32.63 F
New York, US
February 6, 2025
PreetNama
ਸਮਾਜ/Social

ਮੈਂ ਅੱਜ ਵੀ ਯਾਦ ਰੱਖੀਂ ਬੈਠੀ ਹਾਂ,

ਮੈਂ ਅੱਜ ਵੀ ਯਾਦ ਰੱਖੀਂ ਬੈਠੀ ਹਾਂ,
ਤੇਰੇ ਨਾਲ ਮੇਰੀ,
ਪਹਿਲੀ ਤੇ ਆਖ਼ਰੀ ਮੁਲਾਕਾਤ,
ਤੇਰਾ ਅਚਾਨਕ ਮਿਲਣਾ,
ਫ਼ੇਰ ਕਿੱਧਰੇ ਗਵਾਚ ਜਾਣਾ,
ਮੇਰੇ ਵਾਸਤੇ ਅੱਜ ਵੀ ਝੋਰਾ ਹੀ ਆ…
ਪਰ!ਉਸ ਦਿਨ ਤੋਂ ਅੱਜ ਤੀਕਰ,
ਤੂੰ ਮੇਰੀਆਂ ਕਵਿਤਾਵਾਂ ਵਿੱਚ ਮੁਸਕਾਦੀ
ਹੱਸਦੀ ਟੱਪਦੀ ਕਈ ਬਾਤਾਂ ਪਾਉਂਦੀ ਆ..
ਮੈਨੂੰ ਚੇਤੇ ਹੈ, ਤੇਰਾ ਗੋਰੇ ਨਾਲੋ ਹਲਕਾ ਰੰਗ,
ਫੁੱਲਾਂ ਵਾਂਗਰ ਖਿੜਖਿੜਾਓਂਦਾ ਹਾਸਾ,
ਬਿਖਰੇ ਵਾਲਾਂ ਦੀਆਂ ਲਾਟਾਂ,
ਹੱਥਾਂ ਦੀਆਂ ਪਟੀਆਂ ਬਿਆਈਆਂ
ਮੱਠ ਮੈਲੇ ਜਿਹੇ ਲੀੜੇ
ਭਾਵੇ!ਤੇਰਾ ਕੱਦ ਸਰੂ ਜਿਨ੍ਹਾਂ ਨਹੀਂ
ਪਰ ਤੂੰ ਖ਼ਾਸਾ ਖ਼ੂਬਸੂਰਤ ਸੀ,
ਸੱਚਮੁੱਚ!
ਤੈਨੂੰ ਮਿਲਣਾ ਮਹਿਬੂਬ ਮਿਲਣ ਵਰਗਾ ਸੀ।
ਸੋਨਮ ਕੱਲਰ

Related posts

ਸ਼ੰਭੂ ਬਾਰਡਰ ਖੁੱਲ੍ਹਵਾਉਣ ਲਈ ਸੈਣੀ ਨੂੰ ਮਿਲਿਆ ਭਾਜਪਾ ਦਾ ਵਫ਼ਦ

On Punjab

ਦੁਬਈ ਤੋਂ ਆ ਰਹੀ ਉਡਾਣ ਦੀ ਇਹਤਿਆਤੀ ਲੈਂਡਿੰਗ

On Punjab

ਜਲੰਧਰ ‘ਚ ਬੀਐੱਸਐੱਫ ਚੌਕ ਨੇੜੇ ਬੈਂਕ ਦੀ ਕੈਸ਼ ਵੈਨ ‘ਤੇ ਫਾਇਰਿੰਗ, ਸੁਰੱਖਿਆ ਗਾਰਡ ਜ਼ਖ਼ਮੀ; ਮੌਕੇ ‘ਤੇ ਪਹੁੰਚੀ ਪੁਲਿਸ

On Punjab