ਚੰਡੀਗੜ੍ਹ: ਅਜਿਹਾ ਮੰਨਿਆ ਜਾਂਦਾ ਹੈ ਕਿ ਸਫੇਦ ਮਾਸ ਦੀ ਥਾਂ ਰੈੱਡ ਮੀਟ ਖਾਣਾ ਜ਼ਿਆਦਾ ਖਰਾਬ ਹੈ ਪਰ ਅਜਿਹਾ ਨਹੀਂ ਕਿ ਇਹ ਦੋਵੇਂ ਕੈਲੇਸਟ੍ਰੋਲ ਲਈ ਇੱਕ ਸਮਾਨ ਖਰਾਬ ਹਨ। ਹਾਲ ਹੀ ਵਿੱਚ ਖੋਜਕਾਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਖੋਜ ਵਿੱਚ ਕਿਹਾ ਗਿਆ ਹੈ ਕਿ ਕੈਲੋਸਟ੍ਰੋਲ ਪੱਧਰ ਘੱਟ ਕਰਨ ਲਈ ਰੈੱਡ ਮੀਟ ਤੇ ਸਫੈਦ ਮੀਟ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਅਮਰੀਕਨ ਜਨਰਲ ਆਫ ਕਲੀਨੀਕਲ ਨਿਊਟ੍ਰੀਸ਼ਨ ਵਿੱਚ ਪ੍ਰਕਾਸ਼ਿਤ ਖੋਜ ਵਿੱਚ ਕਿਹਾ ਗਿਆ ਹੈ ਕਿ ਰੈੱਡ ਮੀਟ ਤੇ ਸਫੈਦ ਮੀਟ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਕੋਲੈਸਟ੍ਰੋਲ ਵਧਦਾ ਹੈ। ਇਸ ਦੀ ਬਜਾਏ ਬਨਸਪਤੀ ਤੋਂ ਮਿਲਣ ਵਾਲਾ ਪ੍ਰੋਟੀਨ ਵਧੇਰੇ ਚੰਗਾ ਹੈ।
ਇਸ ਖੋਜ ਦੇ ਮੁਖੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਪ੍ਰੋਫੈਸਰ ਰੋਨਲਡ ਕ੍ਰਾਸ ਨੇ ਕਿਹਾ ਕਿ ਉਨ੍ਹਾਂ ਨੂੰ ਖੋਜ ਤੋਂ ਉਮੀਦ ਸੀ ਕਿ ਸਫੈਦ ਮੀਟ ਦੀ ਥਾਂ ਰੈੱਡ ਮੀਟ ਦਾ ਬਲੱਡ ਕੋਲੈਸਟ੍ਰੋਲ ਪੱਧਰ ‘ਤੇ ਉਲਟਾ ਪ੍ਰਭਾਵ ਮਿਲੇਗਾ ਪਰ ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਬਲੱਡ ਕੋਲੈਸਟ੍ਰੋਲ ਪੱਧਰ ਵਧਾਉਣ ਵਿੱਚ ਦੋਵੇਂ ਮੀਟ ਦਾ ਅਸਰ ਇੱਕੋ ਜਿਹਾ ਰਿਹਾ।
ਖੋਜ ਵਿੱਚ ਇਹ ਵੀ ਪਾਇਆ ਗਿਆ ਕਿ ਬਨਸਪਤੀ ਤੋਂ ਮਿਲਣ ਵਾਲਾ ਪ੍ਰੋਟੀਨ ਬਲੱਡ ਕੋਲੈਸਟ੍ਰੋਲ ਪੱਧਰ ਲਈ ਜ਼ਿਆਦਾ ਲਾਭਕਾਰੀ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਦਿਲ ਦੀਆਂ ਬਿਮਾਰੀਆਂ ਦੇ ਵਧਣ ਬਾਅਦ ਰੈਡ ਮੀਟ ਦੇ ਸੇਵਨ ਵਿੱਚ ਕਮੀ ਆਈ ਹੈ। ਇਸ ਦੀ ਥਾਂ ਸਫੈਦ ਮੀਟ ਦਾ ਸੇਵਨ ਵਧ ਗਿਆ। ਰੋਨਲਡ ਕ੍ਰਾਸ ਨੇ ਕਿਹਾ ਕਿ ਮਾਸ ਦੇ ਵਿਪਰੀਤ ਸਬਜ਼ੀ, ਡੇਅਰੀ ਉਤਪਾਦ ਤੇ ਫਲੀਆਂ ਕੋਲੈਸਟ੍ਰੋਲ ਲਈ ਬਿਹਤਰ ਪਾਏ ਗਏ।