ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਭਾਜਪਾ-ਆਰਐੱਸਐੱਸ ’ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਉਹ ਆਪਣੇ ਫ਼ਾਇਦੇ ਲਈ ਧਰਮ ਦਾ ਇਸਤੇਮਾਲ ਕਰਦੇ ਹਨ। ਰਾਹੁਲ ਨੇ ਇੱਥੇ ਆਲ ਇੰਡੀਆ ਮਹਿਲਾ ਕਾਂਗਰਸ ਦੇ ਸਥਾਪਨਾ ਦਿਵਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਭਾਜਪਾ ਤੇ ਆਰਐੱਸਐੱਸ ਤੋਂ ਵੱਖ ਹੈ। ਇਕ ਕਾਂਗਰਸੀ ਵਰਕਰ ਦੇ ਰੂਪ ’ਚ, ਮੈਂ ਹੋਰ ਵਿਚਾਰਧਾਰਾਵਾਂ ਨਾਲ ਸਮਝੌਤਾ ਕਰ ਸਕਦਾ ਹਾਂ ਪਰ ਭਾਜਪਾ ਤੇ ਆਰਐੱਸਐੱਸ ਦੀ ਵਿਚਾਰਧਾਰਾ ਨਾਲ ਨਹੀਂ।
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਰਾਜਧਾਨੀ ਦਿੱਲੀ ’ਚ ਅਖਿਲ ਭਾਰਤੀ ਮਹਿਲਾ ਕਾਂਗਰਸ ਦੇ ਸਥਾਪਨਾ ਦਿਵਸ ਪ੍ਰੋਗਰਾਮ ’ਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਮਹਿਲਾ ਕਾਂਗਰਸ ਦੇ ਨਵੀਆਂ ਮੈਂਬਰਾਂ ਦਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਤੇ ਸੰਘ ’ਤੇ ਨਿਸ਼ਾਨ ਸਾਧਿਆ। ਇਸ ਦੌਰਾਨ ਉਨ੍ਹਾਂ ਨੇ ਔਰਤਾਂ ਨੂੰ ਦੇਵੀ ਰੂਪ ਦੱਸਦੇ ਹੋਏ ਕਿਹਾ ਕਿ ਦੇਵੀ ਲਸ਼ਮੀ ਸਭ ਨੂੰ ਟੀਚੇ ਪ੍ਰਾਪਤ ਕਰਵਾਉਣ ’ਚ ਮਦਦ ਕਰਦੀ ਹੈ ਤੇ ਦੇਵੀ ਦੁਰਗਾ ਸਭ ਦੀ ਰੱਖਿਆ ਕਰਦੀ ਹੈ।