PreetNama
ਰਾਜਨੀਤੀ/Politics

ਮੋਟੇਰਾ ਸਟੇਡੀਅਮ ‘ਚ ਟਰੰਪ ਦਾ ਭਾਸ਼ਣ, ‘ਨਮਸਤੇ ਭਾਰਤ’ ਕਹਿ ਮੋਦੀ ਦੀ ਤਾਰੀਫਾਂ ਦੇ ਬਨ੍ਹੇ ਪੁਲ

ਅਹਿਮਦਾਬਾਦ: ਅੱਜ ਡੋਨਾਲਡ ਟਰੰਪ ਭਾਰਤ ਦੌਰੇ ‘ਤੇ ਪਹੁੰਚੇ ਚੁੱਕੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਸਾਬਰਮਤੀ ਜਾ ਪਹਿਲਾਂ ਚਰਖਾ ਕਤੀਆ ਅਤੇ ਇਸ ਤੋੋਂ ਬਾਅਦ ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਮੋਟੇਰਾ ‘ਚ ਭਾਰਤੀਆਂ ਨੂੰ ‘ਨਮਸਤੇ ਭਾਰਤ’ ਕਹਿ ਸੰਬੋਧਿਤ ਕਰਨਾ ਸ਼ੁਰੂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਥੇ ਆਉਣਾ ਟਰੰਪ ਲੲ ਮਾਣ ਦੀ ਗੱਲ ਹੈ। ਟਰੰਪ ਨੇ ਆਪਣੇ ਪੂਰੇ ਪਰਿਵਾਰ ਵੱਲੋਂ ਭਾਰਤੀ ਵੱਲੋਂ ਕੀਤੇ ਸ਼ਾਨਾਦਾਰ ਸਵਾਗਤ ਦਾ ਧੰਨਵਾਦ ਕੀਤਾ।

ਦੱਸ ਦਈਏ ਕਿ ‘ਨਮਸਤੇ ਟਰੰਪ’ ਸਮਾਗਮ ਦੌਰਾਨ ਲੱਖਓ ਦੀ ਗਿਣਤੀ ‘ਚ ਲੋਕ ਮੋਟੇਰਾ ਸਟੇਡੀਅਮ ‘ਚ ਮੌਜੂਦ ਸੀ। ਇਸ ਦੌਰਾਨ ਟਰੰਪ ਨੇ ਮੋਦੀ ਦੀ ਤਾਰੀਫਾਂ ਦੇ ਪੁਲ ਵੀ ਬੰਨ੍ਹੇ। ਆਪਣੇ ਭਾਸ਼ਣ ‘ਚ ਟਰੰਪ ਨੇ ਕਿਹਾ ਕਿ 60 ਕਰੋੜ ਲੋਕਾਂ ਨੇ ਚੋਣਾਂ ‘ਚ ਹਿੱਸਾ ਲਿਆ ਅਤੇ ਮੋਦੀ ਨੂੰ ਚੁਣਿਆ। ਅੱਜ ਦੁਨੀਆ ਦੇ ਵੱਡੇ-ਵੱਡੇ ਨੇਤਾ ਵੀ ਮੋਦੀ ਨੂੰ ਜਾਣਦੇ ਹਨ। ਤੁਸੀਂ ਜੋ ਚਾਹੁੰਦੇ ਹੋ ਉਹ ਹਾਸਲ ਕਰ ਸਕਦੇ ਹੋ ਪੀਐਮ ਮੋਦੀ ਇਸ ਦੀ ਮਿਸਾਲ ਹਨ। ਦੇਸ਼ ਨੂੰ ਉਨ੍ਹਾਂ ‘ਤੇ ਮਾਣ ਕਰ ਸਕਦਾ ਹੈ।

ਟਰੰਪ ਨੇ ਆਪਣੇ ਭਾਸ਼ਣ ‘ਚ ਲੋਕਾਂ ਨੂੰ ਕਿਹਾ ਕਿ ਭਾਰਤ-ਅਮਰੀਕਾ ਸਹਿਜ ਦੋਸਤ ਹਨ। ਅਸੀਂ ਇੱਕ ਖਾਸ ਰਿਸ਼ਤੇ ਨਾਲ ਜੁੜੇ ਹਾਂ। ਟਰੰਪ ਨੇ ਸਵਾਮੀ ਵਿਵੇਕਾਨੰਦ ਦੇ ਨਾਲ-ਨਾਲ ਦੇਸ਼ ਦੇ ਕ੍ਰਿਕੇਟਰ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਦਾ ਜ਼ਿਕਰ ਵੀ ਕੀਤਾ ਜਿਨ੍ਹਾਂ ਨੂੰ ਸਾਰੀ ਦੁਨੀਆ ਜਾਣਦੀ ਹੈ।ਇੱਥੇ ਭਾਰਤੀ ਅਮੇਰੀਕੀ ਲੋਕਾ ਦਾ ਜ਼ਿਕਰ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ। ਉਨ੍ਹਾਂ ਨੇ ਭਾਰਤੀ ਅਮੇਰੀਕੀ ਲੋਕਾ ਦਾ ਧੰਨਵਾਦ ਕਾਤਾ ਜਿਨ੍ਹਾਂ ਨੇ ਸਾਡੇ ਦੇਸ਼ ਦੀ ਤਰੱਕੀ ਲਈ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਚੰਗੇ ਸਮਝੋਤੇ ਕਰਾਂਗੇ ਤਾਂ ਜੋ ਸਾਡੇ ਰਿਸ਼ਤੇ ਹੋਰ ਵੀ ਵਧੀਆ ਬਣ ਸਕਣ। ਟਰੰਪ ਨੇ ਕਿਹਾ ਕਿ 30 ਲੱਖ ਡਾਲਰ ਦੇ ਸਮਝੋਤੇ ਕੀਤੇ ਜਾਣਗੇ ਤਾਂ ਜੋ ਸੁਰੱਖਿਆ ਲਈ ਭਾਰਤ ਵਧ ਤੋਂ ਵਧ ਪਰਪੱਖ ਹੋ ਸਕੇ।

Related posts

ਮਨੂ ਭਾਕਰ ਤੇ ਗੁਕੇਸ਼ ਸਣੇ 4 ਖਿਡਾਰੀਆਂ ਨੂੰ ਮਿਲੇਗਾ ਖੇਲ ਰਤਨ

On Punjab

PM Modi Childhood Friend Abbas : ਜਾਣੋ, ਪ੍ਰਧਾਨ ਮੰਤਰੀ ਮੋਦੀ ਦੇ ਬਚਪਨ ਦੇ ਦੋਸਤ ‘ਅੱਬਾਸ’ ਬਾਰੇ ਜਿਸ ਲਈ ਮਾਂ ਈਦ ‘ਤੇ ਖਾਸ ਬਣਾਉਂਦੀ ਸੀ ਪਕਵਾਨ

On Punjab

ਮਹਾਰਾਸ਼ਟਰ ‘ਚ ਠਾਕਰੇ ਸਰਕਾਰ, ਬੀਜੇਪੀ ਆਊਟ

On Punjab