ਫੇਮਸ ਟੀਵੀ ਅਦਾਕਾਰ ਪਰਲ ਵੀ ਪੁਰੀ ਇਨੀਂ ਦਿਨੀਂ ਇਕ ਬਹੁਤ ਮੁਸ਼ਕਿਲ ਸਮੇਂ ਤੋਂ ਲੰਘ ਰਹੇ ਹਨ। ਕੁਝ ਦਿਨ ਪਹਿਲਾਂ ਪਰਲ ਨੂੰ ਨਾਬਾਲਗ ਨਾਲ ਜਬਰ-ਜਨਾਹ ਕਰਨ ਦੇ ਦੋਸ਼ ‘ਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਪਰਲ ‘ਤੇ ਦੋਸ਼ ਸੀ ਕਿ ਉਨ੍ਹਾਂ ਨੇ ਨਾਬਾਲਗ ਨੂੰ ਇੰਡਸਟਰੀ ‘ਚ ਦਿਵਾਉਣ ਬਹਾਨੇ ਉਸ ਨਾਲ ਜਬਰ-ਜਨਾਹ ਕੀਤਾ। ਸ਼ਿਕਾਇਤ ਤੋਂ ਬਾਅਦ ਅਦਾਕਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ 14 ਦਿਨ ਕਿ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਸੀ। ਪਰਲ ਨੂੰ 14 ਜੂਨ ਨੂੰ ਪੁਲਿਸ ਨੇ POCSO Act ਤਹਿਤ ਆਦੇਸ਼ ਗ੍ਰਿਫਤਾਰ ਕੀਤਾ ਸੀ। ਹਾਲਾਂਕਿ 14 ਦਿਨ ਪੂਰੇ ਤੋਂ ਪਹਿਲਾਂ ਅਦਾਕਾਰ ਨੂੰ ਬੇਲ ਮਿਲ ਗਈ ਤੇ ਉਹ ਬਾਹਰ ਆ ਗਏ ਸੀ ।ਬਾਹਰ ਆਉਣ ਤੋਂ ਬਾਅਦ ਪਰਲ ਪੁਰੀ ਖਾਮੋਸ਼ ਰਹੇ। ਨਾ ਅਦਾਕਾਰ ਕਿਤੇ ਨਜ਼ਰ ਆਏ, ਤੇ ਨਾ ਹੀ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੋਈ ਹਲਚਲ ਹੋਈ। ਪਰ ਹੁਣ ਰਿਹਾਅ ਹੋਣ ਦੇ 13 ਦਿਨ ਬਾਅਦ ਪਰਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਲੰਬਾ ਚੌੜਾ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟ ‘ਚ ਉਨ੍ਹਾਂ ਨੇ ਆਪਣਾ ਦਰਦ ਬਿਆਂ ਕੀਤਾ ਤੇ ਦੱਸਿਆ ਕਿ ਪਿਛਲੇ ਕੁਝ ਦਿਨ ਉਨ੍ਹਾਂ ਲਈ ਕਿੰਨੇ ਮੁਸ਼ਕਿਲ ਭਰੇ ਰਹੇ ਹਨ। ਇਸ ਨਾਲ ਅਦਾਕਾਰ ਨੇ ਉਨ੍ਹਾਂ ਲੋਕਾਂ ਨੂੰ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਇਸ ਦੌਰਾਨ ਲਗਾਤਾਰ ਉਨ੍ਹਾਂ ਦਾ ਸਪੋਰਟ ਕੀਤਾ।