IPL 2020 MS Dhoni: ਮਾਰਚ ਮਹੀਨੇ ਦੇ ਅਖੀਰ ਵਿੱਚ IPL 2020 ਦੀ ਸ਼ੁਰੂਆਤ ਹੋਣ ਵਾਲੀ ਹੈ, ਜਿਸ ਵਿੱਚ 38 ਸਾਲਾਂ ਮਹਿੰਦਰ ਸਿੰਘ ਧੋਨੀ ਕ੍ਰਿਕਟ ਵਿੱਚ ਵਾਪਸੀ ਕਰਨਗੇ । ਚੇੱਨਈ ਸੁਪਰ ਕਿੰਗਜ਼ (CSK) ਦੇ ਕਪਤਾਨ ਧੋਨੀ ਨੇ ਆਪਣੀ ਫ੍ਰੈਂਚਾਈਜ਼ੀ ਦੀ ਪ੍ਰਸ਼ੰਸਾ ਕੀਤੀ ਹੈ । ਧੋਨੀ ਨੇ ਮੰਨਿਆ ਹੈ ਕਿ ਉਹ ਆਪਣੀ ਫ੍ਰੈਂਚਾਈਜ਼ੀ ਕਾਰਨ ਇੱਕ ਬਿਹਤਰ ਖਿਡਾਰੀ ਬਣੇ ਹਨ ।
ਪਿਛਲੇ ਸਾਲ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਧੋਨੀ ਲੰਬੇ ਬਰੇਕ ‘ਤੇ ਚਲੇ ਗਏ ਸੀ । ਹੁਣ ਉਹ ਵਾਪਸ ਆਉਣ ਲਈ ਤਿਆਰ ਹਨ। ਇਸ ਵਾਰ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਸ਼ੁਰੂਆਤ 29 ਮਾਰਚ ਨੂੰ ਮੁੰਬਈ ਵਿੱਚ ਚੇੱਨਈ ਸੁਪਰ ਕਿੰਗਜ਼ (CSK) ਅਤੇ ਮੁੰਬਈ ਇੰਡੀਅਨਜ਼ (MI) ਦੇ ਮੁਕਾਬਲੇ ਨਾਲ ਹੋਵੇਗੀ ।
ਧੋਨੀ ਨੇ ਇੱਕ ਸ਼ੋਅ ਵਿੱਚ ਕਿਹਾ ਕਿ CSK ਨੇ ਮੈਨੂੰ ਹਰ ਪੱਖੋਂ ਸੁਧਾਰ ਕਰਨ ਵਿੱਚ ਸਹਾਇਤਾ ਕੀਤੀ ਹੈ, ਚਾਹੇ ਉਹ ਮਨੁੱਖੀ ਪੱਖ ਹੋਵੇ ਜਾਂ ਕ੍ਰਿਕਟਰ, ਮੈਦਾਨ ਦੇ ਅੰਦਰ ਅਤੇ ਬਾਹਰ ਮੁਸ਼ਕਿਲ ਹਾਲਤਾਂ ਨਾਲ ਨਜਿੱਠਣਾ । ਧੋਨੀ ਆਪਣੇ ਜੋਸ਼ੀਲੇ CSK ਪ੍ਰਸ਼ੰਸਕਾਂ ਵਿੱਚ ‘ਥਾਲਾ’ ਦੇ ਨਾਮ ਨਾਲ ਮਸ਼ਹੂਰ ਹੈ । ਧੋਨੀ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਪਿਆਰ ਮਿਲਿਆ ਹੈ ਉਹ ਵਿਸ਼ੇਸ਼ ਹੈ । ਉਨ੍ਹਾਂ ਕਿਹਾ ਕਿ ਅਸਲ ਵਿੱਚ ‘ਥਾਲਾ’ ਦਾ ਅਸਲੀ ਮਤਲਬ ਭਰਾ ਹੁੰਦਾ ਹੈ ।