45.18 F
New York, US
March 14, 2025
PreetNama
ਸਮਾਜ/Social

ਮੈਲਬੌਰਨ ਦੀ ਦਲੇਰ ਪੰਜਾਬੀ ਕੁੜੀ ਨੇ ਕਿਸਾਨ ਅੰਦੋਲਨ ਦੇ ਹੱਕ ‘ਚ 15 ਹਜ਼ਾਰ ਫੁੱਟ ਤੋਂ ਮਾਰੀ ਛਾਲ

ਕਿਸਾਨ ਅੰਦੋਲਨ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਲਈ ਦੁਨੀਆ ਭਰ ‘ਚ ਵੱਸਦੇ ਕਿਸਾਨ ਹਿਤੈਸ਼ੀ ਵੱਖਰੇ-ਵੱਖਰੇ ਢੰਗ ਤਰੀਕੇ ਵਰਤ ਰਹੇ ਹਨ। ਉਹ ਭਾਰਤ ਦੀ ਮੋਦੀ ਸਰਕਾਰ ਪ੍ਰਤੀ ਰੋਸ ਤੇ ਕਿਸਾਨ ਅੰਦੋਲਨ ਦੇ ਹੱਕ ਵਿਚ ਜਿੱਥੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਜਿਸ ਵਿਚ ਕਾਰ ਰੈਲੀਆਂ, ਸ਼ਾਂਤਮਈ ਪ੍ਰਦਰਸ਼ਨ ਤੇ ਭਾਰਤੀ ਦੂਤਘਰਾਂ ਦੇ ਬਾਹਰ ਪ੍ਰਦਰਸ਼ਨਾਂ ਦੇ ਦੌਰ ਜਾਰੀ ਹਨ, ਉੱਥੇ ਹੀ ਮੈਲਬੌਰਨ ਦੀ ਇਕ ਦਲੇਰ ਪੰਜਾਬੀ ਕੁੜੀ ਬਲਜੀਤ ਕੌਰ ਨੇ ਬਿਲਕੁਲ ਨਿਵੇਕਲੇ ਢੰਗ ਨਾਲ ਕਿਸਾਨ ਅੰਦੋਲਨ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ। ਬਲਜੀਤ ਨੇ ਕਿਸਾਨੀ ਅੰਦੋਲਨ ਵਿਚ ਆਪਣੀ ਆਵਾਜ਼ ਬੁਲੰਦ ਕਰਨ ਲਈ 15 ਹਜ਼ਾਰ ਫੁੱਟ ਤੋਂ ਛਾਲ (ਸਕਾਈ ਡਾਈਵ) ਮਾਰੀ ਤੇ ਉੱਚਾਈ ਤੋਂ ਹੀ ਨਾਅਰੇ ਲਗਾਏ।

ਇਸ ਮੌਕੇ ਬਲਜੀਤ ਨੇ ਜੋ ਕਪੜੇ ਪਾਏ ਸਨ ਉਨ੍ਹਾਂ ਉਪਰ ਕਿਸਾਨ ਅੰਦੋਲਨ ਦੇ ਹੱਕ ਵਿਚ ਸਲੋਗਨ ਲਿਖੇੇ ਹੋਏ ਸਨ। ਹਾਲਾਂਕਿ ਬਲਜੀਤ ਨੇ ਛਾਲ ਮਾਰਨ ਤੋਂ ਪਹਿਲਾਂ ਕਿਸਾਨੀ ਝੰਡਾ ਲੈ ਕੇ ਜਾਣ ਦੀ ਇਜਾਜ਼ਤ ਮੰਗੀ ਸੀ ਪਰ ਸੁਰੱਖਿਆ ਕਾਰਨਾਂ ਕਰ ਕੇ ਇਹ ਸੰਭਵ ਨਾ ਹੋ ਸਕਿਆ ਤਾਂ ਉਸ ਨੇ ਜੋ ਵਰਦੀ ਤੇ ਮਾਸਕ ਪਾਇਆ ਉਸ ਉਪਰ ਹੀ ਕਿਸਾਨੀ ਅੰਦੋਲਨ ਦੇ ਨਾਲ ਸਬੰਧਤ ਸਲੋਗਨ ਲ਼ਿਖਵਾ ਲਏ।

ਬਲਜੀਤ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੁੜਕਾਂ ਕਲਾਂ ਦੀ ਜੰਮਪਲ ਹੈ ਤੇ 2017 ਵਿਚ ਹੀ ਵਿਦਿਆਰਥੀ ਵੀਜ਼ੇ ‘ਤੇ ਮੈਲਬੌਰਨ (ਆਸਟ੍ਰੇਲੀਆ) ਆਈ ਸੀ ਤੇ ਸਮਾਜਿਕ ਵਿਸ਼ਿਆਂ ਉਪਰ ਮਾਸਟਰ ਡਿਗਰੀ ਕਰ ਰਹੀ ਹੈ ਤੇ ਇਸ ਖੇਤਰ ਵਿਚ ਹੀ ਕੰਮ ਕਰ ਰਹੀ ਹੈ। ਬਲਜੀਤ ਨੇ ਦੱਸਿਆ ਕਿ ਖ਼ਬਰਾਂ ਤੇ ਸੋਸ਼ਲ ਮੀਡੀਆ ਰਾਹੀਂ ਠੰਢ ਵਿਚ ਦਿੱਲੀ ਬੈਠੇ ਬਜ਼ੁਰਗਾਂ, ਬੱਚਿਆਂ ਤੇ ਅੌਰਤਾਂ ਨੂੰ ਵੇਖ ਕੇ ਦੁੱਖ ਹੁੰਦਾ ਸੀ ਭਾਵੇਂ ਕਿਸਾਨ ਅੰਦੋਲਨ ‘ਚ ਜਾ ਨਹੀਂ ਸਕੀ ਪਰ ਵੱਖਰੇ ਢੰਗ ਨਾਲ ਕਿਸਾਨਾਂ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕਰਨੀ ਚਾਹੁੰਦੀ ਸੀ। ਵਿਦਿਆਰਥੀ ਹੋਣ ਦੇ ਨਾਤੇ ਫੇਰ ਵੀ ਜੇਬ ਖ਼ਰਚ ਵਿੱਚੋਂ ਪੈਸੇ ਬਚਾ ਕੇ ਇਸ ਕੰਮ ਨੂੰ ਪੂਰਾ ਕੀਤਾ। ਸਾਹਸ ਭਰੇ ਕੰਮਾਂ ਦਾ ਸ਼ੌਕ ਰੱਖਣ ਵਾਲੀ ਬਲਜੀਤ ਦਾ ਮੰਨਣਾ ਹੈ ਕਿ ਇਸ ਕੰਮ ਲਈ ਵੀ ਉਸ ਨੂੰ ਮਾਤਾ-ਪਿਤਾ ਦੀ ਹੱਲਾਸ਼ੇਰੀ ਨੇ ਬਹੁਤ ਹੌਸਲਾ ਵਧਾਇਆ। ਬਲਜੀਤ ਦਾ ਕਹਿਣਾ ਹੈ ਕਿ ਹਰ ਕਿਸੇ ਨੂੰ ਆਪਣੇ ਤਰੀਕੇ ਨਾਲ ਜ਼ਿੰਦਗੀ ਜਿਊਣ ਦਾ ਪੂਰਾ ਹੱਕ ਹੈ ਤੇ ਹਰ ਕਿਸੇ ਨੂੰ ਆਪਣੇ ਹੱਕਾਂ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਹੈ।

Related posts

Plane crashes in Alaska : ਅਮਰੀਕੀ ਸੂਬਾ ਅਲਾਸਕਾ ’ਚ ਪਲੇਨ ਹੋਇਆ ਕ੍ਰੈਸ਼, 6 ਲੋਕਾਂ ਦੀ ਮੌਤ

On Punjab

ਕੀ ਗਾਹਕਾਂ ਨੂੰ ਮਿਲੇਗੀ ਕਰਜ਼ ‘ਚ ਰਾਹਤ? 1 ਅਕਤੂਬਰ ਤੱਕ ਦੱਸੇਗੀ ਸਰਕਾਰ

On Punjab

ਮਣੀਪੁਰ ‘ਚ ਨਹੀਂ ਮਿਲੇ ਧਾਰਮਿਕ ਹਿੰਸਾ ਦੇ ਸਬੂਤ, ਰਾਜ ਤੇ ਕੇਂਦਰ ਸਰਕਾਰ ਚੁੱਕੇ ਨੇ ਜ਼ਰੂਰੀ ਕਦਮ : ਅਮਰੀਕੀ ਥਿੰਕ ਟੈਂਕ

On Punjab