maharashtra factory blast: ਮੁੰਬਈ ਵਿੱਚ ਸੈਨੀਟਾਈਜ਼ਰ ਬਣਾਉਣ ਵਾਲੀ ਫੈਕਟਰੀ’ ਚ ਧਮਾਕਾ ਹੋਣ ਤੋਂ ਬਾਅਦ ਘੱਟੋ ਘੱਟ 2 ਲੋਕਾਂ ਦੀ ਮੌਤ ਹੋ ਗਈ ਅਤੇ 1 ਵਿਅਕਤੀ ਜ਼ਖਮੀ ਹੋ ਗਿਆ ਹੈ। ਇਹ ਧਮਾਕਾ ਸੈਨੀਟਾਈਜ਼ਰ ਬਨਾਉਣ ਵਾਲੀ ਇਕਾਈ ਵਿੱਚ ਹੋਇਆ ਹੈ। ਕੋਰੋਨਾਵਾਇਰਸ ਦੇ ਪ੍ਰਕੋਪ ਦੇ ਦੌਰਾਨ, ਸੈਨੀਟਾਈਜ਼ਰ ਦੀ ਮੰਗ ਵਿੱਚ ਭਾਰੀ ਵਾਧਾ ਹੋਇਆ ਹੈ ਜਿਸ ਦੇ ਬਾਅਦ ਕਈ ਕੰਪਨੀਆਂ ਨੇ ਇਨ੍ਹਾਂ ਉਤਪਾਦਾਂ ਦਾ ਨਿਰਮਾਣ ਸ਼ੁਰੂ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਦੇ ਅਨੁਸਾਰ ਇਹ ਘਟਨਾ ਸੋਮਵਾਰ ਸਵੇਰੇ ਕਰੀਬ 11 ਵਜੇ ਵਾਪਰੀ ਹੈ। ਪਾਲਘਰ ਦੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਦੋ ਮਜ਼ਦੂਰਾਂ ਦੀ ਪਛਾਣ ਵਿਜੇ ਪਾਂਡੂਰੰਗ ਸਾਵੰਤ ਅਤੇ ਸਮੀਰ ਸ਼ਾਹਬੂਦੀਨ ਖਵਾਜਾ ਵਜੋਂ ਹੋਈ ਹੈ, ਜਦਕਿ ਜ਼ਖਮੀ ਇੱਕ ਹੋਰ ਮਜ਼ਦੂਰ ਰਨਲ ਪ੍ਰਭਾਕਰ ਰਾਵਤ ਹੈ।