ਭਾਰਤੀ ਕ੍ਰਿਕਟ ਟੀਮ ਦੇ ਆਸਟ੍ਰੇਲੀਆ ਦੌਰੇ ਲਈ ਚੁਣੀ ਗਈ ਵਨਡੇ ਤੇ ਟੀ20 ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ‘ਚ ਮੁੰਬਈ ਇੰਡੀਅੰਸ ਲਈ ਸ਼ਾਨਦਾਰ ਪਾਰੀ ਖੇਡਣ ਵਾਲੇ ਸੂਰਿਆ ਕੁਮਾਰ ਯਾਦਵ ਦੇ ਚੁਣੇ ਜਾਣ ਦੀ ਉਮੀਦ ਸੀ ਪਰ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਇਸ ਚੋਣ ਦੇ ਬਾਅਦ ਮੈਚ ਖੇਡਣ ਉਤਰੇ ਸੂਰਿਆ ਕੁਮਾਰ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਟੀਮ ਰਾਇਲ ਚੈਲੇਂਜਰਸ ਬੈਂਗਲੋਰ ਦੇ ਖ਼ਿਲਾਫ਼ ਧਮਾਕੇਦਾਰ ਪਾਰੀ ਖੇਡੀ। ਮੈਚ ਦੌਰਾਨ ਕੋਹਲੀ ਨੇ ਸੂਰਿਆ ਕੁਮਾਰ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀਤੀ ਜਿਸ ਦੀ ਜੰਮ ਕੇ ਅਲੋਚਨਾ ਹੋ ਰਹੀ ਹੈ।
ਬੁੱਧਵਾਰ 28 ਅਕਤੂਬਰ ਨੂੰ ਖੇਡੇ ਗਏ ਮੁਕਾਬਲੇ ‘ਚ ਬੈਂਗਲੋਰ ਦੀ ਟੀਮ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 164 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਟੀਚੇ ਦਾ ਪਿੱਛਾ ਕਰ ਉਤਰੀ ਮੁੰਬਈ ਦੀ ਟੀਮ ਨੇ 19.1 ਓਵਰਾਂ ‘ਚ 5 ਵਿਕਟ ਦੇ ਨੁਕਸਾਨ ‘ਤੇ ਜਿੱਤ ਹਾਸਲ ਕੀਤੀ। ਸੂਰਿਆ ਕੁਮਾਰ ਯਾਦਵ ਨੇ 43 ਗੇਂਦਾਂ ‘ਤੇ 79 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਟੀਮ ਨੂੰ ਜਿੱਤ ਤਕ ਪਹੁੰਚਾਇਆ। ਇਸ ਪਾਰੀ ਦੌਰਾਨ ਕੁਝ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਜੋ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਉਮੀਦ ਨਹੀਂ ਕੀਤੀ ਜਾਂਦੀ ਹੈ।