PreetNama
ਰਾਜਨੀਤੀ/Politics

ਮੁੱਖ ਮੰਤਰੀ ਦੀ ਧਰਨਾਕਾਰੀਆਂ ਨੂੰ ਅਪੀਲ, ਧਰਨੇ ਖਤਮ ਕਰਕੇ ਘਰਾਂ ਨੂੰ ਜਾਓ, ਸਭ ਦੀ ਵਾਰੀ ਆਵੇਗੀ, ਮੁਲਜ਼ਮ ਪੱਕੇ ਕਰਨ ਲਈ ਕਾਨੂੰਨੀ ਅੜਚਨਾਂ ਦੂਰ ਕਰ ਰਹੀ ਸਰਕਾਰ

 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰੀ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੰਮ ਲਗਾਤਾਰ ਕਰ ਰਹੀ ਹੈ। ਇਸ ਲਈ ਜਿਹੜੇ ਕਿਤੇ ਵੀ ਧਰਨੇ ‘ਤੇ ਬੈਠੇ ਹਨ ਉਹ ਧਰਨੇ ਖਤਮ ਕਰਕੇ ਆਪੋ ਆਪਣੇ ਘਰ ਜਾ ਕੇ ਪਰਿਵਾਰਾਂ ਵਿਚ ਬੈਠਣ, ਸਰਕਾਰੀ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕਾਨੂੰਨੀ ਅੜਚਨਾਂ ਨੂੰ ਦੂਰ ਕਰਨ ‘ਚ ਲੱਗੀ ਹੋਈ ਹੈ ਤੇ ਸਭ ਦੀ ਵਾਰੀ ਜ਼ਰੂਰ ਆਵੇਗੀ। ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਲਦ ਪੰਜਾਬ ਵਿੱਚ ਵੱਡੇ ਉਦਯੋਗ ਸਥਾਪਿਤ ਹੋਣਗੇ। ਪੰਜਾਬ ਦੇ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੇਣ ਵਾਲਿਆਂ ਉਦਯੋਗਾਂ ਨੂੰ ਤਰਜੀਹ ਦਿੱਤੀ ਜਾਵੇਗੀ। ਮਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਪਰਾਲੇ ਲਗਾਤਾਰ ਜਾਰੀ ਹਨ, ਉਤਸ਼ਾਹਿਤ ਕਰਨ ਲਈ ਇਨਾਮੀ ਰਾਸ਼ੀ ਵੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬੀ ਪ੍ਰਤੀ ਉਤਸ਼ਾਹਿਤ ਕਰਨ ਲਈ ਸਰਕਾਰੀ ਦਫਤਰਾਂ ਦੇ ਨਾਲ 21 ਫਰਵਰੀ ਤੋਂ ਸੂਬੇ ਦੇ ਬਜ਼ਾਰਾਂ ਵਿਚ ਵੀ ਪੰਜਾਬੀ ਭਾਸ਼ਾ ਵਾਲੇ ਬੋਰਡ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

ਮਹਿਲ ਰੰਗ ਕਰਵਾ ਲਏ ਤੇ ਸ਼ਹਿਰ ਦੀ ਸਾਰ ਨਹੀਂ ਲਈ

ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਲਏ ਬਿਨਾਂ ਕਿਹਾ ਕਿ ਸੱਤਾ ਵਿਚ ਰਹਿ ਕਿ ਮਹਿਲ ਤਾਂ ਰੰਗ ਰੋਗਨ ਕਰਵਾ ਲਏ ਪਰ ਸ਼ਹਿਰ ਦੀ ਸਾਰ ਨਹੀਂ ਲਈ। ਪਟਿਆਲੇ ਵਿੱਚ ਸੜਕਾਂ ਦਾ ਬੁਰਾ ਹਾਲ ਹੀ, ਸੀਵਰੇਜ ਸਮੱਸਿਆ ਗੰਭੀਰ ਹੈ ਪਰ ਹੁਣ ਸਰਕਾਰ ਵਲੋ 12 ਕਰੋੜ ਦੀ ਲਾਗਤ ਨਾਲ ਸੜਕਾਂ, 8 ਕਰੋੜ ਦੀ ਲਾਗਤ ਨਾਲ ਸਟੇਟ ਲਾਇਬ੍ਰੇਰੀ ਦੀ ਨੁਹਾਰ ਬਦਲੀ ਜਾਵੇਗੀ। ਨਵਾਂ ਬਸ ਸਟੈਂਡ ਬਣ ਕੇ ਲਗਭਗ ਤਿਆਰ ਹੈ ਤੇ ਅਪ੍ਰੈਲ ਚ ਉਦਘਾਟਨ ਕਰਾਂਗੇ, ਪੁਰਾਣੇ ਬੱਸ ਸਟੈਂਡ ਨੂੰ ਸ਼ਹਿਰੀ ਸਟੈਂਡ ਵਜੋਂ ਵਰਤਿਆ ਜਾਵੇਗਾ। ਰਾਜਿੰਦਰਾ ਝੀਲ ਵਿਚ ਕਿਸ਼ਤੀਆਂ ਚਲਾਈਆਂ ਜਾਣਗੀਆਂ।

ਚੋਣਾਂ ਤੋਂ ਬਾਅਦ ਪੁਰਾਣੀਆਂ ਤੋਂ ਲਵਾਂਗੇ ਹਿਸਾਬ

ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਨਿਗਮ ਚੋਣਾਂ ਵਿੱਚ ਲੋਕ ਨਵੇ ਤੇ ਮਿਹਨਤੀ ਉਮੀਦਵਾਰਾਂ ਨੂੰ ਜਤਾਉਣਗੇ, ਇਸ ਤੋਂ ਬਾਅਦ ਲੋਕ ਨਵਿਆ ਤੋਂ ਕੰਮ ਲੈਣਗੇ ਤੇ ਪੁਰਾਣੀਆਂ ਤੋਂ ਹਿਸਾਬ ਵੀ ਲਿਆ ਜਾਵੇਗਾ।ਪਰਨੀਤ ਕੌਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਇਹਨਾਂ ਦੀ ਪਹਿਲਾਂ ਹੀ ਬਾਹ ਮਰੋੜੀ ਹੋਈ ਹੈ, ਕੈਪਟਨ ਭਾਜਪਾ ਵਿੱਚ ਹਨ ਤਾਂ ਪਰਨੀਤ ਵੀ ਉਸੇ ਪਾਰਟੀ ਚ ਹੀ ਹਨ, ਇਸ ਸਭ ਨੂੰ ਪਹਿਲਾਂ ਤੋਂ ਹੀ ਪਤਾ ਹੈ।

 

Related posts

ਵਿਦਿਆਰਥਣ ਨਾਲ ਸ਼ਰੀਰਕ ਸ਼ੋਸ਼ਣ ਮਾਮਲੇ ‘ਚ ਹਰਸਿਮਰਤ ਬਾਦਲ ਨੇ ਦਿੱਤਾ ਵੱਡਾ ਬਿਆਨ

On Punjab

ਟਰੰਪ ਵੱਲੋਂ ਇਕ ਹੋਰ ਭਾਰਤੀ-ਅਮਰੀਕੀ ਦੀ ਅਹਿਮ ਅਹੁਦੇ ’ਤੇ ਨਿਯੁਕਤੀ

On Punjab

ਭਗਵੰਤ ਮਾਨ ਨੇ ਸਿੱਖਿਆ ਖੇਤਰ ਨੂੰ ਹੁਲਾਰਾ ਦੇਣ ਲਈ ਸਰਕਾਰੀ ਡਿਗਰੀ ਕਾਲਜ ਸੁਖਚੈਨ ਲੋਕਾਂ ਨੂੰ ਕੀਤਾ ਸਮਰਪਿਤ

On Punjab