38.23 F
New York, US
November 22, 2024
PreetNama
ਸਮਾਜ/Social

ਮੁਕੇਸ਼ ਅੰਬਾਨੀ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਇਨਸਾਨ, ਜੈਕ ਮਾ ਨੂੰ ਵੀ ਛੱਡਿਆ ਪਿੱਛੇ

Mukesh Ambani surpasses Jack Ma: ਨਵੀਂ ਦਿੱਲੀ: ਸੋਸ਼ਲ ਮੀਡੀਆ ਦੇ ਦਿੱਗਜ਼ ਫੇਸਬੁੱਕ ਨੇ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਜੀਓ ਵਿੱਚ 9.99 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦੀ ਹੈ । ਇਸ ਲਈ ਫੇਸਬੁੱਕ ਨੇ 5.7 ਅਰਬ ਡਾਲਰ ਯਾਨੀ ਕਿ 43,574 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ । ਇਸ ਸੌਦੇ ਨਾਲ ਮੁਕੇਸ਼ ਅੰਬਾਨੀ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ ਤੇ ਚੀਨ ਵਿੱਚ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਨੂੰ ਪਿੱਛੇ ਛੱਡ ਦਿੱਤਾ ਹੈ । ਇਹ ਫੇਸਬੁੱਕ-ਜੀਓ ਸੌਦੇ ਤੋਂ ਬਾਅਦ ਹੋਇਆ ਹੈ ।

ਮੁਕੇਸ਼ ਅੰਬਾਨੀ ਦੀ ਦੌਲਤ ਕੱਲ 4 ਅਰਬ ਡਾਲਰ ਵਧੀ ਹੈ ਤੇ ਇਹ 49 ਅਰਬ ਡਾਲਰ ਹੋ ਗਈ ਹੈ । ਇਸ ਤਰ੍ਹਾਂ ਉਸ ਦੀ ਦੌਲਤ ਜੈਕ ਮਾ ਨਾਲੋਂ 3 ਬਿਲੀਅਨ ਡਾਲਰ ਵੱਧ ਹੈ । ਮੰਗਲਵਾਰ ਤੱਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਜਾਇਦਾਦ ਵਿੱਚ ਵੱਡੀ ਗਿਰਾਵਟ ਆਈ ਤੇ ਇਹ 14 ਅਰਬ ਡਾਲਰ ਰਹਿ ਗਈ ਤੇ ਜੈਕ ਮਾ ਦੀ ਜਾਇਦਾਦ ਵਿੱਚ 1 ਅਰਬ ਡਾਲਰ ਦੀ ਕਮੀ ਆਈ।

ਤਕਨੀਕੀ ਕੰਪਨੀ ਫੇਸਬੁੱਕ ਨਾਲ ਸੌਦੇ ਦੀ ਖ਼ਬਰ ਤੋਂ ਬਾਅਦ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਨੇ ਬੁੱਧਵਾਰ ਨੂੰ ਤੇਜ਼ੀ ਨਾਲ ਉਛਾਲ ਦਰਜ ਕੀਤਾ ਤੇ ਇਹ ਇੱਕ ਸਮੇਂ 11 ਪ੍ਰਤੀਸ਼ਤ ਦੀ ਤੇਜ਼ੀ ਨਾਲ 1375 ਰੁਪਏ ‘ਤੇ ਕਾਰੋਬਾਰ ਕਰ ਰਿਹਾ ਸੀ । ਕਾਰੋਬਾਰ ਬੰਦ ਹੁੰਦੇ ਸਮੇਂ ਆਰਆਈਐਲ ਦੇ ਸ਼ੇਅਰ 9.83% ਦੀ ਤੇਜ਼ੀ ਨਾਲ 1359 ਰੁਪਏ ‘ਤੇ ਜਾ ਕੇ ਬੰਦ ਹੋਇਆ । ਅਜੇ ਕੱਲ੍ਹ ਹੀ ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪ 90,000 ਕਰੋੜ ਰੁਪਏ ਵਧਿਆ ਸੀ ।

ਦੱਸ ਦੇਈਏ ਕਿ ਫੇਸਬੁੱਕ ਨੇ 43,574 ਕਰੋੜ ਰੁਪਏ ਦੇ ਨਿਵੇਸ਼ ਨਾਲ ਜਿਓ ਪਲੇਟਫਾਰਮਸ ਵਿੱਚ 9.99% ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਹੈ । ਇਹ ਭਾਰਤ ਵਿੱਚ ਕਿਸੇ ਕੰਪਨੀ ਵਿਚ ਘੱਟਗਿਣਤੀ ਭਾਗੀਦਾਰੀ ਲਈ ਹੁਣ ਤਕ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ (FDI) ਹੈ । ਫੇਸਬੁੱਕ ਦੇ ਨਿਵੇਸ਼ ਤੋਂ ਬਾਅਦ ਜਿਓ ਪਲੇਟਫਾਰਮਾਂ ਦਾ ਮੁੱਲ ਲਗਭਗ 4.75 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।

Related posts

ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਕੀਤਾ ਤੀਜੀ ਵਾਰ ਵਿਆਹ, ਪਾਕਿ ਦੇ ਸਾਬਕਾ ਪੀਐੱਮ ਬਾਰੇ ਆਖੀ ਇਹ ਗੱਲ

On Punjab

ਕੋਰੋਨਾ ਵਾਇਰਸ: ਦੁਨੀਆਂ ਭਰ ‘ਚ ਕਰੀਬ 80 ਲੱਖ ਪੌਜ਼ੇਟਿਵ ਮਾਮਲੇ, ਸਾਢੇ ਚਾਰ ਲੱਖ ਤੋਂ ਜ਼ਿਆਦਾ ਮੌਤਾਂ

On Punjab

ਬੱਚਿਆਂ ਨੇ ਛੁੱਟੀਆਂ ਬਿਤਾਉਣ ਤੋਂ ਕੀਤਾ ਮਨ੍ਹਾਂ ਤਾਂ ਮਾਂ-ਬਾਪ ਨਾਲ ਲੈ ਗਏ WiFi Modem

On Punjab