39.96 F
New York, US
December 13, 2024
PreetNama
ਖਬਰਾਂ/News

ਮੈਡੀਕਲ ਕਾਲਜ ਦੇ 5 ਡਾਕਟਰਾਂ ਦੀ ਮੌਤ, ਵਿਆਹ ਤੋਂ ਵਾਪਸੀ ਵੇਲੇ ਕੰਨੌਜ ‘ਚ ਹੋਇਆ ਭਿਆਨਕ ਐਕਸੀਡੈਂਟ

ਕਨੌਜ : ਉੱਤਰ ਪ੍ਰਦੇਸ਼ ਦੇ ਕਨੌਜ ‘ਚ ਵੱਡਾ ਹਾਦਸਾ ਵਾਪਰ ਗਿਆ। ਇੱਥੇ ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ‘ਚ ਮਿੰਨੀ ਪੀਜੀਆਈ ਸੈਫ਼ਈ ‘ਚ ਤਾਇਨਾਤ ਪੰਜ ਡਾਕਟਰਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।ਹਾਦਸਾ ਸਵੇਰੇ 4 ਵਜੇ ਲਖਨਊ-ਆਗਰਾ ਐਕਸਪ੍ਰੈਸ ਵੇਅ ‘ਤੇ ਵਿਆਹ ਸਮਾਗਮ ‘ਚ ਜਾਂਦੇ ਸਮੇਂ ਵਾਪਰਿਆ। ਲਖਨਊ ‘ਚ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਪਹੁੰਚੇ ਡਾਕਟਰ ਸੈਫਈ ਪਰਤ ਰਹੇ ਸਨ। ਇਸ ਦੌਰਾਨ ਕਨੌਜ ‘ਚ ਉਨ੍ਹਾਂ ਦੀ ਤੇਜ਼ ਰਫਤਾਰ ਕਾਰ ਇਕ ਟਰੱਕ ਨਾਲ ਟਕਰਾ ਗਈ।

ਐਕਸਪ੍ਰੈੱਸ ਵੇਅ ‘ਤੇ ਤੇਜ਼ ਰਫਤਾਰ ਸਕਾਰਪੀਓ ਡਿਵਾਈਡਰ ਨੂੰ ਤੋੜ ਕੇ ਦੂਜੇ ਪਾਸੇ ਪਲਟ ਗਈ। ਹਾਦਸੇ ‘ਚ ਸਕਾਰਪੀਓ ਸਵਾਰ ਪੰਜ ਪੀਜੀ ਡਾਕਟਰਾਂ ਦੀ ਮੌਤ ਹੋ ਗਈ ਤੇ ਇਕ ਜ਼ਖ਼ਮੀ ਹੋ ਗਿਆ। ਜ਼ਖਮੀ ਨੂੰ ਸਰਕਾਰੀ ਮੈਡੀਕਲ ਕਾਲਜ ਤੋਂ ਸੈਫਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ਾਂ ਮੁਰਦਾਘਰ ‘ਚ ਰਖਵਾ ਦਿੱਤੀਆਂ ਹੈ।

ਇਸ ਦੌਰਾਨ ਸਕਾਰਪੀਓ ਵਿੱਚ ‘ਚ ਵਿਹਾਰ ਮਝੋਲਾ ਯੋਜਨਾ ਮੁਰਾਦਾਬਾਦ ਦੇ ਡਾ. ਜੈਵੀਰ ਸਿੰਘ (39 ਸਾਲ), ਕਮਲਾ ਨਗਰ ਆਗਰਾ ਦੇ ਡਾ. ਅਨਿਰੁਧ (29 ਸਾਲ), ਸੰਤ ਰਵਿਦਾਸ ਨਗਰ ਦੇ ਡਾ. ਸੰਤੋਸ਼ ਕੁਮਾਰ ਮੋਰੀਆ (40 ਸਾਲ), ਕਨੌਜ ਦੇ ਮੋਚੀਪੁਰ ਤੇਰਾਮੱਲੂ ਦੇ ਡਾ. ਅਰੁਣ ਕੁਮਾਰ (34 ਸਾਲ), ਬਰੇਲੀ ਦੇ ਬਾਈਪਾਸ ਰੋਡ ਦੇ ਡਾ: ਨਰਦੇਵ (35 ਸਾਲ) ਤੇ ਇੱਕ ਹੋਰ ਸਾਥੀ ਸਵਾਰ ਸਨ।

ਰਿਸ਼ਤੇਦਾਰਾਂ ਨੂੰ ਦਿੱਤੀ ਗਈ ਜਾਣਕਾਰੀ-ਉਥੇ ਪੰਜ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਡਾਕਟਰ ਜੈਵੀਰ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸੈਫਈ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਪਿ੍ੰਸੀਪਲ ਡਾ.ਸੀਪੀਪਾਲ ਨੇ ਦੱਸਿਆ ਕਿ ਲਾਸ਼ਾਂ ਨੂੰ ਮੁਰਦਾਘਰ ‘ਚ ਰਖਵਾ ਦਿੱਤਾ ਗਿਆ ਹੈ| ਪੁਲਿਸ ਨੇ ਰਿਸ਼ਤੇਦਾਰਾਂ ਅਤੇ ਸੈਫ਼ਈ ਮੈਡੀਕਲ ਕਾਲਜ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ। ਰਿਸ਼ਤੇਦਾਰਾਂ ਦੇ ਆਉਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Related posts

ਪ੍ਰਜਵਲ ਰੇਵੰਨਾ ਦੀ ਜ਼ਮਾਨਤ ਪਟੀਸ਼ਨ ਰੱਦ

On Punjab

Punjab Cabinet ’ਚ ਪਹਿਲੀ ਵਾਰ SC ਦੇ 6 ਮੰਤਰੀ, ਪਿਛਲੀਆਂ ਸਰਕਾਰਾਂ ’ਚ ਕਦੇ 5 ਤੋਂ ਨਹੀਂ ਟੱਪੀ ਗਿਣਤੀ AAP Punjab : 2003 ਦੇ 91ਵੇਂ ਸੰਵਿਧਾਨਕ ਸੋਧ ਐਕਟ ਤੋਂ ਲੈ ਕੇ, ਜਿਸ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ ਮੰਤਰੀਆਂ ਦੀ ਕੁੱਲ ਗਿਣਤੀ ਵਿਧਾਨ ਸਭਾ ਦੀ ਕੁੱਲ ਗਿਣਤੀ ਦੇ 15% ਤੋਂ ਵੱਧ ਨਹੀਂ ਹੋਣੀ ਚਾਹੀਦੀ, ਕੁੱਲ 18 ਵਿੱਚੋਂ ਸਿਰਫ਼ ਤਿੰਨ ਮੰਤਰੀ ਹਨ।

On Punjab

ਸਭ ਤੋਂ ਛੋਟੀ ਉਮਰ ਦਾ ਗੇਮ-ਡਿਵੈਲਪਰ ਹੈ ਇਕਨੂਰਪ੍ਰੀਤ ਸਿੰਘ : WhiteHat Jr ਵੱਲੋਂ ਮਿਲ ਚੁੱਕਿਆ ਸਰਟੀਫਿਕੇਟ

On Punjab