ਮੁੰਬਈ: ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਦਾ ਕਹਿਣਾ ਹੈ ਕਿ ਉਸ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਕਿ ਲੋਕ ਉਸ ਦੀ ਫੈਸ਼ਨ ਚੋਣ ਨੂੰ ਕਿਵੇਂ ਦੇਖਦੇ ਹਨ। ਉਸ ਨੂੰ ਤਾਂ ਆਪਣਾ ਪਹਿਰਾਵਾ ਪਸੰਦ ਹੈ, ਭਾਵੇਂ ਕੋਈ ਵੀ ਮੌਕਾ ਕਿਉਂ ਨਾ ਹੋਵੇ। ਸ਼ਨਿੱਚਰਵਾਰ ਨੂੰ ਅਦਾਕਾਰਾ ਨੇ ਲੈਕਮੇ ਫੈਸ਼ਨ ਵੀਕ ਐਕਸ ਐੱਫਡੀਸੀਆਈ ’ਚ ਡਿਜ਼ਾਈਨਰ ਰਾਹੁਲ ਮਿਸ਼ਰਾ ਦੇ ਬਰਾਂਡ ਏਐੱਫਈਡਬਲੂ ਤਹਿਤ ‘ਦਿ ਸਿਲਕ ਰੂਟ’ ਲਈ ਰੈਂਪ ਵਾਕ ਕੀਤੀ ਸੀ। ਜਦੋਂ ਅਦਾਕਾਰਾ ਨੂੰ ਇਹ ਸਵਾਲ ਕੀਤਾ ਗਿਆ ਕਿ ਫੈਸ਼ਨ ਪ੍ਰਤੀ ਉਸ ਦਾ ਨਜ਼ਰੀਆ ਕੀ ਹੈ ਤਾਂ ਜਾਹਨਵੀ ਨੇ ਕਿਹਾ, ‘‘ਮੈਂ ਫੈਸ਼ਨ ਦੇ ਰੁਝਾਨ ਪ੍ਰਤੀ ਬਹੁਤ ਘੱਟ ਧਿਆਨ ਦਿੰਦੀ ਹਾਂ। ਮੈਨੂੰ ਇੱਕੋ ਕੱਪੜੇ ਵਾਰ-ਵਾਰ ਪਹਿਨਣ ’ਚ ਕੋਈ ਦਿੱਕਤ ਨਹੀਂ ਹੈ। ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੈ ਕਿ ਲੋਕ ਇਸ ਬਾਰੇ ਕੀ ਕਹਿੰਦੇ ਹਨ। ਅਦਾਕਾਰਾ ਨੂੰ ਉਸ ਦੀਆਂ ਫਿਲਮਾਂ ‘ਧੜਕ’, ‘ਮਿਲੀ’, ‘ਗੁੰਜਨ ਸਕਸੈਨਾ: ਦਿ ਕਾਰਗਿਲ ਗਰਲ’ ਅਤੇ ‘ਗੁੱਡ ਲੱਕ ਜੈਰੀ’ ਲਈ ਜਾਣਿਆ ਜਾਂਦਾ ਹੈ। ਜਾਹਨਵੀ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਅਤੇ ‘ਪਰਮ ਸੁੰਦਰੀ’ ਸ਼ਾਮਲ ਹਨ। ‘ਦੇਵਰ ਭਾਗ 1’ ਦੀ ਅਦਾਕਾਰਾ ਜਾਹਨਵੀ ਨੇ ਕਿਹਾ ਕਿ ਇਨ੍ਹਾਂ ਫਿਲਮਾਂ ਦੀ ਸ਼ੂਟਿੰਗ ਦੌਰਾਨ ਉਸ ਨੂੰ ਕਾਫ਼ੀ ਆਨੰਦ ਆਇਆ।