ਨਵੀਂ ਦਿੱਲੀ : ਏਸ਼ੀਆ ਦੇ ਸਭ ਤੋਂ ਵੱਡੇ ਸਲੱਮ ਏਰੀਆ ਧਾਰਾਵੀ ਵਿਚ ਬੁੱਧਵਾਰ ਨੂੰ ਮਿਲੇ ਕੋਰੋਨਾ ਵਾਇਰਸ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ। 56 ਸਾਲ ਦੇ ਸ਼ਖ਼ਸ ਨੂੰ ਸਾਇਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਸਾਹ ਲੈਣ ਦੀ ਤਕਲੀਫ਼ ਤੋਂ ਬਾਅਦ ਇਸ ਮਰੀਜ਼ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ ਅਤੇ ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਕੁਆਰੰਟਾਈਲ ਕੀਤੇ ਗਏ ਸਨ। ਹਾਲਾਂਕਿ ਹਸਪਤਾਲ ਵਿਚ ਭਰਤੀ ਕਰਾਏ ਜਾਣ ਤੋਂ ਕੁਝ ਸਮੇਂ ਬਾਅਦ ਹੀ ਇਸ ਮਰੀਜ਼ ਦੀ ਮੌਤ ਹੋ ਗਈ। ਇਨ੍ਹਾਂ ਲੋਕਾਂ ਦੇ ਟੈਸਟ ਅੱਜ ਕਰਾਏ ਜਾਣਗੇ। ਇਮਾਰਤ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮਹਾਰਾਸ਼ਟਰ ਵਿਚ ਕੋਵਿਡ 19 ਪੌਜ਼ਿਟਿਵ ਦੀ ਗਿਣਤੀ 300 ਤੋਂ ਜ਼ਿਆਦਾ ਹੋ ਚੁੱਕੀ ਹੈ ਅਤੇ ਧਾਰਾਵੀ ਵਿਚ ਕੋਰੋਨਾ ਦੇ ਮਰੀਜ਼ ਦਾ ਮਿਲਣਾ ਇਕ ਚਿੰਤਾ ਦਾ ਵਿਸ਼ਾ ਹੈ।
ਧਾਰਾਵੀ ਦੇ ਜਿਸ ਇਲਾਕੇ ਵਿਚ ਕੋਰੋਨਾ ਦਾ ਪੌਜ਼ਿਟਿਵ ਮਰੀਜ਼ ਮਿਲਿਆ ਹੈ, ਉਥੇ ਹਜ਼ਾਰਾਂ ਦੀ ਗਿਣਤੀ ਵਿਚ ਝੁੱਗੀਆਂ ਹਨ। ਅਜਿਹੇ ਵਿਚ ਇਸ ਇਲਾਕੇ ਵਿਚ ਸੰਕ੍ਰਮਣ ਫੈਲਣ ਦਾ ਖਤਰਾ ਦੇਖਦੇ ਹੋਏ ਅਧਿਕਾਰੀਆਂ ਵਿਚ ਹੜਕੰਪ ਦੀ ਸਥਿਤੀ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਮਰੀਜ਼ ਇਲਾਕੇ ਦੀ ਇਕ ਬਹੁਮੰਜ਼ਲੀ ਇਮਾਰਤ ਵਿਚ ਰਹਿ ਰਿਹਾ ਸੀ ਅਤੇ ਹੁਣ ਇਸ ਇਮਾਰਤ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਨਾਲ ਹੀ ਇਸ ਇਮਾਰਤ ਦੇ ਆਲੇ ਦੁਆਲੇ ਦੇ ਹਿੱਸਿਆਂ ਨੂੰ ਵੀ ਸੈਨੇਟਾਈਜ਼ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। 5000 ਤੋਂ ਜ਼ਿਆਦਾ ਲੋਕਾਂ ਨੂੰ ਆਇਸੋਲੇਸ਼ਨ ਕੀਤਾ ਗਿਆ ਹੈ। ਇਨ੍ਹਾਂ ਲਈ 4000 ਸਿਹਤ ਕਰਮੀ ਤਾਇਨਾਤ ਕੀਤੇ ਗਏ ਹਨ।
ਮੁੰਬਈ ਦੀਆਂ ਝੁੱਗੀਆਂ ਝੋਪੜੀਆਂ ਅਤੇ ਚਾਲ ਵਿਚ ਇਹ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ‘ਤੇ ਕਾਬੁ ਪਾਉਣਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੈ। ਹੁਣ ਤਕ ਇਨ੍ਹਾਂ ਬਸਤੀਆਂ ਵਿਚ ਅੱਠ ਲੋਕਾਂ ਨੂੰ ਕੋਰੋਨਾ ਪੌਜ਼ਿਟਿਵ ਹੋ ਚੁੱਕਾ ਹੈ।