PreetNama
ਖਾਸ-ਖਬਰਾਂ/Important News

ਮੈਕਸੀਕੋ ’ਚ ਬੱਸ ਹਾਦਸਾ, ਛੇ ਭਾਰਤੀਆਂ ਸਣੇ 17 ਦੀ ਮੌਤ

ਮੈਕਸੀਕੋ ’ਚ ਯਾਤਰੀਆਂ ਨੂੰ ਲਿਜਾ ਰਹੀ ਬੱਸ ਨਾਇਰਿਟ ’ਚ ਵੀਰਵਾਰ ਸਵੇਰੇ 164 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ। ਹਾਦਸੇ ’ਚ 17 ਲੋਕਾਂ ਦੀ ਮੌਤ ਹੋ ਗਈ ਜਦਕਿ 23 ਜ਼ਖ਼ਮੀ ਹੋ ਗਏ। ਮਰਨ ਵਾਲਿਆਂ ’ਚ ਛੇ ਭਾਰਤੀ ਵੀ ਸ਼ਾਮਲ ਹਨ। ਬੱਸ ਮੈਕਸੀਕੋ ਸਿਟੀ ਤੋਂ ਤਿਜੁਆਨਾ ਜਾ ਰਹੀ ਸੀ।ਡਰਾਈਵਰ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਦੀ ਪੁੱਛਗਿੱਛ ਦੌਰਾਨ ਡਰਾਈਵਰ ਨੇ ਦੱਸਿਆ ਹੈ ਕਿ ਉਸ ਨੂੰ ਨੀਂਦ ਆ ਗਈ ਸੀ ਜਿਸ ਕਾਰਨ ਬੱਸ ਕਾਬੂ ਤੋਂ ਬਾਹਰ ਹੋ ਗਈ ਤੇ ਸੜਕ ਕੰਢੇ ਲੱਗੀ ਰੇਲਿੰਗ ਨਾਲ ਜਾ ਟਕਰਾਈ। ਮੈਕਸੀਕੋ ਦੀ ਇਕ ਅਖ਼ਬਾਰ ‘ਐੱਲ ਫਿਨਾਨਸੀਰੋ’ ਵਿਚ ਹਾਦਸੇ ਦੌਰਾਨ ਬਚੇ ਲੋਕਾਂ ਦੀ ਸੂਚੀ ’ਚ ਚਾਰ ਭਾਰਤੀਆਂ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ ’ਚ ਰਾਜਨ ਸਿੰਘ, ਮਨਦੀਪ ਸਿੰਘ, ਅਦਾਮਾ ਕੇਨ ਤੇ ਹਾਨੀਹੇਊ ਕੇਨ ਸ਼ਾਮਲ ਹਨ। ਸੁਰੱਖਿਆ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਮੁਹਿੰਮ ਬੇਹੱਦ ਔਖੀ ਸੀ ਕਿਉਂਕਿ ਬੱਸ ਕਾਫ਼ੀ ਹੇਠਾਂ ਖੱਡ ’ਚ ਜਾ ਡਿੱਗੀ ਸੀ। ਇਸ ਤੋਂ ਪਹਿਲਾਂ ਬੀਤੇ ਮਹੀਨੇ ਦੱਖਣੀ ਸੂਬੇ ਓਕਸਾਕਾ ’ਚ ਵਾਪਰੇ ਬੱਸ ਹਾਦਸੇ ਦੌਰਾਨ 29 ਲੋਕਾਂ ਦੀ ਮੌਤ ਹੋ ਗਈ ਸੀ। ਉੱਧਰ, ਫਰਵਰੀ ’ਚ ਵਾਪਰੇ ਬੱਸ ਹਾਦਸੇ ’ਚ ਕਰੀਬ 17 ਲੋਕਾਂ ਦੀ ਜਾਨ ਚਲੀ ਗਈ ਸੀ।

Related posts

‘DDA ਦੀ ਲਾਪਰਵਾਹੀ ਕਾਰਨ ਵਿਅਕਤੀ ਦੀ ਹੋਈ ਸੀ ਮੌਤ’ ਦਿੱਲੀ HC ਨੇ ਕੀਤੀ ਅਹਿਮ ਟਿੱਪਣੀ ; ਜਾਣੇੋ ਕੀ ਹੈ ਮਾਮਲਾ

On Punjab

Human Rights Violations : ਅਮਰੀਕਾ ਨੇ ਅਫ਼ਰੀਕਾ ‘ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਚੀਨ ਨੂੰ ਫਿਰ ਦਿੱਤੀ ਚਿਤਾਵਨੀ

On Punjab

ਆਸਟ੍ਰੇਲੀਆ ਪੜ੍ਹਨ ਗਏ ਇਕਲੌਤੇ ਪੁੱਤਰ ਦੀ ਮੌਤ

On Punjab