chief minister’s helicopter survived: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ। ਐਤਵਾਰ ਸਵੇਰੇ ਉਹ ਸ਼ਿਮਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ‘ਚ ਸ਼ਾਮਲ ਹੋਣ ਲਈ ਪਾਉਂਟਾ ਸਾਹਿਬ ਵਿਖੇ ਪਹੁੰਚੇ। ਜਿਵੇਂ ਹੀ ਮੁੱਖ ਮੰਤਰੀ ਦਾ ਹੈਲੀਕਾਪਟਰ ਸੀਨੀਅਰ ਸੈਕੰਡਰੀ ਸਕੂਲ ਦੇ ਤਾਰੂਵਾਲਾ ਗਰਾਉਂਡ ਵਿਖੇ ਪਹੁੰਚਿਆ, ਲੈਂਡਿੰਗ ਕਰਦੇ ਸਮੇਂ ਸਾਈਡ ਦਾ ਟਾਇਰ ਅਚਾਨਕ ਗਿੱਲੀ ਮਿੱਟੀ ‘ਚ ਫਸ ਗਿਆ। ਹਾਲਾਂਕਿ ਇਸ ਹਾਦਸੇ ‘ਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਨੂੰ ਸੱਟ ਲੱਗੀ, ਪਰ ਅਜਿਹੀ ਲਾਪਰਵਾਹੀ ਨੇ ਕਈ ਪ੍ਰਸ਼ਨ ਖੜੇ ਕੀਤੇ ਹਨ। ਹੈਲੀਕਾਪਟਰ ‘ਚ ਸੂਬੇ ਦੇ ਮੁੱਖ ਮੰਤਰੀ ਸਵਾਰ ਸਨ, ਇਸ ‘ਚ ਅਧਿਕਾਰੀਆਂ ਨੂੰ ਹੈਲੀਕਾਪਟਰ ਦੀ ਲੈਂਡਿੰਗ ਦਾ ਧਿਆਨ ਰੱਖਣਾ ਚਾਹੀਦਾ ਸੀ।
ਪਿਛਲੇ ਤਿੰਨ ਦਿਨਾਂ ਤੋਂ ਸ਼ਹਿਰ ‘ਚ ਲਗਾਤਾਰ ਮੀਂਹ ਪੈ ਰਿਹਾ ਹੈ। ਅਜਿਹੀ ਸਥਿਤੀ ‘ਚ ਸਕੂਲ ਦਾ ਮੈਦਾਨ ਪਾਣੀ ਨਾਲ ਗਿੱਲਾ ਸੀ। ਇਸ ਕਾਰਨ ਜਿਵੇਂ ਹੀ ਸੀ.ਐੱਮ ਦਾ ਹੈਲੀਕਾਪਟਰ ਉਤਰਿਆ ਇਸਦਾ ਇਕ ਟਾਇਰ ਭਾਰ ਦੇ ਕਾਰਨ ਜ਼ਮੀਨ ਵਿਚ ਫਸ ਗਿਆ। ਇਸ ਘਟਨਾ ਤੋਂ ਬਾਅਦ ਸੀ.ਐੱਮ ਤੇ ਉਸਦੇ ਸੀਨੀਅਰ ਆਗੂ ਹੈਲੀਕਾਪਟਰ ਤੋਂ ਹੇਠਾਂ ਉਤਰ ਕੇ ਮੀਟਿੰਗ ਵਾਲੀ ਥਾਂ ਵੱਲ ਚਲੇ ਗਏ। ਸਿਰਮੌਰ ਦੇ ਡੀਸੀ ਦੇ ਅਨੁਸਾਰ ਹੈਲੀਕਾਪਟਰ ਮੁੱਖ ਮੰਤਰੀ ਦੀ ਲੈਂਡਿੰਗ ਤੋਂ ਬਾਅਦ ਵਾਪਸ ਚਲਾ ਗਿਆ ਹੈ। ਉਸਦਾ ਕਹਿਣਾ ਹੈ ਕਿ ਹੈਲੀਕਾਪਟਰ ਪਹਿਲਾਂ ਵੀ ਇਥੇ ਲੈਂਡ ਕਰਦਾ ਸੀ, ਪਰ ਮੀਂਹ ਕਾਰਨ ਮਿੱਟੀ ਗਿੱਲੀ ਹੋਣ ਕਾਰਨ ਅਜਿਹੀ ਘਟਨਾ ਵਾਪਰੀ। ਪ੍ਰਸ਼ਾਸ਼ਨ ਦੀ ਲਾਪਰਵਾਹੀ ਕਾਰਣ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ। ਇਸ ਤੋਂ ਸਾਫ ਹੈ ਕਿ ਮੁੱਖ ਮੰਤਰੀ ਦੀ ਸੁਰੱਖਿਆ ‘ਚ ਇੱਕ ਵੱਡੀ ਗ਼ਲਤੀ ਹੋਈ ਹੈ।