ਅੱਜਕਲ੍ਹ ਕਈ ਤਰ੍ਹਾਂ ਦੇ ਡਾਈਨ ਪਲਾਨ ਟ੍ਰੈਂਡਿੰਗ ‘ਚ ਹਨ। ਇਨ੍ਹਾਂ ਵਿਚੋਂ ਇਕ Paleo Diet) ਹੈ। ਇਹ ਬਾਕੀ ਡਾਈਟ ਵਾਂਗ ਹੈ, ਪਰ ਇਸ ਡਾਈਟ ਨੂੰ ਫਾਲੋਨ ਕਰਨ ਨਾਲ ਮੋਟਾਪਾ, ਸ਼ੂਗਰ ਤੋਂ ਲੈ ਕੇ ਹਾਈ ਬੀਪੀ ਤੇ ਕੋਲੈਸਟ੍ਰੋਲ ਕੰਟਰੋਲ ਕਰਨ ਵਿਚ ਮਦਦ ਮਿਲਦੀ ਹੈ। ਮਾਹਿਰਾਂ ਦੀ ਮੰਨੀਏ ਤਾਂ ਆਧੁਨਿਕ ਸਮੇਂ ‘ਚ ਲੋਕਾਂ ਦੀ ਲਾਈਫਸਟਾਈਲ ‘ਚ ਵੱਡੇ ਪੱਧਰ ‘ਤੇ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਨਾਲ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ ‘ਤੇ ਉਲਟਾ ਅਸਰ ਪੈਂਦਾ ਹੈ। ਖਾਸਕਰ ਖਰਾਬ ਲਾਈਫਸਟਾਈਲ, ਗ਼ਲਤ ਖਾਣ-ਪੀਣ ਤੇ ਤਣਾਅ ਕਾਰਨ ਵਿਅਕਤੀ ਮੋਟਾਪੇ, ਸ਼ੂਗਰ ਤੇ ਹਾਈ ਬੀਪੀ ਵਰਗੀਆਂ ਬਿਮਾਰੀਆਂ ਦਸਤਕ ਦਿੰਦੀਆਂ ਹਨ। ਜੇਕਰ ਤੁਸੀਂ ਵਧਦੇ ਭਾਰ, ਸ਼ੂਗਰ ਤੇ ਹਾਈ ਬੀਪੀ ਤੋਂ ਪਰੇਸ਼ਾਨ ਹੋ ਤਾਂ Paleo Diet ਜ਼ਰੂਰ ਫਾਲੋ ਕਰੋ। ਆਓ ਇਸ ਬਾਰੇ ਜਾਣਦੇ ਹਾਂ ਸਭ ਕੁਝ…
Paleo Diet ਕੀ ਹੈ
ਵੱਖ-ਵੱਖ ਤਰ੍ਹਾਂ ਦੀਆਂ ਖੋਜਾਂ ‘ਚ Paleo Diet ਦੀ ਤੁਲਨਾ ਬਾਕੀ ਡਾਈਟ ਨਾਲ ਕੀਤੀ ਗਈ ਹੈ। ਇਨ੍ਹਾਂ ਖੋਜਾਂ ਜ਼ਰੀਏ ਖੁਲਾਸਾ ਹੋਇਆ ਹੈ ਕਿ ਡਾਇਬਟੀਜ਼ ਡਾਈਟ ਤੇ ਮੈਡੀਟੇਰੇਨੀਅਨ ਡਾਈਟ ਦੀ ਤਰ੍ਹਾਂ Paleo Diet ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਇਸ ਡਾਈਟ ਨੂੰ ਫਾਲੋ ਕਰਨ ਨਾਲ ਕਈ ਬਿਮਾਰੀਆਂ ‘ਚ ਰਾਹਤ ਮਿਲਦੀ ਹੈ।
Paleo Diet ‘ਚ ਕੀ ਖਾਈਏ
- ਸੀ-ਫੂਡ ‘ਚ ਟ੍ਰਾਊਟ, ਸਾਲਮਨ, ਝੀਂਗਾ, ਸ਼ੈੱਲਫਿਸ਼ ਖਾਓ।
- ਓਮੈਗਾ-3 ਫੈਟੀ ਐਸਿਡ ਲਈ ਆਂਡੇ ਦੀ ਚੋਣ ਕਰ ਸਕਦੇ ਹੋ।
- ਸਬਜ਼ੀਆਂ ‘ਚ ਬ੍ਰੋਕਲੀ, ਪਿਆਜ਼, ਗਾਜਰ, ਕਾਲੀ ਮਿਰਚ ਅਤੇ ਟਮਾਟਰ ਆਦਿ ਦਾ ਸੇਵਨ ਕਰੋ।
- ਫਲਾਂ ‘ਚ ਸੇਬ, ਸੰਤਰਾ, ਕੇਲਾ, ਨਾਸ਼ਪਤੀ, ਐਵੋਕਾਡੋ, ਸਟ੍ਰਾਬੇਰੀ ਤੇ ਬਲੂਬੇਰੀ ਖਾਓ।
- ਕੰਦਿਆਂ ‘ਚ ਆਲੂ, ਸ਼ਕਰਕੰਦ, ਰਤਾਲੂ, ਸ਼ਲਗਮ ਨੂੰ ਡਾਈਟ ‘ਚ ਸ਼ਾਮਲ ਕਰੋ।
- ਬਦਾਮ, ਮੈਗਾਡਾਮੀਆ ਨਟਸ, ਅਖਰੋਟ, ਹੇਜ਼ਲਨਟਸ, ਸੂਰਜਮੁਖੀ ਦੇ ਬੀਜ, ਕੱਦੂ ਦੇ ਬੀਜ ਆਦਿ ਚੀਜ਼ਾਂ ਨੂੰ ਸਨੈਕਸ ਦੇ ਰੂਪ ‘ਚ ਖਾਓ।
- ਤੇਲ ‘ਚ ਸ਼ੁੱਧ ਜੈਤੂਨ ਤੇ ਐਵੋਕਾਡੋ ਦੇ ਤੇਲ ਦਾ ਸੇਵਨ ਕਰੋ।
Paleo Diet ‘ਚ ਕੀ ਨਾ ਖਾਈਏ
ਚੀਨੀ ਅਤੇ ਚੀਨੀ ਨਾਲ ਲੈਸ ਚੀਜ਼ਾਂ ਜਿਵੇਂ ਠੰਢਾ ਪਾਣੀ, ਫਲ਼ਾਂ ਦੇ ਰਸ, ਕੈਂਡੀ, ਆਈਸਕ੍ਰੀਮ ਤੇ ਪੇਸਟਰੀ ਦਾ ਸੇਵਨ ਬਿਲਕੁਲ ਨਾ ਕਰੋ। ਉੱਥੇ ਹੀ, ਅਨਾਜ ‘ਚ ਰੋਟੀ, ਪਾਸਤਾ, ਰਾਈ ਤੇ ਜੌਂ ਵਰਗੀਆਂ ਚੀਜ਼ਾਂ ਦਾ ਸੇਵਨ ਨਾ ਕਰੋ। ਦਾਲ, ਬੀਨਸ ਆਦਿ ਚੀਜ਼ਾਂ ਨੂੰ ਵੀ ਖਾਣ ਦੀ ਮਨਾਹੀ ਹੈ। ਡੇਅਰੀ ਉਤਪਾਦਾਂ ‘ਚ ਪਨੀਰ ਤੇ ਮੱਖਨ ਦਾ ਸੇਵਨ ਨਾ ਕਰੋ।