50.11 F
New York, US
March 13, 2025
PreetNama
ਰਾਜਨੀਤੀ/Politics

ਮੁਫ਼ਤ ਬਿਜਲੀ ਦੀ ਸ਼ਰਤ ‘ਤੇ ਭਾਜਪਾ ਦਾ ਪੰਜਾਬ ਸਰਕਾਰ ‘ਤੇ ਹਮਲਾ; ਬੋਲੀ- ਆਮ ਵਰਗ ਨਾਲ ਹੋਇਆ ਧੋਖਾ

ਪੰਜਾਬ ਸਰਕਾਰ ਵੱਲੋਂ ਬੀਤੇ ਕੱਲ੍ਹ ਆਪਣੀ ਇਕ ਗਾਰੰਟੀ ਪੂਰੀ ਕਰਦਿਆਂ ਪੰਜਾਬੀਆਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦਾ ਤੋਹਫ਼ਾ ਦਿੱਤਾ ਪਰ ਜਨਰਲ ਵਰਗ ਲਈ ਸ਼ਰਤ ਰੱਖੀ ਗਈ ਕਿ 600 ਯੂਨਿਟ ਤੋਂ ਜੇਕਰ ਇਕ ਵੀ ਯੂਨਿਟ ਉੱਪਰ ਗਿਆ ਤਾਂ ਉਨ੍ਹਾਂ ਨੂੰ ਪੂਰਾ ਬਿੱਲ ਦੇਣਾ ਪਵੇਗਾ। ਮਾਨ ਸਰਕਾਰ ਦੇ ਇਸ ਫ਼ੈਸਲੇ ਨੂੰ ਜਨਤਾ ਨਾਲ ਧੋਖਾ ਕਰਾਰ ਦਿੰਦਿਆਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਜਦੋਂ ਸਰਕਾਰ ਨੇ ਚੋਣਾਂ ਵੇਲੇ ਜਨਤਾ ਨਾਲ ਵਾਅਦੇ ਕੀਤੇ ਸੀ ਤਾਂ ਉਸ ਵੇਲੇ ਕਿਉਂ ਨਹੀਂ ਦੱਸਿਆ ਕਿ ਮੁਫ਼ਤ ਬਿਜਲੀ ਜਾਤੀ ਆਧਾਰ ‘ਤੇ ਦਿੱਤੀ ਜਾਵੇਗੀ। ਸੁਭਾਸ਼ ਸ਼ਰਮਾ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਕ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ- ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਸੀਂ ਮੁਫ਼ਤ ਬਿਜਲੀ ਦੀ ਗਾਰੰਟੀ ਦਿੱਤੀ ਸੀ ਤਾਂ ਕੀ ਦੱਸਿਆ ਸੀ ਕਿ ਜਾਤੀ ਦੇ ਆਧਾਰ ‘ਤੇ ਇਸ ਯੋਜਨਾ ਦਾ ਲਾਭ ਦਿਓਗੇ? ਕੀ ਆਮ ਵਰਗ ‘ਚ ਗ਼ਰੀਬ ਪਰਿਵਾਰ ਨਹੀਂ ਹਨ? ਤੁਹਾਡੀ ਇਹ ਸਕੀਮ ਆਮ ਵਰਗ ਦੇ ਲੋਕਾਂ ਨਾਲ ਅਨਿਆਂ ਹੈ ਤੇ ਧੋਖਾ ਵੀ ਹੈ।

Related posts

ਅੱਜ ਦੇ ਪੰਜਾਬ ਤੇ ਰਾਜਨੀਤੀ ਹਾਵੀ..

Pritpal Kaur

ਵਿਦੇਸ਼ ਜਾ ਕੇ ਵੀ ਨਹੀਂ ਮੁੜਦੇ ਪੰਜਾਬੀ!, 17 ਕਰੋੜ ਦੀਆਂ ਕਾਰਾਂ ਕੀਤੀਆਂ ਚੋਰੀ, 47 ‘ਤੇ ਮਾਮਲਾ ਦਰਜ

On Punjab

ਭਾਰਤੀ ਸ਼ੇਅਰ ਬਜ਼ਾਰ ਫਲੈਟ ਖੁੱਲ੍ਹਿਆ, ਟਰੰਪ ਵੱਲੋਂ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਵੱਡਾ ਅਸਰ ਨਹੀਂ

On Punjab