PreetNama
ਰਾਜਨੀਤੀ/Politics

ਮੁੱਖ ਮੰਤਰੀ ਦੀ ਮੌਜੂਦਗੀ ‘ਚ ਬੰਦੇ ਨੇ ਪੈਰਾਂ ਦੀ ਨਸਾਂ ਵੱਢੀਆਂ, ਪੁਲਿਸ ਤੋਂ ਸੀ ਪ੍ਰੇਸ਼ਾਨ

ਰੋਹਤਕ: ਰੋਹਤਕ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਮੌਜੂਦਗੀ ‘ਚ ਹੀ ਇੱਕ ਵਿਅਕਤੀ ਨੇ ਪੈਰਾਂ ਦੀਆਂ ਨਸਾਂ ਵੱਢ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜ਼ਖਮੀ ਹਾਲਤ ‘ਚ ਪੀੜਤ ਨੂੰ ਰੋਹਤਕ ਦੀ ਪੀਜੀਆਈ ਹਸਪਤਾਲ ‘ਚ ਲਿਆਂਦਾ ਗਿਆ।

ਪੀੜਤ ਆਪਣੇ ਨਾਲ ਸੁਸਾਇਡ ਨੋਟ ਵੀ ਲੈ ਕੇ ਆਇਆ ਸੀ। ਦਰਅਸਲ, ਇੱਕ ਪੁਰਾਣੇ ਮਾਮਲੇ ‘ਚ ਪੁਲਿਸ ਵਾਲਿਆਂ ਵੱਲੋਂ ਕਾਰਵਾਈ ਨਾ ਕੀਤੇ ਜਾਣ ‘ਤੇ ਅਜਿਹਾ ਕਦਮ ਚੁੱਕਿਆ। ਇਸ ਤੋਂ ਪਹਿਲਾਂ ਵੀ ਇਸ ਸ਼ਖਸ ਨੇ ਕਰੀਬ ਇੱਕ ਸਾਲ ਪਹਿਲਾਂ ਐਸਪੀ ਦਫ਼ਤਰ ਦੇ ਬਾਹਰ ਪੈਰਾਂ ਦੀਆਂ ਨਸਾਂ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਵੀਰਵਾਰ ਨੂੰ ਰੋਹਤਕ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਦੇ ਤਾਜਪੋਸ਼ੀ ਦੌਰਾਨ ਮੁੱਖ ਮੰਤਰੀ ਤੇ ਹੋਰ ਮੰਤਰੀਆਂ ਦੀ ਹਾਜ਼ਰੀ ਵਿੱਚ ਪੀੜਤ ਨੇ ਇਹ ਕੱਦਮ ਚੁੱਕਿਆ। ਦਰਅਸਲ, ਇਸ ਨੇ ਪੁਲਿਸ ਮੁਲਾਜ਼ਮਾਂ ‘ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ ਪਰ ਇਸ ਕੇਸ ‘ਚ ਕੋਈ ਕਾਰਵਾਈ ਨਹੀਂ ਹੋਈ।

Related posts

ਅਧਿਕਾਰੀਆਂ ਵੱਲੋਂ ਨਸ਼ਾ ਛੁਡਾਊ ਕੇਂਦਰ ਦੀ ਚੈਕਿੰਗ

On Punjab

‘ਮਸਜਿਦ ਦੇ ਅੰਦਰ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਣਾ ਅਪਰਾਧ ਕਿਵੇਂ,’ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਪੁੱਛਿਆ ਸਵਾਲ

On Punjab

ਓਪੀਨੀਅਨ ਪੋਲ: ਮਹਾਰਾਸ਼ਟਰ ‘ਤੇ ਮੁੜ ਬੀਜੇਪੀ-ਸ਼ਿਵ ਸੈਨਾ ਦੀ ਫਤਹਿ

On Punjab