37.51 F
New York, US
December 13, 2024
PreetNama
ਖੇਡ-ਜਗਤ/Sports News

ਮੁੰਬਈ ਪੁਲਿਸ ਦਾ ਨਾਈਟ ਕਲੱਬ ‘ਤੇ ਛਾਪਾ, ਸੁਰੇਸ਼ ਰੈਨਾ, ਸੁਜ਼ੈਨ ਖਾਨ ਤੇ ਗੁਰੂ ਰੰਧਾਵਾ ਸਣੇ ਕਈ ਕਲੱਬ ‘ਚ ਮੌਜੂਦ, ਬਾਦਸ਼ਾਹ ਪਿਛਲੇ ਗੇਟ ਰਾਹੀਂ ਭੱਜਿਆ

ਮੁੰਬਈ: ਮੁੰਬਈ ਪੁਲਿਸ ਨੇ ਦੇਰ ਰਾਤ ਡਰੈਗ ਫਲਾਈ ਕਲੱਬ ‘ਚ ਛਾਪੇਮਾਰੀ ਕੀਤੀ। ਇਸ ਦੌਰਾਨ ਕੱਲਬ ਅੰਦਰ ਕਈ ਖਿਡਾਰੀ ਤੇ ਸਿੰਗਰ ਮੌਜੂਦ ਸੀ। ਦਰਅਸਲ, ਕੋਰੋਨਾ ਦੇ ਮੁੜ ਵਧਦੇ ਪ੍ਰਸਾਰ ਕਰਨ ਨਾਈਟ ਕਰਫਿਊ ਲਾਗੂ ਹੈ। ਇਸ ਦੌਰਾਨ ਇਹ ਕਲਾਕਾਰ ਤੇ ਖਿਡਾਰੀ ਪਾਰਟੀ ਕਰ ਰਹੇ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਕ੍ਰਿਕੇਟਰ ਸੁਰੇਸ਼ ਰੈਨਾ ਖਿਲਾਫ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਲਈ ਕੇਸ ਦਰਜ ਕੀਤਾ ਗਿਆ ਹੈ।

ਸੂਤਰਾਂ ਅਨੁਸਾਰ, ਇਸ ਪਾਰਟੀ ਵਿੱਚ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਵੀ ਸ਼ਾਮਲ ਸੀ। ਇਨ੍ਹਾਂ ਤੋਂ ਇਲਾਵਾ ਕਈ ਹੋਰ ਖਿਡਾਰੀ ਤੇ ਕਲਾਕਾਰ ਵੀ ਮੌਜੂਦ ਸੀ। ਸੂਤਰਾਂ ਅਨੁਸਾਰ ਰੈਪ ਸਟਾਰ ਬਦਸ਼ਾਹ ਕੱਲਬ ਦੇ ਪਿਛਲੇ ਗੇਟ ਤੋਂ ਭੱਜੇ। ਪੁਲਿਸ ਨੇ ਕੁੱਲ 34 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ।

ਵਿਸ਼ਵ ਵਿਆਪੀ ਮਹਾਮਾਰੀ ਕੋਰੋਨਾਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਮਹਾਰਾਸ਼ਟਰ ‘ਚ ਇੱਕ ਵਾਰ ਫੇਰ ਲੌਕਡਾਊਨ ਨੇ ਦਸਤਕ ਦੇ ਦਿੱਤੀ ਹੈ। ਪ੍ਰਸ਼ਾਸਨ ਰਾਜ ਦੇ ਕਈ ਵੱਢੇ ਸ਼ਹਿਰਾਂ ‘ਚ 14 ਦਿਨਾਂ ਲਈ ਨਾਇਟ ਕਰਫਿਊ ਲਾਉਣ ਜਾ ਰਿਹਾ ਹੈ। ਅੱਜ ਸ਼ਾਮ 5 ਵਜੇ ਤੋਂ ਇਹ ਨਾਇਟ ਕਰਫਿਊ ਮੁੜ ਲਾਗੂ ਕਰ ਦਿੱਤਾ ਜਾਏਗਾ। ਦਰਅਸਲ, ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਦੇ ਬ੍ਰਿਟੇਨ ‘ਚ ਵਧਦੇ ਖ਼ਤਰੇ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ

Related posts

ਭਾਰਤ ਨੇ ਨਿਸ਼ਾਨੇਬਾਜ਼ੀ Junior World Championship ’ਚ ਦੋ ਹੋਰ ਗੋਲਡ ਮੈਡਲ ਜਿੱਤੇ

On Punjab

ਕੋਰਨਾਵਾਇਰਸ ਖਿਲਾਫ ਲੜਾਈ ‘ਚ ਅੱਗੇ ਆਈ ਅਥਲੀਟ ਹਿਮਾ ਦਾਸ, ਪਰ…

On Punjab

ਧੋਨੀ ਦੇ ‘ਬਲੀਦਾਨ ਬੈਜ’ ਨੇ ਪਾਇਆ ਪੁਆੜਾ, ਆਈਸੀਸੀ ਨੂੰ ਇਤਰਾਜ਼

On Punjab