Govt avoid Fixing Minimum Wage : ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਵੇਜ ਕੋਡ ਰੂਲਸ ਦਾ ਡਰਾਫਟ ਜਾਰੀ ਕੀਤਾ ਹੈ । ਜਿਸ ਵਿਚ 8 ਦੀ ਥਾਂ 9 ਘੰਟੇ ਕੰਮ ਕਰਨ ਦੀ ਸਿਫਾਰਸ਼ ਕੀਤੀ ਗਈ ਹੈ । ਹਾਲੇ 8 ਘੰਟੇ ਨਿਯਮ ਤਹਿਤ 26 ਦਿਨ ਕੰਮ ਕਰਨ ਤੋਂ ਬਾਅਦ ਤਨਖਾਹ ਤੈਅ ਹੁੰਦੀ ਹੈ । ਹਾਲਾਂਕਿ , ਇਸ ਵਿਚ ਰਾਸ਼ਟਰੀ ਘੱਟੋ-ਘੱਟ ਤਨਖਾਹ ਉਤੇ ਤਸਵੀਰ ਸਾਫ ਨਹੀ ਹੈ। ਡਰਾਫਟ ਵਿਚ ਕੇਂਦਰ ਨੇ ਡਰਾਫਟ ਵਿੱਚ ਜ਼ਿਆਦਾਤਰ ਪੁਰਾਣੇ ਸੁਝਾਵਾਂ ਨੂੰ ਹੀ ਰੱਖਿਆ ਹੈ । ਜਿਸ ਵਿੱਚ ਪੂਰੇ ਦੇਸ਼ ਨੂੰ ਤਿੰਨ ਭੂਗੋਲਿਕ ਵਰਗਾਂ ਵਿੱਚ ਵੰਡਿਆ ਗਿਆ ਹੈ ।
ਇਸ ਸਬੰਧੀ ਕਿਰਤ ਮੰਤਰਾਲੇ ਵੱਲੋਂ ਇਸ ਨਾਲ ਸਬੰਧਿਤ ਸਾਰੇ ਪੱਖਾਂ ਤੋਂ ਇਕ ਮਹਿਨੇ ਵਿਚ ਸੁਝਾਅ ਮੰਗੇ ਹਨ । ਕੇਂਦਰ ਵੱਲੋਂ ਜਾਰੀ ਡਰਾਫਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਵਿੱਖ ਵਿੱਚ ਇਕ ਮਾਹਿਰ ਕਮੇਟੀ ਘੱਟੋ-ਘੱਟ ਮਜ਼ਦੂਰੀ ਤੈਅ ਕਰਨ ਦੇ ਮਾਮਲੇ ਵਿੱਚ ਸਰਕਾਰ ਨੂੰ ਸਿਫਾਰਿਸ਼ ਕਰੇਗੀ ।
ਦੱਸ ਦੇਈਏ ਕਿ ਕਿਰਤ ਮੰਤਰਾਲੇ ਵੱਲੋਂ ਜਨਵਰੀ ਵਿੱਚ 375 ਰੁਪਏ ਪ੍ਰਤੀ ਦਿਨ ਅਨੁਸਾਰ ਘੱਟੋ-ਘੱਟ ਤਨਖਾਹ ਦੀ ਸਿਫਾਰਸ਼ ਕੀਤੀ ਗਈ ਸੀ । ਜਿਸਨੂੰ ਪੈਨਲ ਵੱਲੋਂ ਜੁਲਾਈ 2018 ਤੋਂ ਲਾਗੂ ਕਰਨ ਲਈ ਕਿਹਾ ਗਿਆ ਸੀ ।