PreetNama
ਖੇਡ-ਜਗਤ/Sports News

ਮੈਚ ਦੇ ਦੂਜੇ ਦਿਨ ਭਾਰਤ ਨੇ ਦੂਜੀ ਪਾਰੀ ‘ਚ 6 ਵਿਕਟਾਂ ਦੇ ਨੁਕਸਾਨ ‘ਤੇ ਬਣਾਈਆਂ 90 ਦੌੜਾਂ

IND vs NZ match: ਨਿਊਜ਼ੀਲੈਂਡ ਦੇ ਖ਼ਿਲਾਫ਼ ਕ੍ਰਾਈਸਟਚਰਚ ਟੈਸਟ ਦੀ ਦੂਜੀ ਪਾਰੀ ‘ਚ ਭਾਰਤ ਨੇ 6 ਵਿਕਟਾਂ ’ਤੇ 90 ਦੌੜਾਂ ਬਣਾ ਲਈਆਂ ਹਨ। ਟੀਮ ਇੰਡੀਆ ਨੇ ਪਹਿਲੀ ਪਾਰੀ ‘ਚ 242 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਦੀ ਟੀਮ ਐਤਵਾਰ ਨੂੰ ਪਹਿਲੀ ਪਾਰੀ ‘ਚ 235 ਦੌੜਾਂ ਬਣਾਉਣ ‘ਚ ਕਾਮਯਾਬ ਰਹੀ। ਭਾਰਤ ਨੂੰ ਕੀਵੀ ਟੀਮ ਵਿਰੁੱਧ 97 ਦੌੜਾਂ ਦੀ ਬੜ੍ਹਤ ਮਿਲੀ ਹੈ। ਹਨੁਮਾ ਵਿਹਾਰੀ (5) ‘ਤੇ ਰਿਸ਼ਭ ਪੰਤ (1) ਅਜੇਤੂ ਹਨ। ਅਖ਼ੀਰਲੀ ਪਾਰੀ ਦੀ ਤਰ੍ਹਾਂ ਭਾਰਤ ਦਾ ਟਾਪ ਆਰਡਰ ਫਿਰ ਫਲਾਪ ਹੋ ਗਿਆ ‘ਤੇ ਟੀਮ ਦੇ ਸਟਾਰ ਬੱਲੇਬਾਜ਼ ਵੀ ਕੀਵੀ ਗੇਂਦਬਾਜ਼ਾਂ ਦੇ ਸਾਹਮਣੇ ਬੇਵੱਸ ਨਾਜ਼ਰ ਆਏ। ਕਪਤਾਨ ਵਿਰਾਟ ਕੋਹਲੀ ਸੀਰੀਜ਼ ਦੀਆਂ ਆਖਰੀ ਤਿੰਨ ਪਾਰੀਆਂ ਵਿੱਚ ਫਲਾਪ ਰਹੇ ਹਨ। ਉਨ੍ਹਾਂ ਤੋਂ ਅੱਜ ਇੱਕ ਵੱਡੀ ਪਾਰੀ ਖੇਡਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਉਹ ਫੇਲ ਹੋ ਗਏ । ਕੋਹਲੀ 30 ਗੇਂਦਾਂ ‘ਚ 14 ਦੌੜਾਂ ਬਣਾ ਕੇ ਆਊਟ ਹੋ ਗਏ ।

ਨਿਊਜ਼ੀਲੈਂਡ ਦੇ ਤੇਜ ਗੇਂਦਬਾਜ਼ ਟ੍ਰੇਂਟ ਬੋਲਟ ਨੇ 3 ਭਾਰਤੀ ਖਿਡਾਰੀ ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ ਤੇ ਉਮੇਸ਼ ਯਾਦਵ ਨੂੰ ਆਊਟ ਕੀਤਾ। ਬੋਲਟ ਨੇ ਮਯੰਕ ਨੂੰ 3 ਦੌੜਾਂ ‘ਤੇ ਐਲ.ਬੀ.ਡਬਲਯੂ. ਪੁਜਾਰਾ ਨੂੰ 24 ਰਨ ‘ਤੇ ਬੋਲਡ ਆਊਟ ਕੀਤਾ। ਨਾਈਟ ਵਾਚਮੈਨ ਵਜੋਂ ਬੱਲੇਬਾਜ਼ੀ ਕਰਨ ਆਏ ਉਮੇਸ਼ ਨੂੰ 1 ਰਨ ‘ਤੇ ਬੋਲਡ ਕੀਤਾ। ਨਿਊਜ਼ੀਲੈਂਡ ਦੀ ਪਹਿਲੀ ਪਾਰੀ ‘ਚ ਟੌਮ ਲਾਥਮ ਨੇ 52, ਕਾਈਲ ਜੈਮਿਸਨ ਨੇ 49 ਤੇ ਟੌਮ ਬਲੈਂਡਲ ਨੇ 30 ਦੌੜਾਂ ਬਣਾਈਆਂ। ਜੈਮੀਸਨ ਨੇ 9ਵੇਂ ਵਿਕਟ ਲਈ ਨੀਲ ਵੈਗਨਰ ਨਾਲ 51 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਹਾਲਾਂਕਿ ਉਹ ਆਪਣੇ ਕੈਰੀਅਰ ਦਾ ਪਹਿਲਾ ਅਰਧ ਸੈਂਕੜਾ ਬਣਾਉਣ ਤੋਂ ਰਹਿ ਗਏ।

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ 4, ਜਸਪ੍ਰੀਤ ਬੁਮਰਾਹ ਨੇ 3, ਰਵਿੰਦਰ ਜਡੇਜਾ ਨੇ 2 ਤੇ ਉਮੇਸ਼ ਯਾਦਵ ਨੇ 1 ਵਿਕਟ ਲਿਆ। ਬੀਜੇ ਵਾਟਲਿੰਗ ਤੇ ਟਿਮ ਸਾਊਦੀ ਨੂੰ ਬੁਮਰਾਹ ਨੇ ਇੱਕੋ ਓਵਰ ‘ਚ ਆਊਟ ਕੀਤਾ। ਰਵਿੰਦਰ ਜਡੇਜਾ ਨੇ ਕੋਲਿਨ ਡੀ ਗ੍ਰੈਂਡਹੋਮ ਨੂੰ 26 ਦੌੜਾਂ ‘ਤੇ ਕਲੀਨ ਬੋਲਡ ਕੀਤਾ। ਮੁਹੰਮਦ ਸ਼ਮੀ ਨੇ ਹੈਨਰੀ ਨਿਕੋਲਸ ਨੂੰ ਵਿਰਾਟ ਕੋਹਲੀ ਦੇ ਹੱਥੋਂ 5ਵੇਂ ਵਿਕਟ ਦੇ ਰੂਪ। ਚ ਕੈਚ ਆਊਟ ਕਰਵਾਇਆ। ਸ਼ਮੀ ਨੇ ਨਿਊਜ਼ੀਲੈਂਡ ਦੇ 4 ਖਿਡਾਰੀਆਂ ਲਾਥਮ, ਹੈਨਰੀ ਨਿਕੋਲਸ, ਕਾਈਲ ਜੈਮਿਸਨ ਤੇ ਨੀਲ ਵੈਗਨਰ ਨੂੰ ਪਵੇਲੀਅਨ ਭੇਜਿਆ। ਰਵਿੰਦਰ ਜਡੇਜਾ ਨੇ ਸ਼ਮੀ ਦੀ ਗੇਂਦ ‘ਤੇ 3 ਫੁੱਟ ਦੀ ਛਾਲ ਮਾਰ ਕੇ ਵੈਗਨਰ ਦਾ ਕੈਚ ਕੀਤਾ।

Related posts

ਕੌਮੀ ਖੇਡਾਂ: 14 ਸਾਲਾ ਤੈਰਾਕ ਦੇਸਿੰਘੂ ਨੇ ਤਿੰਨ ਸੋਨ ਤਗ਼ਮੇ ਜਿੱਤੇ

On Punjab

ਕ੍ਰਿਕਟਰ ਰਵਿੰਦਰ ਜਡੇਜਾ ਭਾਜਪਾ ’ਚ ਸ਼ਾਮਲ ਹੋ ਗਏ ਹਨ: ਰਿਵਾਬਾ

On Punjab

1983 ਬਾਅਦ ਵਿਸ਼ਵ ਕੱਪ ’ਚ ਇੰਗਲੈਂਡ ਦੀ ਧਰਤੀ ਉਤੇ ਪਹਿਲਾ ਮੈਚ ਜਿੱਤਿਆ

On Punjab