Moody’s Cut India GDP Growth: ਮੂਡੀਜ਼ ਇਨਵੈਸਟਰ ਸਰਵਿਸ ਦਾ ਭਾਰਤ ਦੀ ਆਰਥਿਕ ਵਿਕਾਸ ਦਰ ਘਟਾਉਣ ਵਿੱਚ ਇੱਕ ਵੱਡਾ ਸਹਿਯੋਗ ਰਿਹਾ। ਇਸ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅੰਦਾਜ਼ੇ ਨੂੰ ਮੌਜੂਦਾ ਸਾਲ ਲਈ ਘਟਾ ਕੇ 5.8% ਤੋਂ 5.6% ਕਰ ਦਿੱਤਾ ਹੈ। ਮੂਡੀਜ਼ ਨੇ ਦੱਸਿਆ ਕਿ ਜੀਡੀਪੀ ਦੀ ਮੰਦੀ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ “ਅਸੀਂ ਭਾਰਤ ਲਈ ਆਪਣੇ ਵਾਧੇ ਦੀ ਭਵਿੱਖਬਾਣੀ ਨੂੰ ਸੋਧਿਆ ਹੈ ਅਤੇ ਅੰਦਾਜ਼ਾ ਲਗਾਇਆ ਹੈ ਕਿ ਸਾਲ 2019 ‘ਚ ਜੀਡੀਪੀ ਵਿਕਾਸ ਦਰ 5.6 ਪ੍ਰਤੀਸ਼ਤ ਹੋਵੇਗੀ।
ਸਾਲ 2019 ਦੀ ਦੂਜੀ ਤਿਮਾਹੀ ‘ਚ ਜੀਡੀਪੀ ਦਾ ਅਸਲ ਵਾਧਾ ਦਰ ਲਗਪਗ 8 ਪ੍ਰਤੀਸ਼ਤ ਤੋਂ ਘਟ ਕੇ 5 ਪ੍ਰਤੀਸ਼ਤ ਹੋ ਗਈ ਹੈ ਤੇ ਭਾਰਤ ਦੀ ਆਰਥਿਕ ਵਿਕਾਸ ਦਰ ਸਾਲ 2018 ਦੇ ਅੱਧ ਤੋਂ ਵੀ ਹੇਠਾਂ ਆ ਗਈ ਹੈ। ਮੂਡੀਜ਼ ਮੁਤਾਬਕ, “ਨਿਵੇਸ਼ ਦੀ ਗਤੀਵਿਧੀ ਪਹਿਲਾਂ ਨਾਲੋਂ ਹੌਲੀ ਹੈ ਪਰ ਖਪਤ ਦੀ ਮੰਗ ਕਾਰਨ ਆਰਥਿਕਤਾ ‘ਚ ਤੇਜ਼ੀ ਆਈ ਸੀ। ਹਾਲਾਂਕਿ, ਹੁਣ ਖਪਤ ਦੀ ਮੰਗ ਵੀ ਘਟੀ ਹੈ ਜਿਸ ਕਾਰਨ ਮੌਜੂਦਾ ਸਮੱਸਿਆ ਵਧ ਰਹੀ ਹੈ।”
ਇਸ ਤੋਂ ਪਹਿਲਾਂ ਮੰਦੀ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਆਰਥਿਕ ਮੋਰਚੇ ਨੂੰ ਝਟਕਾ ਦਿੰਦੇ ਹੋਏ ਅੰਤਰਰਾਸ਼ਟਰੀ ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੀ ਰੇਟਿੰਗ ਨੂੰ ‘ਸਥਿਰ’ ਤੋਂ ‘ਨਕਾਰਾਤਮਕ’ ਕਰ ਦਿੱਤੀ ਸੀ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਅਰਥਵਿਵਸਥਾ ਦੀ ਹੌਲੀ ਵਿਕਾਸ ਦਰ ਤੇ ਸਰਕਾਰ ਦਾ ਨਿਰੰਤਰ ਵੱਧਦਾ ਕਰਜ਼ਾ ਮੰਨਿਆ ਜਾ ਰਿਹਾ ਹੈ।