Egypt Bus Accident: ਕਾਹਿਰਾ: ਮਿਸਰ ਵਿੱਚ ਸ਼ਨੀਵਾਰ ਨੂੰ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ 28 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਜ਼ਿਆਦਾ ਲੋਕ ਜ਼ਖਮੀ ਹਨ । ਇਨ੍ਹਾਂ ਹਾਦਸਿਆਂ ਵਿੱਚ ਮਰਨ ਵਾਲੇ ਲੋਕਾਂ ਵਿੱਚ ਜ਼ਿਆਦਾਤਰ ਭਾਰਤੀ ਸ਼ਾਮਿਲ ਹਨ । ਮਿਸਰ ਵਿੱਚ ਪਹਿਲਾ ਹਾਦਸਾ ਦੱਖਣੀ ਮਿਸਰ ਵਿੱਚ ਪੋਰਟ ਸਈਦ ਅਤੇ ਦਮੀਤਾ ਸ਼ਹਿਰ ਦੇ ਵਿੱਚ ਹੋਇਆ ।
ਜਿੱਥੇ ਇੱਕ ਕਪੜਾ ਫੈਕਟਰੀ ਦੀ ਬੱਸ ਦੀ ਕਾਰ ਨਾਲ ਟੱਕਰ ਹੋ ਗਈ । ਇਸ ਹਾਦਸੇ ਵਿੱਚ 22 ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ ।
ਉਥੇ ਹੀ ਦੂਜੇ ਪਾਸੇ ਕਾਹਿਰਾ ਵਿੱਚ ਦੋ ਬੱਸਾਂ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ. ਇਸ ਹਾਦਸੇ ਵਿੱਚ ਇੱਕ ਭਾਰਤੀ, 2 ਮਲੇਸ਼ੀਆਈ ਔਰਤਾਂ, ਅਤੇ ਮਿਸਰ ਦੇ 3 ਨਾਗਰਿਕਾਂ, ਬੱਸ ਚਾਲਕ, ਟੂਰ ਗਾਈਡ ਅਤੇ ਸੁਰੱਖਿਆ ਦੀ ਮੌਤ ਹੋ ਗਈ, ਜਦਕਿ 24 ਤੋਂ ਜ਼ਿਆਦਾ ਲੋਕ ਗੰਭੀਰ ਹਨ । ਇਸ ਹਾਦਸੇ ਤੋਂ ਬਾਅਦ ਭਾਰਤੀ ਦੂਤਾਵਾਸ ਵੱਲੋਂ ਹੈਲਪਲਾਈਨ ਨੰਬੇਦਰ ਜਾਰੀ ਕੀਤੇ ਗਏ ਹਨ ।