PreetNama
ਖਾਸ-ਖਬਰਾਂ/Important News

ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨੂੰ ਅੱਤਵਾਦੀ ਫੰਡਿੰਗ ਮਾਮਲੇ ‘ਚ 5 ਸਾਲ ਦੀ ਸਜਾ

saeed sentenced 5years jail: ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਇੱਕ ਪਾਕਿਸਤਾਨੀ ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ 11 ਦਸੰਬਰ ਨੂੰ ਹਾਫਿਜ਼ ਸਈਦ ਅਤੇ ਹੋਰਾਂ ਖਿਲਾਫ ਅੱਤਵਾਦ ਵਿੱਤ ਮਾਮਲੇ ਵਿੱਚ ਦੋਸ਼ ਤੈਅ ਕੀਤੇ ਸਨ।ਅੱਤਵਾਦੀ ਸੰਗਠਨ ਲਸ਼ਕਰ-ਏ-ਤਇਬਾ ਦੇ ਪ੍ਰਮੁੱਖ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ‘ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ.ਐਨ.ਐੱਸ.ਸੀ.) ਨੇ 2008 ਦੇ ਮੁੰਬਈ ਹਮਲੇ ਤੋਂ ਬਾਅਦ ਪਾਬੰਦੀ ਲਗਾਈ ਸੀ, ਇਸ ਹਮਲੇ ਵਿੱਚ 166 ਲੋਕ ਮਾਰੇ ਗਏ ਸਨ।

ਹਾਫਿਜ਼ ਸਈਦ ਉੱਤੇ ਪਾਕਿਸਤਾਨ ਵਿੱਚ 23 ਆਤੰਕੀ ਮਾਮਲੇ ਦਰਜ ਹਨ। ਭਾਰਤ ਦੁਆਰਾ ਉਸ ਦੇ ਖਿਲਾਫ ਆਤੰਕੀ ਮਾਮਲੀਆਂ ਦੇ ਡੋਜਿਅਰ ਪਾਕਿਸਤਾਨ ਨੂੰ ਸੌਂਪਣ ਦੇ ਬਾਵਜੂਦ, ਉਸ ਨੂੰ ਪਾਕਿਸਤਾਨ ਵਿੱਚ ਖੁੱਲ੍ਹ ਕੇ ਘੁੰਮਣ ਦੀ ਅਤੇ ਭਾਰਤ ਵਿਰੋਧੀ ਰੈਲੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਸੰਬੋਧਿਤ ਕਰਨ ਦੀ ਆਗਿਆ ਸੀ।ਪਾਕਿਸਤਾਨ ਨੇ ਲਗਾਤਾਰ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਹਾਫਿਜ਼ ਸਈਦ ਖਿਲਾਫ ਅੱਤਵਾਦੀ ਹੋਣ ਦੇ ਦੋਸ਼ ਲਗਾਏ ਸਨ।

ਹਾਫਿਜ਼ ਸਈਦ ਦੇ ਖਿਲਾਫ ਪੰਜਾਬ ਪੁਲਿਸ ਦੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ ਵੱਲੋਂ ਉਸ ਵਿਰੁੱਧ ਅੱਤਵਾਦੀ ਵਿੱਤੀ ਸਹਾਇਤਾ ਅਤੇ ਮਨੀ ਲਾਂਡਰਿੰਗ ਦੇ ਵੱਖ ਵੱਖ ਜੁਰਮਾਂ ਲਈ ਐਫ.ਆਈ.ਆਰ ਦਰਜ ਕੀਤੀ ਗਈ ਸੀ। 2017 ਵਿੱਚ ਹਾਫਿਜ਼ ਸਈਦ ਅਤੇ ਉਸ ਦੇ ਚਾਰ ਸਾਥੀਆਂ ਨੂੰ ਪਾਕਿਸਤਾਨ ਸਰਕਾਰ ਨੇ ਅੱਤਵਾਦੀ ਕਾਨੂੰਨਾਂ ਤਹਿਤ ਹਿਰਾਸਤ ਵਿੱਚ ਲਿਆ ਸੀ, ਪਰ ਤਕਰੀਬਨ 11 ਮਹੀਨਿਆਂ ਦੇ ਬਾਅਦ ਉਸ ਨੂੰ ਰਿਹਾ ਕਰ ਦਿੱਤਾ ਗਿਆ ਸੀ, ਜਦੋਂ ਪੰਜਾਬ ਨਿਆਂਇਕ ਸਮੀਖਿਆ ਬੋਰਡ ਨੇ ਉਸ ਦੀ ਕੈਦ ਹੋਰ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ।

Related posts

ਕੋਰੋਨਾ ਵਾਇਰਸ : ਅਮਰੀਕਾ ‘ਚ ਹੋਰ 30 ਲੱਖ ਲੋਕ ਹੋਏ ਬੇਰੁਜ਼ਗਾਰ, ਅਜੇ ਵੀ ਛਾਂਟੀ ਜਾਰੀ ਰਹਿਣ ਦੀ ਸੰਭਾਵਨਾ

On Punjab

ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਮੁਕੱਦਮਾ, ਸੋਸ਼ਲ ਮੀਡੀਆ ‘ਤੇ ਸਖ਼ਤੀ ਕਰਨ ਦੇ ਆਦੇਸ਼

On Punjab

ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ, ਖੁਦ ਟਵੀਟ ਕਰ ਦਿੱਤੀ ਜਾਣਕਾਰੀ

On Punjab