ਪੁਲਿਸ ਮੁਲਾਜ਼ਮਾਂ ਦੇ ਢਿੱਡ ਵਧਣ ਦੀ ਸਮੱਸਿਆ ਨਾਲ ਸਿਰਫ਼ ਪੰਜਾਬ ਪੁਲਿਸ ਜਾਂ ਭਾਰਤ ਦੇ ਪੁਲਿਸ ਵਾਲੇ ਹੀ ਨਹੀਂ ਪੀੜਤ, ਸਗੋਂ ਇਹ ਸਮੱਸਿਆ ਪੂਰੀ ਦੁਨੀਆ ਵਿੱਚ ਹੈ।ਇਸੇ ਲਈ ਥਾਈਲੈਂਡ ਪੁਲਿਸ ਨੇ ਬੀਤੇ ਦਿਨੀਂ ਢਿੱਡ ਘਟਾਉਣ ਲਈ ਪੂਰੇ ਦੇਸ਼ ਦੇ ਪੁਲਿਸ ਮੁਲਾਜ਼ਮਾਂ ਲਈ ਵਿਸ਼ੇਸ਼ ਕੈਂਪ ਲਾਏ।ਇਸੇ ਲਈ ਥਾਈਲੈਂਡ ਪੁਲਿਸ ਨੇ ਬੀਤੇ ਦਿਨੀਂ ਢਿੱਡ ਘਟਾਉਣ ਲਈ ਪੂਰੇ ਦੇਸ਼ ਦੇ ਪੁਲਿਸ ਮੁਲਾਜ਼ਮਾਂ ਲਈ ਵਿਸ਼ੇਸ਼ ਕੈਂਪ ਲਾਏ।ਪਾਕ ਚੋਂਗ ਦੇ ਪੁਲਿਸ ਸਿਖਲਾਈ ਕੇਂਦਰ ਵਿੱਚ ਮੋਟੇ ਤੇ ਗੈਰ ਤੰਦਰੁਸਤ ਪੁਲਿਸ ਮੁਲਾਜ਼ਮ ਆਪਣੇ ਢਿੱਡ ਘਟਾਉਣ ਲਈ ਸਖ਼ਤ ਮਿਹਨਤ ਕਰਦੇ ਦਿਖਾਈ ਦਿੱਤੇ।
ਥਾਈ ਪੁਲਿਸ ਦੀ ਇਸ ਕਾਰਵਾਈ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਖੂਬ ਵਾਇਰਲ ਹੋਈਆਂ। ਲੋਕ ਕਹਿ ਰਹੇ ਹਨ ਕਿ ਅਜਿਹੇ ਕੈਂਪ ਭਾਰਤ ਵਿੱਚ ਲਾਉਣ ਦੀ ਵੀ ਲੋੜ ਹੈ ਤਾਂ ਜੋ ਭਾਰਤ ਦੇ ਪੁਲਿਸ ਵਾਲੇ ਵੀ ਫਿੱਟ ਰਹਿਣ ਅਤੇ ਸਮਾਰਟ ਦਿੱਸਣ।