ ਨਾਲ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡਨ ਦੇ ਪੱਖ ‘ਚ ਵਕਾਲਤ ਕਰਦਿਆਂ ਮਿਸ਼ੇਲ ਨੇ 24 ਮਿੰਟ ਲੰਬੇ ਵੀਡੀਓ ਸੰਦੇਸ਼ ‘ਚ ਬੇਹੱਦ ਭਾਵੁਕ ਅਪੀਲ ਕੀਤੀ। ਉਨ੍ਹਾਂ ਅਮਰੀਕੀਆਂ ਨੂੰ ਕਿਹਾ ਕਿ ਦੇਸ਼ ਬੇਹੱਦ ਖਰਾਬ ਸਥਿਤੀ ‘ਚ ਹੈ ਤੇ ਵੋਟਰਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਦਾਅ ‘ਤੇ ਲੱਗਾ ਹੈ।

ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਬੇਹੱਦ ਨੇੜੇ ਆ ਚੁੱਕੀਆਂ ਹਨ। ਇਕ ਮਹੀਨੇ ਤੋਂ ਘੱਟ ਸਮਾਂ ਚੋਣਾਂ ‘ਚ ਬਚਿਆ ਹੈ। ਅਜਿਹੇ ‘ਚ ਰਾਸ਼ਟਰਪਤੀ ਟਰੰਪ ਚੋਣਾਂ ‘ਚ ਆਪਣੀ ਜਿੱਤ ਹਾਸਲ ਕਰਨ ‘ਚ ਜੁੱਟੇ ਹਨ। ਕੋਰੋਨਾ ਇਨਫੈਕਟਡ ਹੋਣ ਦੇ ਬਾਵਜੂਦਉਹ ਹਸਪਤਾਲ ਤੋਂ ਬਾਹਰ ਨਿੱਕਲ ਕੇ ਆਪਣੇ ਸਮਰਥਕਾਂ ਦਾ ਸ਼ੁਕਰੀਆ ਅਦਾ ਕਰਨ ਬਾਹਰ ਨਿੱਕਲੇ ਸਨ। ਲੋਕਾਂ ਨੇ ਇਸ ਦੀ ਆਲੋਚਨਾ ਕੀਤੀ ਸੀ।

Related posts

ਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਮੰਤਰੀ ਬਣਾਉਣਾ ਮਮਤਾ ਬੈਨਰਜੀ ਨੂੰ ਪੈ ਨਾ ਜਾਵੇ ਭਾਰੀ, ਸਿਆਸੀ ਵਿਸ਼ਲੇਸ਼ਕ ਕਿਉਂ ਦੇ ਰਹੇ ਹਨ ਚਿਤਾਵਨੀ

On Punjab

ਕੈਨੇਡਾ ‘ਚ ਪੁਲਿਸ ਦੀ ਵਰਦੀ ਪਾਏ ਸ਼ਖਸ ਨੇ ਲੋਕਾਂ ‘ਤੇ ਕੀਤੀ ਗੋਲੀਬਾਰੀ, 16 ਦੀ ਮੌਤ

On Punjab

ਪਾਕਿਸਤਾਨ ਨੇ 72 ਸਾਲ ਬਾਅਦ ਖੋਲ੍ਹਿਆ ਮੰਦਰ

On Punjab