PreetNama
ਰਾਜਨੀਤੀ/Politics

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵੀਂ ਕੈਬਨਿਟ ਤੋਂ ਲੋਕਾਂ ਨੂੰ ਵੱਡੀ ਉਮੀਦ

ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਦੇਰ ਆਏ ਦਰੁਸਤ ਆਏ ਦੀ ਕਹਾਵਤ ਨੂੰ ਸੱਚ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਇੱਕ ਪੜਿਆ-ਲਿਖਿਆ, ਗਰੀਬਾਂ ਦਾ ਹਮਦਰਦ ਤੇ ਲੋਕ ਨਾਇਕ ਆਗੂ ਨੂੰ ਚੁਣ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੂਪ ‘ਚ ਦਿੱਤਾ ਹੈ ਜੋ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਬਣ ਕੇ ਪੰਜਾਬ ਦੇ ਲੋਕਾਂ ਲਈ ਦਿਨ ਰਾਤ ਸੇਵਾ ਵਿੱਚ ਡੱਟਿਆ ਹੋਇਆ ਹੈ। ਇੱਕ ਗਰੀਬ ਪ੍ਰਰੀਵਾਰ ‘ਚ ਜਨਮ ਲੈ ਐਮਸੀ ਬਣਕੇ ਰਾਜਨੀਤੀ ਦਾ ਸਫਰ ਸ਼ੁਰੂ ਕਰਨ ਵਾਲੇ ਇਸ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦਾ ਪ੍ਰਰਾਪਤ ਹੋਣ ਪਿਛੇ ਕਾਰਨ ‘ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ, ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ’ ਉਸ ਸ਼ਹੀਦਾਂ ਦੇ ਖੂਨ ਨਾਲ ਭਿਜੀ ਧਰਤੀ ਦਾ ਹੀ ਕ੍ਰਿਸ਼ਮਾ ਹੋ ਸਕਦਾ ਹੈ ਜਿਸ ਨੇ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਸੁਭਾਗਾ ਸਮਾਂ ਦੇ ਕੇ ਪੰਜਾਬ ਦੀ ਸੇਵਾ ਕਰਨ ਦਾ ਮਾਣ ਬਖਸ਼ਿਆ ਤੇ ਰਵਾਇਤੀ ਖਾਨਦਾਨੀ ਮਹਾਰਾਜਿਆ ਦੀ ਬੁੱਧੀ ਭਿ੍ਸ਼ਟ ਕਰਕੇ ਸੱਤਾਹੀਨ ਕੀਤਾ। ਕਾਂਗਰਸ ਪਾਰਟੀ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵੇਂ ਕੈਬਨਿਟ ਮੰਤਰੀਆਂ ਦੀ ਵਜਾਰਤ ਤੋਂ ਪੰਜਾਬ ਦੇ ਵਾਸੀਆਂ ਨੂੰ ਭਰਪੂਰ ਆਸਾਂ ਤੇ ਉਮੀਦਾਂ ਹਨ ਜੋ ਵੋਟਰਾਂ ਨਾਲ ਕੀਤੇ ਚੌਣਾਵੀ ਮੁੱਦਿਆਂ ਨੂੰ ਪੂਰਾ ਕਰਨ ਲਈ ਆਪਣੇ ਕਾਰਜਕਾਲ ਦੌਰਾਨ ਬਹੁਤ ਛੇਤੀ ਯਤਨ ਸ਼ੁਰੂ ਕਰਨਗੇ। ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਪ੍ਰਰੀਸ਼ਦ ਮੈਂਬਰ ਮਨਪ੍ਰਰੀਤ ਸਿੰਘ ਨੀਟਾ ਵਹਿਣੀਵਾਲ,ਪੀ.ਏ.ਡੀ ਵੀ ਬੈਂਕ ਧਰਮਕੋਟ ਦੇ ਚੇਅਰਮੈਨ ਸਰਪੰਚ ਕੁਲਵੀਰ ਸਿੰਘ ਲੌੰਗੀਵਿੰਡ,ਮਾਰਕੀਟ ਕਮੇਟੀ ਧਰਮਕੋਟ ਦੇ ਵਾਇਸ ਚੇਅਰਮੈਨ ਰਾਜਿੰਦਰਪਾਲ ਸਿੰਘ ਭੰਬਾ,ਪੀ.ਏ 2 ਵਿਧਾਇਕ ਲੋਹਗੜ੍ਹ ਸੋਹਣਾ ਸਿੰਘ ਖੇਲਾ,ਸਰਪੰਚ ਗੁਰਜਿੰਦਰ ਸਿੰਘ ਸੋਨੀ ਇੰਦਗੜ,ਜਿਲ੍ਹਾ ਪ੍ਰਰੀਸ਼ਦ ਮੈਬਰ ਚਿਮਨ ਲਾਲ ਕੰਨੀਆਂ ਕਲਾਂ,ਸਰਪੰਚ ਜਗਸੀਰ ਸਿੰਘ ਭਿੰਡਰ ਖੁਰਦ ਤੇ ਕਾਂਗਰਸੀ ਆਗੂ ਜਰਨੈਲ ਸਿੰਘ ਗੁਗਲਾ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ ਹੈ। ਉਪਰੋਕਤ ਕਾਂਗਰਸ ਪਾਰਟੀ ਦੇ ਆਗੂਆਂ ਨੇ ਆਖਿਆ ਕੇ ਕਾਂਗਰਸ ਪਾਰਟੀ ਅੰਦਰ ਹੋਏ ਫੇਰ ਬਦਲ ਨੇ ਪਾਰਟੀ ਵਰਕਰਾਂ ਦੇ ਮਨਾਂ ਅੰਦਰ ਨਵਾਂ ਜੋਸ਼ ਤੇ ਪੂਰਾ ਉਤਸ਼ਾਹ ਭਰ ਦਿੱਤਾ ਹੈ ਜਿਸ ਨਾਲ ਵਿਰੋਧੀ ਪਾਰਟੀਆਂ ਦੇ ਸੁਪਨਿਆਂ ਨੂੰ ਗ੍ਹਿਣ ਲੱਗ ਚੁੱਕਾ ਹੈ ਤੇ ਉਨਾਂ੍ਹ ਦੀ ਨੀੰਦ ਹਰਾਮ ਹੋ ਚੁੱਕੀ ਹੈ। ਇਸ ਲਈ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ 2022 ਦੀਆਂ ਦੌਰਾਨ ਪੂਰਨ ਬਹੁਮਤ ਹਾਸਲ ਕਰਕੇ ਦੁਬਾਰਾ ਸਰਕਾਰ ਬਣਾਉਣ ‘ਚ ਕਾਮਯਾਬ ਹੋਵੇਗੀ। ਉਨਾਂ੍ਹ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੂੰ ਕਾਂਗਰਸ ਪਾਰਟੀ ਦੀ ਨਵੀਂ ਵਜਾਰਤ ਬਣਨ ਦੀ ਲੱਖ ਲੱਖ ਵਧਾਈ ਦਿੰਦਿਆਂ ਉਨਾਂ੍ਹ ਦੀ ਯੋਗ ਅਗਵਾਈ ਹੇਠ ਪਿੰਡਾਂ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਪੂਰੇ ਹੋਣ ਦੀ ਕਾਮਨਾ ਕਰਦਿਆਂ ਕਰੋੜਾਂ ਰੁਪਏ ਦੀਆਂ ਹੋਰ ਸਰਕਾਰੀ ਗ੍ਰਾਟਾਂ ਦੇ ਗੱਫੇ ਪੰਜਾਬ ਸਰਕਾਰ ਪਾਸੋਂ ਲਿਆ ਕੇ ਵੰਡਣ ਦੀ ਅਪੀਲ ਕਰਦਿਆਂ ਅਧੂਰੇ ਪ੍ਰਰਾਜੈਕਟਾਂ ਨੂੰ ਪੂਰਾ ਕਰਨ ਲਈ ਧੰਨਵਾਦ ਕਰਦਿਆਂ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ,ਉਪ ਮੁੱਖ ਮੰਤਰੀ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ,ਉਪ ਮੁੱਖ ਮੰਤਰੀ ੳ.ਪੀ ਸੋਨੀ ਸਮੇਤ ਨਵੇਂ ਬਣੇ ਮੰਤਰੀ ਮੰਡਲ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਬਾਦ ਵੀ ਦਿਤੀ ਹੈ।ਇਸ ਮੌਕੇ ਸਰਪੰਚ ਅਮਰਿੰਦਰ ਸਿੰਘ ਕੋਟ ਮਹੁੰਮਦ ਖਾਂ, ਸੀਨੀ.ਕਾਂਗਰਸੀ ਆਗੂ ਜਸਪਾਲ ਸਿੰਘ ਬਾਠ, ਸਰਪੰਚ ਹਰਿੰਦਰ ਕੌਰ ਸ਼ਾਹ, ਸਰਪੰਚ ਕੁਲਦੀਪ ਸਿੰਘ ਨਸੀਰੇਵਾਲ, ਸਰਪੰਚ ਅਜੀਤ ਸਿੰਘ ਕੇਰਾਂ, ਸਰਪੰਚ ਸੁਰਿੰਦਰਪਾਲ ਸਿੰਘ ਫਤਿਹਪੁਰ ਕੰਨੀਆ, ਸਰਪੰਚ ਮੋਹਨ ਸਿੰਘ ਭਿੰਡਰ ਕਲਾਂ, ਸਰਪੰਚ ਕਮਲਜੀਤ ਕੌਰ ਕੋਕਰੀ ਵਹਿਣੀਵਾਲ, ਸਰਪੰਚ ਦਲਜੀਤ ਸਿੰਘ ਦਾਇਆ ਕਲਾਂ, ਬਲਾਕ ਸੰਮਤੀ ਮੈਬਰ ਨਾਜਰ ਸਿੰਘ ਤਲਵੰਡੀ ਮੱਲੀਆਂ, ਸਰਪੰਚ ਜੰਗ ਸਿੰਘ, ਸਰਪੰਚ ਜਸਮੱਤ ਸਿੰਘ ਮੱਤਾ, ਕਿਸ਼ਨਪੁਰਾ ਖੁਰਦ ਬਲਾਕ ਸੰਮਤੀ ਮੈਬਰ ਦੀਦਾਰ ਸਿੰਘ ਖੈਹਰਾ ਕੋਟ ਮੁਹੰਮਦ ਖਾਂ, ਬਲਾਕ ਪ੍ਰਧਾਨ ਸਰਬਜੀਤ ਸਿੰਘ ਬੁੱਟਰ ਦਾਇਆ ਕਲਾਂ, ਸਰਪੰਚ ਕ੍ਰਿਸ਼ਨ ਸਿੰਘ ਕੰਨੀਆ ਕਲਾਂ, ਪੰਚ ਭੁਪਿੰਦਰ ਸਿੰਘ ਬਰਾੜ, ਡਾ. ਮੋਹਨ ਸਿੰਘ ਕਿਸ਼ਨਪੁਰਾ, ਵਰਿੰਦਰਪਾਲ ਸਿੰਘ ਮੱਖਣ, ਪੰਚ ਮੱਘਰ ਸਿੰਘ, ਪੰਚ ਨੈਬ ਸਿੰਘ, ਪ੍ਰਧਾਨ ਸੁਸਾਇਟੀ ਤਾਰਾ ਨੰਬਰਦਾਰ ਤੇ ਹਰਜਿੰਦਰ ਸਿੰਘ ਜਿੰਦੂ ਆਦਿ ਹਾਜ਼ਰ ਸਨ।

Related posts

ਚੰਡੀਗੜ੍ਹ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ, ਪਾਰਟੀ ਪ੍ਰਧਾਨ ਸੁਭਾਸ਼ ਚਾਵਲਾ ਨੇ ਦਿੱਤਾ ਅਹੁਦੇ ਤੋਂ ਅਸਤੀਫਾ, ਇਹ ਹੈ ਕਾਰਨ

On Punjab

‘ਅਦਾਲਤ ਦੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲ੍ਹੇ ਹਨ’, ਕਿਸਾਨਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਕਿਹਾ; ਪੰਜਾਬ ਸਰਕਾਰ ਨੂੰ ਵੀ ਦਿੱਤੀਆਂ ਹਦਾਇਤਾਂ

On Punjab

ਜਦੋਂ ਆਸਟਰੇਲੀਆ ਦੀ ਥਾਂ ਚੱਲਿਆ ਭਾਰਤ ਦਾ ਕੌਮੀ ਗੀਤ

On Punjab