32.02 F
New York, US
February 6, 2025
PreetNama
ਸਮਾਜ/Social

ਮੈਂ ਅੱਜ ਵੀ ਯਾਦ ਰੱਖੀਂ ਬੈਠੀ ਹਾਂ,

ਮੈਂ ਅੱਜ ਵੀ ਯਾਦ ਰੱਖੀਂ ਬੈਠੀ ਹਾਂ,
ਤੇਰੇ ਨਾਲ ਮੇਰੀ,
ਪਹਿਲੀ ਤੇ ਆਖ਼ਰੀ ਮੁਲਾਕਾਤ,
ਤੇਰਾ ਅਚਾਨਕ ਮਿਲਣਾ,
ਫ਼ੇਰ ਕਿੱਧਰੇ ਗਵਾਚ ਜਾਣਾ,
ਮੇਰੇ ਵਾਸਤੇ ਅੱਜ ਵੀ ਝੋਰਾ ਹੀ ਆ…
ਪਰ!ਉਸ ਦਿਨ ਤੋਂ ਅੱਜ ਤੀਕਰ,
ਤੂੰ ਮੇਰੀਆਂ ਕਵਿਤਾਵਾਂ ਵਿੱਚ ਮੁਸਕਾਦੀ
ਹੱਸਦੀ ਟੱਪਦੀ ਕਈ ਬਾਤਾਂ ਪਾਉਂਦੀ ਆ..
ਮੈਨੂੰ ਚੇਤੇ ਹੈ, ਤੇਰਾ ਗੋਰੇ ਨਾਲੋ ਹਲਕਾ ਰੰਗ,
ਫੁੱਲਾਂ ਵਾਂਗਰ ਖਿੜਖਿੜਾਓਂਦਾ ਹਾਸਾ,
ਬਿਖਰੇ ਵਾਲਾਂ ਦੀਆਂ ਲਾਟਾਂ,
ਹੱਥਾਂ ਦੀਆਂ ਪਟੀਆਂ ਬਿਆਈਆਂ
ਮੱਠ ਮੈਲੇ ਜਿਹੇ ਲੀੜੇ
ਭਾਵੇ!ਤੇਰਾ ਕੱਦ ਸਰੂ ਜਿਨ੍ਹਾਂ ਨਹੀਂ
ਪਰ ਤੂੰ ਖ਼ਾਸਾ ਖ਼ੂਬਸੂਰਤ ਸੀ,
ਸੱਚਮੁੱਚ!
ਤੈਨੂੰ ਮਿਲਣਾ ਮਹਿਬੂਬ ਮਿਲਣ ਵਰਗਾ ਸੀ।
ਸੋਨਮ ਕੱਲਰ

Related posts

ਬਾਰਸ਼ ਨਾਲ ਨਹਿਰਾਂ ਬਣੀਆਂ ਸ਼ਹਿਰ ਦੀਆਂ ਸੜਕਾਂ

On Punjab

Marvia Malik : ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ਨੂੰ ਦੋ ਹਮਲਾਵਰਾਂ ਨੇ ਮਾਰੀ ਗੋਲੀ, ਵਾਲ ਵਾਲ ਬਚੀ

On Punjab

ਮੈਨੂੰ ਮਾਫ ਕਰੀ

Pritpal Kaur