ਮੈਲਬੌਰਨ ਦੇ ਪੱਛਮੀ ਇਲਾਕੇ ਮੈਲਟਨ ਇਲਾਕੇ ਵਿਖੇ ਫੈਮਿਲੀ ਮੇਲਾ ਕਰਵਾਇਆ ਗਿਆ ਜਿਸ ‘ਚ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਪਰਿਵਾਰਾਂ ਸਮੇਤ ਹਾਜ਼ਰੀ ਭਰੀ। ਇਸ ਮੌਕੇ ਚਾਟੀ ਦੌੜ, ਮਿਊਜ਼ੀਕਲ ਚੇਅਰ ਦੌੜ, ਰੱਸਾਕਸ਼ੀ, ਬੱਚਿਆਂ ਤੇ ਬਜ਼ੁਰਗਾਂ ਦੀਆਂ ਦੌੜਾਂ ਦੇ ਨਾਲ ਨਾਲ ਤਾਸ਼ ਦੇ ਮੁਕਾਬਲਿਆਂ ਤੇ ਹੋਰ ਦਿਲਚਸਪ ਵੰਨਗੀਆਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਗਿਆ ਜੋ ਕਿ ਮਾਲਵਾ ਕਲੱਬ ਅਤੇ ਦੁਆਬਾ ਕਲੱਬ ਵਿਚਕਾਰ ਖੇਡਿਆ ਗਿਆ ਤੇ ਮਾਲਵਾ ਕਲੱਬ ਨੇ ਬਾਜ਼ੀ ਮਾਰੀ। ਜੱਗਾ ਕੋਟਾ ਨੂੰ ਸਰਬੋਤਮ ਰੇਡਰ ਅਤੇ ਅਤੇ ਅੰਬੂ ਘੱਲ ਕਲਾਂ ਸਰਬੋਤਮ ਜਾਫੀ ਵਜੋਂ ਚੁਣਿਆ ਗਿਆ। ਪੁਰਾਤਨ ਪੰਜਾਬ ਨੂੰ ਰੂਪਮਾਨ ਕਰਦੀ ਪੇਂਡੂ ਸੱਥ ਵਿਚ ਟਰੈਕਟਰ, ਟਰਾਲੀ, ਮੰਜੇ, ਸਪੀਕਰ, ਕਬੂਤਰ ਤੇ ਹੋਰ ਸੱਭਿਆਚਾਰਕ ਵੰਨਗੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੀਆਂ ਤੇ ਪੰਜਾਬ ਦੇ ਮੇਲੇ ਦਾ ਝਲਕਾਰਾ ਦਿਖਾਈ ਦੇ ਰਿਹਾ ਸੀ। ਇਸ ਮੌਕੇ ਗਿੱਧੇ, ਭੰਗੜੇ ਦੀਆਂ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ।
ਇਸ ਮੌਕੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਗੁਆਂਢੀ ਦੇਸ਼ ਨਿਊਜ਼ੀਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਪ੍ਰਸਿੱਧ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ ਨੇ ਇਸ ਮੇਲੇ ਵਿਚ ਹਾਜ਼ਰੀ ਭਰੀ। ਮਾਹੀਨੰਗਲ ਨੇ ਆਪਣੇ ਨਵੇਂ ਪੁਰਾਣੇ ਹਿੱਟ ਗੀਤ ਗਾ ਕੇ ਮੇਲਾ ਲੁੱਟ ਲਿਆ। ਇਸ ਮੌਕੇ ਹਾਸਰਸ ਕਲਾਕਾਰ ਜੀਤ ਪੈਂਚਰਾਂ ਵਾਲੇ ਨੇ ਵੀ ਆਪਣੀ ਪੇਸ਼ਕਾਰੀ ਨਾਲ ਚੰਗਾ ਰੰਗ ਬੰਨਿਆ । ਇਸ ਮੌਕੇ ਮੇਲਾ ਪ੍ਰਬੰਧਕ ਰਾਜਾ ਬੁੱਟਰ, ਗਿੱਲ ਈਲਵਾਲੀਆ , ਜਸਕਰਨ ਸਿੱਧੂ , ਆਦਿ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਵਿਡ ਮਹਾਮਾਰੀ ਅਤੇ ਲਾਕਡਾਊਨ ਦੇ ਚਲਦਿਆਂ ਮੇਲੇ ਤੇ ਚਿਹਰਿਆਂ ਤੋ ਹਾਸੀ ਕਿਧਰੇ ਗੁਆਚ ਹੀ ਗਏ ਸ ਨ ਤੇ ਇਸ ਪਰਿਵਾਰਕ ਮੇਲੇ ਦੇ ਰਾਂਹੀ ਉਹ ਲੋਕਾਂ ਚਿਹਰੀਆਂ ਉਪਰ ਖੁਸ਼ੀ ਲਿਆਉਣ ਵਿੱਚ ਸਫਲ ਰਹੇ ਹਨ ਅਤੇ ਆਏ ਹੋਏ ਪਰਿਵਾਰਾਂ ਨੇ ਬਹੁਤ ਆਨੰਦ ਮਾਣਿਆ ਤੇ ਭਵਿਖ ਵਿੱਚ ਵੀ ਇਹੋ ਜਿਹੇ ਪਰਵਿਾਰਕ ਮੇਲੇ ਕਰਵਾਉਂਦੇ ਰਹਿਣਗੇ।