18.3 F
New York, US
January 23, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

‘ਮੈਂ ਲਾਰੈਂਸ ਦਾ ਭਰਾ ਬੋਲ ਰਿਹਾ ਹਾਂ…’, Salman Khan ਨੂੰ ਧਮਕੀ ਦੇਣ ਵਾਲਾ ਕਰਨਾਟਕ ਤੋਂ ਗ੍ਰਿਫ਼ਤਾਰ; ਕੀ ਸੀ ਮੁਲਜ਼ਮ ਦੀ ਮੰਗ? ਹਾਲ ਹੀ ‘ਚ ਬਰੇਲੀ ਨਿਵਾਸੀ ਮੁਹੰਮਦ ਤਇਅਬ ਨੇ ਅਦਾਕਾਰ ਸਲਮਾਨ ਖਾਨ ਅਤੇ ਐੱਨਸੀਪੀ ਨੇਤਾ ਜੀਸ਼ਾਨ ਸਿੱਦੀਕੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮੁੰਬਈ ਪੁਲਿਸ ਨੇ ਨੋਇਡਾ ਸੈਕਟਰ 92 ਤੋਂ ਇੱਕ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਉਸਨੇ ਮੁੰਬਈ ਪੁਲਿਸ ਕੰਟਰੋਲ ਰੂਮ ਦੇ ਮੋਬਾਈਲ ਨੰਬਰ ‘ਤੇ ਇੱਕ ਟੈਕਸਟ ਸੁਨੇਹਾ ਭੇਜਿਆ ਸੀ।

ਡਿਜੀਟਲ ਡੈਸਕ, ਨਵੀਂ ਦਿੱਲੀ : Salman Khan Death Threat : ਅਦਾਕਾਰ ਸਲਮਾਨ ਖਾਨ ਨੂੰ ਇੱਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਪੁਲਿਸ ਨੇ ਧਮਕੀ ਦੇਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਲਮਾਨ ਖਾਨ ਦੇ ਨਾਂ ‘ਤੇ ਟ੍ਰੈਫਿਕ ਪੁਲਿਸ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਕਰਨਾਟਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਅਕਤੀ ਦਾ ਨਾਮ ਵਿਕਰਮ ਹੈ। ਵਿਕਰਮ ਨੂੰ ਕੱਲ੍ਹ (06 ਨਵੰਬਰ) ਮੁੰਬਈ ਲਿਆਂਦਾ ਜਾਵੇਗਾ।

ਮੁਲਜ਼ਮਾਂ ਨੇ ਮੰਗੇ ਸੀ ਪੰਜ ਕਰੋੜ

ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਹੈ। ਉਸ ਨੇ ਧਮਕੀਆਂ ਦੇ ਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਲਾਰੈਂਸ ਬਿਸ਼ਨੋਈ ਦਾ ਭਰਾ ਹੋਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁੰਬਈ ਪੁਲਿਸ ਦੇ ਟਰੈਫਿਕ ਕੰਟਰੋਲ ਨੂੰ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਧਮਕੀ ਦਿੱਤੀ ਗਈ ਸੀ।

ਮੁਲਜ਼ਮ ਨੇ ਦਾਅਵਾ ਕੀਤਾ ਸੀ ਕਿ ਉਹ ਲਾਰੈਂਸ ਬਿਸ਼ਨੋਈ ਦੇ ਭਰਾ ਵਜੋਂ ਬੋਲ ਰਿਹਾ ਸੀ। ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਤਾਂ ਉਹ ਸਾਡੇ ਮੰਦਰ ਜਾ ਕੇ ਮਾਫੀ ਮੰਗਣ ਜਾਂ 5 ਕਰੋੜ ਰੁਪਏ ਦੇ ਦੇਣ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਅਦਾਕਾਰ ਨੂੰ ਮਾਰ ਦਿੱਤਾ ਜਾਵੇਗਾ। ਸਾਡਾ ਗੈਂਗ ਅੱਜ ਵੀ ਸਰਗਰਮ ਹੈ।

ਕੁਝ ਦਿਨ ਪਹਿਲਾਂ ਵੀ ਮਿਲੀ ਸੀ ਧਮਕੀ

ਹਾਲ ਹੀ ‘ਚ ਬਰੇਲੀ ਨਿਵਾਸੀ ਮੁਹੰਮਦ ਤਇਅਬ ਨੇ ਅਦਾਕਾਰ ਸਲਮਾਨ ਖਾਨ ਅਤੇ ਐੱਨਸੀਪੀ ਨੇਤਾ ਜੀਸ਼ਾਨ ਸਿੱਦੀਕੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਮੁੰਬਈ ਪੁਲਿਸ ਨੇ ਨੋਇਡਾ ਸੈਕਟਰ 92 ਤੋਂ ਇੱਕ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਉਸਨੇ ਮੁੰਬਈ ਪੁਲਿਸ ਕੰਟਰੋਲ ਰੂਮ ਦੇ ਮੋਬਾਈਲ ਨੰਬਰ ‘ਤੇ ਇੱਕ ਟੈਕਸਟ ਸੁਨੇਹਾ ਭੇਜਿਆ ਸੀ। ਮੈਸੇਜ ‘ਚ ਲਿਖਿਆ ਸੀ, ਅਸੀਂ ਸਲਮਾਨ ਖਾਨ ਨੂੰ ਨਹੀਂ ਛੱਡਾਂਗੇ, ਜਲਦ ਬੁਰਾ ਹੋਵੇਗਾ।

ਸਲਮਾਨ ਖਾਨ ਦੇ ਪਿੱਛੇ ਪਿਆ ਹੈ ਬਿਸ਼ਨੋਈ ਗੈਂਗ

ਐਨਸੀਪੀ ਨੇਤਾ ਬਾਬਾ ਸਿੱਦੀਕੀ ਦੀ ਵਿਜੇਦਸ਼ਮੀ ਦੀ ਸ਼ਾਮ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਤਿੰਨ ਹਮਲਾਵਰਾਂ ਨੇ ਨਿਸ਼ਾਨਾ ਬਣਾਇਆ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਗੁੰਡੇ ਨੇ ਲਈ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਲਮਾਨ ਖਾਨ ਦੇ ਘਰ ‘ਤੇ ਵੀ ਗੋਲੀਆਂ ਚਲਾਈਆਂ ਗਈਆਂ।

Related posts

Blurr ਲਈ ਤਾਪਸੀ ਪੰਨੂ ਨੇ ਆਪਣੀਆਂ ਅੱਖਾਂ ਨਾਲ ਕੀਤਾ ਸੀ ਕੁਝ ਅਜਿਹਾ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ!

On Punjab

ਪਾਕਿ ‘ਚ ਕੋਰੋਨਾ ਨਾਲ 5,000 ਦੇ ਕਰੀਬ ਮੌਤਾਂ, ਇਮਰਾਨ ਖ਼ਾਨ ਨੇ ਮੰਗੀ ਕੌਮਾਂਤਰੀ ਭਾਈਚਾਰੇ ਤੋਂ ਮਦਦ

On Punjab

ਆਸਟ੍ਰੇਲੀਆ ‘ਚ ਸੁਨਾਮ ਦੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਮੌਤ

On Punjab