PreetNama
ਸਿਹਤ/Health

ਮੁਰਗੇ ਨਾਲੋਂ ਮਹਿੰਗੀ ਗਰੀਬਾਂ ਦੀ ਦਾਲ? 25-30 ਰੁਪਏ ਵਧਿਆ ਭਾਅ

ਅਰਹਰ ਦਾਲ ਦੀ ਕੀਮਤ 100 ਰੁਪਏ ਪ੍ਰਤੀ ਕਿੱਲੋ ਨੂੰ ਪਾਰ ਕਰ ਗਈ ਹੈ। ਇਸ ਦੀ ਕੀਮਤ ਵਿੱਚ ਅਚਾਨਕ ਉਛਾਲ ਆਇਆ ਹੈ। ਕਈ ਸ਼ਹਿਰਾਂ ਵਿੱਚ ਇਸ ਦੀ ਕੀਮਤ ਵਿੱਚ ਅਚਾਨਕ 25-30 ਰੁਪਏ ਦਾ ਵਾਧਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਪਲਾਈ ਦੀ ਘਾਟ ਕਾਰਨ ਇਸ ਦੀ ਕੀਮਤ ਵਧੀ ਹੈ। ਮੰਨਿਆ ਜਾ ਰਿਹਾ ਹੈ ਕਿ ਅਗਲੇ ਸਮੇਂ ਵਿੱਚ ਦਾਲ ਦਾ ਭਾਅ ਚਿਕਨ ਨਾਲੋਂ ਵੀ ਵੱਧ ਹੋ ਸਕਦਾ ਹੈ।

ਦੱਸ ਦਈਏ ਕਿ 5 ਸਤੰਬਰ ਨੂੰ ਅਰਹਰ ਦੀ ਦਾਲ ਦਿੱਲੀ ਵਿੱਚ 98 ਰੁਪਏ ਪ੍ਰਤੀ ਕਿੱਲੋ ਮਿਲ ਰਹੀ ਸੀ, 5 ਅਕਤੂਬਰ ਨੂੰ ਇਸ ਦਾ ਭਾਅ 107 ਰੁਪਏ ਹੋ ਗਿਆ। ਪਟਨਾ ਤੇ ਰਾਏਪੁਰ ਵਿੱਚ ਅਰਹਰ ਦਾਲ ਦੀ ਕੀਮਤ 90 ਰੁਪਏ ਪ੍ਰਤੀ ਕਿੱਲੋ ਸੀ, ਜੋ ਹੁਣ 100 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਦੇ ਨਾਲ ਗੁਹਾਟੀ ਵਿੱਚ ਅਰਹਰ ਦੀ ਦਾਲ ਦੇ ਭਾਅ ‘ਚ 15 ਰੁਪਏ ਪ੍ਰਤੀ ਕਿੱਲੋ ਤੇ ਭੁਵਨੇਸ਼ਵਰ ‘ਚ 18 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ।

ਅਰਹਰ ਦਾਲਾਂ ਤੋਂ ਇਲਾਵਾ ਕਈ ਦਾਲਾਂ ਦੀ ਕੀਮਤ ਵਧੀ, ਪਰ ਇਨ੍ਹਾਂ ਦਾਲਾਂ ਦੀ ਕੀਮਤ ਅਰਹਰ ਦੇ ਮੁਕਾਬਲੇ ਬਹੁਤ ਘੱਟ ਹੈ। ਜਦੋਂ ਏਬੀਪੀ ਨਿਊਜ਼ ਨੇ ਭੋਪਾਲ ਮਾਰਕੀਟ ਵਿੱਚ ਅਰਹਰ ਦਾਲ ਦੀ ਕੀਮਤ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇੱਥੇ ਅਰਹਰ ਦਾਲ ਦੀ ਕੀਮਤ ਵਿੱਚ 30-40 ਰੁਪਏ ਦਾ ਵਾਧਾ ਹੋਇਆ ਹੈ। ਜਿਹੜੀਆਂ ਦਾਲਾਂ ਪਹਿਲਾਂ 90 ਰੁਪਏ ਤੋਂ ਲੈ ਕੇ 100 ਰੁਪਏ ਪ੍ਰਤੀ ਕਿੱਲੋ ਹੁੰਦੀਆਂ ਸੀ, ਹੁਣ ਉਹ ਦਾਲਾਂ 130-140 ਰੁਪਏ ਪ੍ਰਤੀ ਕਿੱਲੋ ਹੋ ਗਈਆਂ ਹਨ।

Related posts

Moongfali Side Effects: ਮੂੰਗਫਲੀ ਖਾਣ ਵਾਲੇ ਸਾਵਧਾਨ ਹੋ ਜਾਓ, ਜਾਣੋ ਫਾਇਦਿਆਂ ਨਾਲ ਇਸ ਦੇ ਕੀ ਹਨ ਸਾਈਡ ਇਫੈਕਟ

On Punjab

ਜੇਕਰ ਟਾਈਪ 2 ਸ਼ੂਗਰ ਦੇ ਮਰੀਜ਼ ਭੁੱਲਣ ਲੱਗਣ ਤਾਂ ਵੱਧ ਜਾਂਦੈ ਹਾਰਟ ਅਟੈਕ ਤੇ ਸਟਰੋਕ ਦਾ ਖ਼ਤਰਾ

On Punjab

Children Home ’ਚ ਰਹਿਣ ਵਾਲੇ 54 ਬੱਚੇ ਕੋਰੋਨਾ ਪਾਜ਼ੇਟਿਵ, ਲੰਬੀ ਖੰਘ ਤੇ ਬੁਖਾਰ ਦੀ ਹੋ ਰਹੀ ਹੈ ਸ਼ਿਕਾਇਤ

On Punjab